ਧਰਮਪੁਰੀ- ਤਾਮਿਲਨਾਡੂ ਦੇ ਧਰਮਪੂਰੀ ਜ਼ਿਲ੍ਹੇ 'ਚ ਭਿਆਨਕ ਹਾਦਸਾ ਵਾਪਰਿਆ ਹੈ ਜਿਸ ਵਿਚ 4 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ ਹਨ। ਹਾਦਸੇ ਦੀ ਵੀਡੀਓ ਸਾਹਮਣੇ ਆਈ ਹੈ ਜਿਸ ਵਿਚ ਇਕ ਟਰੱਕ ਫਲਾਈਓਵਰ 'ਤੇ ਇਕ ਤੋਂ ਬਾਅਦ ਇਕ ਕਈ ਗੱਡੀਆਂ ਨੂੰ ਟੱਕਰ ਮਾਰਦੇ ਹੋਏ ਅੱਗੇ ਵਧਦਾ ਚਲਾ ਗਿਆ ਅਤੇ ਫਿਰ ਗੱਡੀਆਂ ਨੂੰ ਅੱਗ ਲੱਗ ਗਈ।
ਇਹ ਹਾਦਸਾ ਧਰਮਪੁਰੀ ਜ਼ਿਲ੍ਹੇ ਦੇ ਥੋਪੁਰ ਘਾਟ ਰੋਡ 'ਤੇ ਵਾਪਰਿਆ ਹੈ। ਵੀਡੀਓ 'ਚ ਇਕ ਟਰੱਕ ਤੇਜ਼ ਰਫਤਾਰ 'ਚ ਆਉਂਦਾ ਨਜ਼ਰ ਆ ਰਿਹਾ ਹੈ। ਉਸਨੇ ਪਹਿਲਾਂ ਅੱਗੇ ਚੱਲ ਰਹੇ ਡੰਪਰ ਅਤੇ ਫਿਰ ਦੂਜੀਆਂ ਗੱਡੀਆਂ ਨੂੰ ਜ਼ਬਰਦਸਤ ਟੱਕਰ ਮਾਰੀ। ਟੱਕਰ ਲੱਗਣ ਤੋਂ ਬਾਅਦ ਡੰਪਰ ਨੇ ਅੱਗੇ ਵਾਲੇ ਟਰੱਕ ਨੂੰ ਟੱਕਰ ਮਾਰੀ। ਇਸਤੋਂ ਬਾਅਦ ਡੰਪਰ ਬੇਕਾਬੂ ਹੋ ਕੇ ਫਲਾਈਓਵਰ ਤੋਂ ਹੇਠਾਂ ਡਿੱਗ ਗਿਆ। ਹੇਠਾਂ ਡਿੱਗਣ ਤੋਂ ਪਹਿਲਾਂ ਡੰਪਰ ਨੇ ਅੱਗੇ ਚੱਲ ਰਹੀ ਇਕ ਕਾਰ ਨੂੰ ਵੀ ਦਰੜ ਦਿੱਤਾ। ਹਾਦਸੇ ਦੌਰਾਨ ਗੱਡੀਆਂ ਨੂੰ ਭਿਆਨਕ ਅੱਗ ਲੱਗ ਗਈ।
ਇਹ ਵੀ ਪੜ੍ਹੋ- 'INDIA' ਗਠਜੋੜ ਨੂੰ ਵੱਡਾ ਝਟਕਾ, ਮਮਤਾ ਬੈਨਰਜੀ ਨੇ ਬੰਗਾਲ 'ਚ ਇਕੱਲੇ ਚੋਣਾਂ ਲੜਨ ਦਾ ਕੀਤਾ ਐਲਾਨ
ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਅੱਗ 'ਤੇ ਪਾਇਆ ਕਾਬੂ
ਪੁਲਸ ਮੁਤਾਬਕ, ਟਰੱਕ 'ਚ ਸਮਾਨ ਲੋਡ ਸੀ। ਫਲਾਈਓਵਰ ਤੋਂ ਹੇਠਾਂ ਡਿੱਗਣ ਵਾਲੇ ਡੰਪਰ ਨੇ ਜਿਸ ਟਰੱਕ ਨੂੰ ਟੱਕਰ ਮਾਰੀ ਸੀ, ਉਸ ਵਿਚ ਅੱਗ ਲੱਗ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੇ ਕਰਮਚਾਰੀ ਮੌਕੇ 'ਤੇ ਪਹੁੰਚੇ। ਕਿਸੇ ਤਰ੍ਹਾਂ ਅੱਗ 'ਤੇ ਕਾਬੂ ਪਾਇਆ ਗਿਆ। ਹਾਦਸੇ ਤੋਂ ਬਾਅਦ ਫਲਾਈਓਵਰ 'ਤੇ ਕਈ ਘੰਟਿਆਂ ਤਕ ਆਵਾਜਾਈ ਠੱਪ ਰਹੀ।
ਹਾਦਸੇ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਧਰਮਪੁਰੀ ਡੀ.ਐੱਮ.ਕੇ.ਸੰਸਦ ਮੈਂਪਰ ਸੈਂਥਿਲ ਕੁਮਾਰ ਨੇ ਕੇਂਦਰ ਸਰਕਾਰ ਤੋਂ ਅਜਿਹੀਆਂ ਦੁਰਘਟਨਾਵਾਂ ਨੂੰ ਰੋਕਣ ਲਈ ਐਲੀਵੇਟਿਡ ਨੈਸ਼ਨਲ ਹਾਈਵੇਅ ਦੇ ਪੈਂਡਿੰਗ ਕੰਮਾਂ ਨੂੰ ਪੂਰਾ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਸ ਕਾਰਨ ਅਸੀਂ ਧਰਮਪੁਰੀ 'ਚ ਥੋਪੁਰ ਘਾਟ ਸੈਕਸ਼ਨ 'ਤੇ ਮਨਜ਼ੂਰ ਐਲੀਵੇਟਿਡ ਹਾਈਵੇਅ ਨੂੰ ਜਲਦੀ ਲਾਗੂ ਕਰਨ 'ਤੇ ਜ਼ੋਰ ਦੇ ਰਹੇ ਹਾਂ।
ਇਹ ਵੀ ਪੜ੍ਹੋ- ਅਯੁੱਧਿਆ ਰਾਮ ਮੰਦਰ: ਰਾਮਲੱਲਾ ਦੀ ਆਰਤੀ, ਦਰਸ਼ਨ ਦਾ ਸਮਾਂ ਤੇ ਐਂਟਰੀ ਪਾਸ ਕਿਵੇਂ ਹੋਵੇਗਾ ਬੁੱਕ, ਜਾਣੋ ਸਾਰੀ ਜਾਣਕਾਰੀ
ਸੰਘਣੀ ਧੁੰਦ ਦਾ ਕਹਿਰ; ਆਟੋ ਰਿਕਸ਼ਾ ਅਤੇ ਟੈਂਕਰ ਵਿਚਾਲੇ ਹੋਈ ਭਿਆਨਕ ਟੱਕਰ, 12 ਲੋਕਾਂ ਦੀ ਮੌਤ
NEXT STORY