ਸ਼੍ਰੀਨਗਰ, (ਭਾਸ਼ਾ)- ਕਸ਼ਮੀਰ ਵਾਦੀ ਦੇ ਜ਼ਿਆਦਾਤਰ ਇਲਾਕਿਆਂ ’ਚ ਬਰਫਬਾਰੀ ਕਾਰਨ ਸ਼ਨੀਵਾਰ ਨੂੰ ਆਮ ਜਨਜੀਵਨ ਪ੍ਰਭਾਵਿਤ ਰਿਹਾ। ਅਧਿਕਾਰੀਆਂ ਨੇ ਦੱਸਿਆ ਕਿ ਬਰਫਬਾਰੀ ਕਾਰਨ ਹਵਾਈ ਅਤੇ ਰੇਲ ਆਵਾਜਾਈ ਵਿਚ ਵਿਘਨ ਪਿਆ ਅਤੇ ਸ਼੍ਰੀਨਗਰ-ਜੰਮੂ ਰਾਸ਼ਟਰੀ ਰਾਜਮਾਰਗ ਨੂੰ ਵੀ ਬੰਦ ਕਰਨਾ ਪਿਆ।
ਕਸ਼ਮੀਰ ਵਿਚ ਸ਼ੁੱਕਰਵਾਰ ਤੋਂ ਦਰਮਿਆਨੀ ਤੋਂ ਭਾਰੀ ਬਰਫਬਾਰੀ ਦਰਜ ਕੀਤੀ ਗਈ, ਜਿਸ ਵਿਚ ਸ਼੍ਰੀਨਗਰ ਸ਼ਹਿਰ ਅਤੇ ਵਾਦੀ ਦੇ ਹੋਰ ਮੈਦਾਨੀ ਇਲਾਕਿਆਂ ਵਿਚ ਮੌਸਮ ਦੀ ਪਹਿਲੀ ਬਰਫਬਾਰੀ ਵੀ ਸ਼ਾਮਲ ਹੈ। ਦੱਖਣੀ ਕਸ਼ਮੀਰ ਦੇ ਮੈਦਾਨੀ ਇਲਾਕਿਆਂ ਵਿਚ ਭਾਰੀ ਬਰਫ਼ਬਾਰੀ ਹੋਈ, ਜਦ ਕਿ ਮੱਧ ਕਸ਼ਮੀਰ ਦੇ ਮੈਦਾਨੀ ਇਲਾਕਿਆਂ ਵਿਚ ਦਰਮਿਆਨੀ ਬਰਫਬਾਰੀ ਦਰਜ ਕੀਤੀ ਗਈ।
ਸ਼੍ਰੀਨਗਰ ’ਚ ਲੱਗਭਗ 8 ਇੰਚ ਬਰਫਬਾਰੀ ਹੋਈ, ਜਦ ਕਿ ਗੁਆਂਢੀ ਗਾਂਦਰਬਲ ’ਚ ਲੱਗਭਗ 7 ਇੰਚ ਬਰਫਬਾਰੀ ਹੋਈ।
ਕਸ਼ਮੀਰ ’ਚ ਸ਼੍ਰੀਨਗਰ-ਸੋਨਮਾਰਗ ਹਾਈਵੇਅ ’ਤੇ ਗੁੰਡ ਦੇ ਸਥਾਨਕ ਲੋਕਾਂ ਨੇ ਭਾਰੀ ਬਰਫਬਾਰੀ ’ਚ ਫਸੇ ਸੈਲਾਨੀਆਂ ਨੂੰ ਪਨਾਹ ਦੇਣ ਲਈ ਇਕ ਮਸਜਿਦ ਦੇ ਦਰਵਾਜ਼ੇ ਖੋਲ੍ਹ ਦਿੱਤੇ, ਜਿਸ ਨਾਲ ਕਸ਼ਮੀਰੀ ਮਹਿਮਾਨਿਵਾਜ਼ੀ ਦਾ ਇਕ ਦਿਲ ਨੂੰ ਛੂਹ ਲੈਣ ਵਾਲਾ ਦ੍ਰਿਸ਼ ਦੇਖਣ ਨੂੰ ਮਿਲਿਆ। ਅਧਿਕਾਰੀਆਂ ਨੇ ਦੱਸਿਆ ਕਿ ਪੰਜਾਬ ਦੇ ਇਕ ਦਰਜਨ ਸੈਲਾਨੀ ਸੋਨਮਰਗ ਖੇਤਰ ਤੋਂ ਵਾਪਸ ਪਰਤਦੇ ਸਮੇਂ ਬਰਫ ’ਚ ਫਸ ਗਏ ਅਤੇ ਬਾਅਦ ’ਚ ਉਨ੍ਹਾਂ ਨੂੰ ਬਚਾ ਲਿਆ ਗਿਆ।
ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਪਟੜੀਆਂ ’ਤੇ ਭਾਰੀ ਬਰਫ ਜਮ੍ਹਾ ਹੋਣ ਕਾਰਨ ਬਨਿਹਾਲ-ਬਾਰਾਮੁੱਲਾ ਸੈਕਸ਼ਨ ’ਤੇ ਰੇਲ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਉੱਤਰਾਖੰਡ ’ਚ ਹਿਮਾਲਿਅਨ ਮੰਦਰਾਂ ਨੂੰ ਜਾਣ ਵਾਲੇ ਹਾਈਵੇਅ ਅਜੇ ਵੀ ਕਈ ਥਾਵਾਂ ’ਤੇ ਬੰਦ ਹਨ। ਹਿਮਾਚਲ ਦੇ ਖਾਸ ਤੌਰ ’ਤੇ ਉੱਪਰੀ ਇਲਾਕਿਆਂ ਵਿਚ ਹੋਈ ਬਰਫਬਾਰੀ ਤੋਂ ਬਾਅਦ ਸੈਲਾਨੀਆਂ ਦੀ ਵੱਡੀ ਗਿਣਤੀ ਹਿਮਾਚਲ ਪਹੁੰਚੀ ਹੈ। ਰਾਜਧਾਨੀ ਸ਼ਿਮਲਾ ਸਮੇਤ ਕੁੱਲੂ, ਮਨਾਲੀ, ਡਲਹੌਜ਼ੀ ਤੇ ਕਸੌਲੀ ਵਿਚ ਹੋਟਲਾਂ ਦੀ ਭੀੜ ਲੱਗਭਗ 100 ਫੀਸਦੀ ਤੱਕ ਪਹੁੰਚ ਗਈ ਹੈ।
ਤਾਜ਼ਾ ਬਰਫਬਾਰੀ ਦਾ ਚਾਅ ਸੈਲਾਨੀਆਂ ਨੂੰ ਹਿਮਾਚਲ ਖਿੱਚ ਲਿਆਇਆ। ਰਾਜਧਾਨੀ ਸ਼ਿਮਲਾ ਦੇ ਕੁਫਰੀ, ਨਾਰਕੰਡਾ, ਹਾਟੂ ਪੀਕ ਤੋਂ ਇਲਾਵਾ ਕੁੱਲੂ, ਮਨਾਲੀ ਅਤੇ ਰੋਹਤਾਂਗ ਆਦਿ ਇਲਾਕਿਆਂ ਵਿਚ ਤਾਜ਼ਾ ਬਰਫਬਾਰੀ ਹੋਣ ਨਾਲ ਸੈਲਾਨੀਆਂ ਦੀ ਆਮਦ ਦੇਖਣ ਲਾਇਕ ਹੈ।
ਨਿਤੀਸ਼ ਹੋਸ਼ ’ਚ ਨਹੀਂ, ਕਰੀਬੀਆਂ ਨੇ ਉਨ੍ਹਾਂ ਨੂੰ ਬਣਾ ਲਿਆ ਹੈ ਬੰਧਕ : ਤੇਜਸਵੀ
NEXT STORY