ਨੈਸ਼ਨਲ ਡੈਸਕ- ਜੇ ਕਾਂਗਰਸ ਇਸ ਸਾਲ ਜੂਨ ’ਚ ਲੋਕ ਸਭਾ ਦੀਆਂ 99 ਸੀਟਾਂ ਹਾਸਲ ਕਰਨ ਤੋਂ ਬਾਅਦ ਖੁਸ਼ ਸੀ ਤਾਂ ਭਾਜਪਾ ਇਸ ਸਾਲ ਦੇ ਅੰਤ ’ਚ ਹਰਿਆਣਾ ਤੇ ਮਹਾਰਾਸ਼ਟਰ ’ਚ ਇਤਿਹਾਸ ਰਚਣ ਤੋਂ ਬਾਅਦ ਮਨੋਬਲ ਦੇ ਸਿਖਰ ’ਤੇ ਸੀ।
ਦੋਵਾਂ ਪਾਰਟੀਆਂ ਨੂੰ ਦਿੱਲੀ ਵਿਧਾਨ ਸਭਾ ਚੋਣਾਂ ’ਚ ਲਗਾਤਾਰ ਤਿੰਨ ਸ਼ਰਮਨਾਕ ਹਾਰਾਂ ਤੋਂ ਬਾਅਦ ਫਰਵਰੀ 2025 ’ਚ ਔਖੀ ਪ੍ਰੀਖਿਆ ਦਾ ਸਾਹਮਣਾ ਕਰਨਾ ਪਵੇਗਾ।
ਰਾਸ਼ਟਰੀ ਰਾਜਧਾਨੀ ’ਚ ਕਾਂਗਰਸ ਦਾ ਸਫਾਇਆ ਹੋ ਚੁੱਕਾ ਹੈ। 2020 ਦੀਆਂ ਵਿਧਾਨ ਸਭਾ ਚੋਣਾਂ ’ਚ ਉਸ ਨੂੰ ਸਿਰਫ਼ 4.7 ਫੀਸਦੀ ਵੋਟਾਂ ਮਿਲੀਆਂ ਸਨ। ਦੂਜੇ ਪਾਸੇ ਮੁੱਖ ਵਿਰੋਧੀ ਪਾਰਟੀ ਭਾਜਪਾ ਜੋ ਕਦੇ ਦਿੱਲੀ ’ਤੇ ਰਾਜ ਕਰਦੀ ਸੀ, ਨੂੰ 2013 ’ਚ ਸਭ ਤੋਂ ਘੱਟ ਵੋਟ ਸ਼ੇਅਰ 24 ਫੀਸਦੀ ਮਿਲਿਆ ਸੀ। 2015 ’ਚ ਇਹ ਹੋਰ ਘਟ ਕੇ 10 ਫੀਸਦੀ ਰਹਿ ਗਿਆ ਸੀ।
ਹੱਥ ’ਚ ਸੰਵਿਧਾਨ ਦੀ ਕਾਪੀ ਲੈ ਕੇ ਰਾਹੁਲ ਗਾਂਧੀ ਅਰਵਿੰਦ ਕੇਜਰੀਵਾਲ ਨੂੰ ਝਟਕਾ ਦੇਣ ਦੀ ਆਪਣੀ ਕਲਪਨਾ ਦੀ ਦੁਨੀਆ ’ਚ ਜੀ ਰਹੇ ਹਨ। ਉਨ੍ਹਾਂ ਪਿਛਲੇ 11 ਸਾਲਾਂ ਤੋਂ ਦਿੱਲੀ ਦੇ ਲੋਕਾਂ ਦੀ ਕਲਪਨਾ ’ਤੇ ਹੌਲੀ-ਹੌਲੀ ਕਬਜ਼ਾ ਕਰ ਲਿਆ ਹੈ।
