ਨਵੀਂ ਦਿੱਲੀ— ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਧ ਦੇਸ਼ ਗੁੱਸੇ 'ਚ ਹੈ। ਸੜਕ ਤੋਂ ਲੈ ਕੇ ਸੋਸ਼ਲ ਮੀਡੀਆ 'ਤੇ ਲੋਕ ਪਾਕਿਸਤਾਨ ਖਿਲਾਫ ਗੁੱਸੇ ਦਾ ਇਜ਼ਹਾਰ ਕਰ ਰਹੇ ਹਨ। ਇਸ ਵਿਚਾਲੇ ਮਾਇਕ੍ਰੋ ਹਲਾਗਿੰਗ ਸਾਈਟ ਟਵੀਟ 'ਤੇ #besttoiletpaperintheworld ਹੈਸ਼ਟੈਗ ਟ੍ਰੇਂਡ ਕਰ ਰਿਹਾ ਹੈ। ਦਰਅਸਲ ਗੂਗਲ 'ਤੇ ਦੁਨੀਆ 'ਚ ਸਭ ਤੋਂ ਵਧੀਆ ਟਾਇਲੇਟ ਪੇਪਰ (best toilet paper in the world) ਸਰਚ ਕਰਨ 'ਤੇ ਪਾਕਿਸਤਾਨ ਦਾ ਝੰਡਾ ਰਿਜ਼ਲਟ 'ਚ ਦਿਖਈ ਦੇ ਰਿਹਾ ਹੈ।
ਜ਼ਿਕਰਯੋਗ ਹੈ ਕਿ ਪੁਲਵਾਮਾ ਅੱਤਵਾਦੀ ਹਮਲੇ ਦੀ ਜਿੰਮੇਵਾਰੀ ਜੈਸ਼-ਏ-ਮੁਹੰਮਦ ਅੱਤਵਾਦੀ ਸੰਗਠਨ ਨੇ ਲਿਆ ਹੈ। ਇਕ ਅੱਤਵਾਦੀ ਸੰਗਠਨ ਦਾ ਸਰਗਨਾ ਸਮੂਦ ਅਜ਼ਹਰ ਪਾਕਿਸਤਾਨ 'ਚ ਰਹਿਦਾ ਹੈ। ਇਸ ਮਾਮਲੇ ਦੀ ਸਾਜਿਸ਼ ਪਾਕਿਸਾਤਨ ਦੇ ਲਾਹੌਰ ਅਤੇ ਕਰਾਚੀ 'ਚ ਰਚੀ ਗਈ ਸੀ। ਇਸ ਮਾਮਲੇ 'ਚ ਸਾਡੇ 40 ਤੋਂ ਜ਼ਿਆਦਾ ਸੀ.ਆਰ.ਪੀ.ਐੱਫ, ਜਵਾਨ ਸ਼ਹੀਦ ਹੋ ਗਏ ਹਨ। ਹਮਲੇ ਤੋਂ ਬਾਅਧ ਪੂਰਾ ਦੇਸ਼ ਗੁੱਸੇ 'ਚ ਹੈ, ਤਾਂ ਉੱਥੇ ਹੀ ਬਾਕੀ ਦੇਸ਼ਾਂ ਨੇ ਵੀ ਪਾਕਿਸਤਾਨ ਦੀ ਨਿੰਦਾ ਕੀਤੀ ਹੈ।
ਇਸ ਵਿਚਾਲੇ ਗੂਗਲ 'ਤੇ ਕਿਸੇ ਨੇ best toilet paper in the worldਸਰਚ ਕੀਤਾ ਤਾਂ ਗੂਗਲ ਨੇ ਸਰਚ ਰਿਜ਼ਲਟ 'ਚ ਪਾਕਿਸਤਾਨ ਦਾ ਝੰਡਾ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਥੋੜੀ ਦੇਰ ਬਾਅਦ ਹੀ ਟਵਿੱਟਰ 'ਤੇ #besttoiletpaperintheworld ਟ੍ਰੇਂਡ ਕਰਨ ਲੱਗਾ।
ਇਹ ਪਹਿਲੀ ਵਾਰ ਨਹੀਂ ਹੈGoogle ਐਲਗੋਰੀਦਮ ਨੇ ਗਲਤ ਸਰਚ ਰਿਜ਼ਲਟ ਦਿਖਾਇਆ ਹੈ। ਪਿਛਲੇ ਸਾਲ, ਗੂਗਲ 'ਤੇ 'idiot' ਸਰਚ ਕਰਨ 'ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਤਸਵੀਰ ਦਿਖਾਈ ਦਿੱਤੀ ਸੀ।
ਪੁਲਵਾਮਾ ਹਮਲੇ ਦਾ 'ਜਸ਼ਨ' ਮਨਾਉਣ ਦੌਰਾਨ 4 ਕਸ਼ਮੀਰੀਆਂ ਖਿਲਾਫ ਮਾਮਲਾ ਦਰਜ਼
NEXT STORY