ਨੈਸ਼ਨਲ ਡੈਸਕ : ਓਡੀਸ਼ਾ ਦੇ ਪੁਰੀ ਵਿਚ ਭਗਵਾਨ ਜਗਨਨਾਥ ਦੀ ਰੱਥ ਯਾਤਰਾ ਦੌਰਾਨ ਭਾਰੀ ਭੀੜ ਵਿਚਾਲੇ ਭਗਵਾਨ ਬਾਲਭੱਦਰ ਦੀ ਮੂਰਤੀ ਦੇ ਤਿਲਕਣ ਕਾਰਨ ਹਾਦਸਾ ਹੋ ਗਿਆ। ਜਾਣਕਾਰੀ ਮੁਤਾਬਕ, ਇਸ ਹਾਦਸੇ 'ਚ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ।
ਇਹ ਘਟਨਾ ਉਦੋਂ ਵਾਪਰੀ ਜਦੋਂ ਮੰਗਲਵਾਰ ਸ਼ਾਮ ਤਿੰਨਾਂ ਮੂਰਤੀਆਂ ਨੂੰ ਰੱਥ ਤੋਂ ਗੁੰਡੀਚਾ ਮੰਦਰ ਦੇ ਅਦਪਾ ਮੰਡਪ ਵਿਚ ਲਿਜਾਇਆ ਜਾ ਰਿਹਾ ਸੀ। ਹੋਰ ਰਸਮਾਂ ਪੂਰੀਆਂ ਹੋਣ ਤੋਂ ਬਾਅਦ ਮੂਰਤੀਆਂ ਦੀ 'ਪਹੰਦੀ' ਸ਼ੁਰੂ ਹੋ ਗਈ, ਜਿੱਥੇ ਤਿੰਨੋਂ ਮੂਰਤੀਆਂ ਨੂੰ ਸੇਵਾਦਾਰਾਂ ਦੁਆਰਾ ਹੌਲੀ-ਹੌਲੀ ਅਦਪਾ ਮੰਡਪ ਵਿਚ ਲਿਜਾਇਆ ਜਾ ਰਿਹਾ ਸੀ। ਜਦੋਂ ਉਹ ਭਗਵਾਨ ਬਲਭੱਦਰ ਦੀ ਮੂਰਤੀ ਨੂੰ ਉਨ੍ਹਾਂ ਦੇ ਰੱਥ, ਤਾਲਝੰਡੇ ਤੋਂ ਉਤਾਰ ਰਹੇ ਸਨ, ਤਾਂ ਮੂਰਤੀ ਰੱਥ, ਚਰਮਾਲਾ ਦੇ ਅਸਥਾਈ ਰੈਂਪ 'ਤੇ ਤਿਲਕ ਗਈ ਅਤੇ ਸੇਵਕਾਂ 'ਤੇ ਡਿੱਗ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਿਰਮਲਾ ਸੀਤਾਰਮਨ ਦੀ ‘ਡੀਪਫੇਕ’ ਵੀਡੀਓ ਬਣਾਉਣ ਵਾਲੇ ਵਿਰੁੱਧ ਐੱਫ. ਆਈ. ਆਰ. ਦਰਜ
NEXT STORY