ਮੁਫ਼ਤ ਦੀ ਦੁਨੀਆ ਵਾਲੀ ਕਲਾ ’ਚ ਕੇਜਰੀਵਾਲ ਨੇ ਬਹੁਤ ਪਹਿਲਾਂ ਹੀ ਮੁਹਾਰਤ ਹਾਸਲ ਕਰ ਲਈ ਸੀ। ਕਾਂਗਰਸ ਦੀ ਰਣਨੀਤੀ ਹੈ ਕਿ ਜੇ ਭਾਜਪਾ ਇਸ ‘ਪ੍ਰਦੂਸ਼ਿਤ ਅਤੇ ਗੰਦੇ ਸ਼ਹਿਰ’ ’ਤੇ ਕਬਜ਼ਾ ਕਰਨ ’ਚ ਸਫਲ ਹੋ ਵੀ ਜਾਂਦੀ ਹੈ ਤਾਂ ਵੀ ਉਹ ‘ਆਪ’ ਨੂੰ ਹਰਾਉਣਾ ਚਾਹੁੰਦੀ ਹੈ।
ਕਾਂਗਰਸ ਅਜਿਹਾ ਕਰ ਸਕਦੀ ਹੈ ਪਰ ਸ਼ਰਤ ਇਹ ਹੈ ਕਿ ਉਹ ਆਪਣਾ ਵੋਟ ਸ਼ੇਅਰ 6 ਤੋਂ 10 ਫੀਸਦੀ ਤੱਕ ਸੁਧਾਰੇ। ਇਹ ਕਿਵੇਂ ਹੋ ਸਕਦਾ ਹੈ?
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੀ ਅਗਵਾਈ ਹੇਠ ਅਤੇ ਆਰ. ਐੱਸ. ਐੱਸ. ਦੇ ਪੂਰਨ ਸਹਿਯੋਗ ਨਾਲ ਭਾਜਪਾ ਦੀ ਜੰਗੀ ਮਸ਼ੀਨ 1998 ਤੋਂ ‘ਮਿਸ਼ਨ ਦਿੱਲੀ’ ’ਤੇ ਲੱਗੀ ਹੋਈ ਹੈ।
ਜੇ 1998-2013 ਦਰਮਿਆਨ ਕਾਂਗਰਸ ਨੇ ਦਿੱਲੀ ’ਤੇ ਰਾਜ ਕੀਤਾ ਤਾਂ ਕੇਜਰੀਵਾਲ ਵੀ 2013 ਤੋਂ ਸੱਤਾ ’ਤੇ ਹਨ। ‘ਆਪ’ ਨੂੰ 2013 ’ਚ 29 ਫੀਸਦੀ ਵੋਟਾਂ ਮਿਲੀਆਂ ਸਨ । 2015 ਤੇ 2020 ਦੀਆਂ ਵਿਧਾਨ ਸਭਾ ਚੋਣਾਂ ’ਚ ਇਹ ਫੀਸਦੀ 54 ਤੱਕ ਪਹੁੰਚ ਗਈ ਸੀ।
ਦੂਜੇ ਪਾਸੇ ਭਾਜਪਾ ਦਾ ਵੋਟ ਸ਼ੇਅਰ 2015 ’ਚ 32 ਤੇ 2020 ’ਚ 38 ਫੀਸਦੀ ਸੀ। ਇਸ ਨੂੰ ਘੱਟੋ-ਘੱਟ 42-44 ਫੀਸਦੀ ਤੱਕ ਪਹੁੰਚਣ ਦੀ ਲੋੜ ਹੈ। ਕਾਂਗਰਸ ਨੂੰ ਵੀ 10 ਫੀਸਦੀ ਦੇ ਅੰਕੜੇ ਨੂੰ ਛੂਹਣ ਦੀ ਲੋੜ ਹੈ। ਇਹ ਦੋਹਾਂ ਕੌਮੀ ਪਾਰਟੀਆਂ ਲਈ ਇਕ ਔਖੀ ਪ੍ਰੀਖਿਆ ਵਾਂਗ ਹੈ।
CM ਯੋਗੀ ਵਲੋਂ ਰਾਸ਼ਟਰਪਤੀ ਮੁਰਮੂ ਨਾਲ ਮੁਲਾਕਾਤ, ਮਹਾਕੁੰਭ 'ਚ ਆਉਣ ਦਾ ਦਿੱਤਾ ਸੱਦਾ
NEXT STORY