ਅਯੁੱਧਿਆ- ਅਯੁੱਧਿਆ ਦੇ ਰਾਮ ਮੰਦਰ 'ਚ ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਦੇ ਨਾਲ ਹੀ ਦੇਸ਼ ਭਰ 'ਚ ਜ਼ਬਰਦਸਤ ਉਤਸ਼ਾਹ ਨਜ਼ਰ ਆ ਰਿਹਾ ਹੈ। ਪ੍ਰਾਣ ਪ੍ਰਤਿਸ਼ਠਾ ਸਮਾਰੋਹ ਦੇ ਇਕ ਦਿਨ ਬਾਅਦ ਮੰਗਲਵਾਰ ਸਵੇਰੇ ਰਾਮ ਮੰਦਰ ਦੇ ਦਰਵਾਜ਼ੇ ਆਮ ਲੋਕਾਂ ਦੀ ਖੋਲ੍ਹ ਦਿੱਤੇ ਗਏ। ਰਾਮ ਨਗਰੀ 'ਚ ਰਾਮਲੱਲਾ ਦੇ ਦਰਸ਼ਨ ਲਈ ਵੱਡੀ ਗਿਣਤੀ 'ਚ ਸ਼ਰਧਾਲੂ ਪਹੁੰਚ ਰਹੇ ਹਨ। ਮੰਦਰ ਟਰੱਸਟ ਨੇ ਸ਼੍ਰੀ ਰਾਮ ਮੰਦਰ 'ਚ ਦਰਸ਼ਨ ਅਤੇ ਆਰਤੀ ਦਾ ਸਮਾਂ ਸ਼ਡਿਊਲ ਤਿਆਰ ਕੀਤਾ ਹੈ। ਇਸ ਤਹਿਤ ਰਾਮਲੱਲਾ ਦੀ 24 ਘੰਟਿਆਂ ਦੇ ਅੱਠ ਪਹਿਰ 'ਚ ਸੇਵਾ ਹੋਵੇਗੀ। ਇਸਤੋਂ ਇਲਾਵਾ ਰਾਮਲੱਲਾ ਦੀ ਦਿਨ 'ਚ 6 ਵਾਰ ਆਰਤੀ ਹੋਵੇਗੀ। ਜੇਕਰ ਤੁਸੀਂ ਵੀ ਰਾਮਲੱਲਾ ਦੇ ਦਰਸ਼ਨ ਕਰਨ ਲਈ ਅਯੁੱਧਿਆ ਜਾਣ ਬਾਰੇ ਸੋਚ ਰਹੇ ਹੋ ਤਾਂ ਅਸੀਂ ਇਸ ਰਿਪੋਰਟ 'ਚ ਰਾਮਲੱਲਾ ਦੀ ਆਰਤੀ, ਮੰਦਰ 'ਚ ਦਰਸ਼ਨ ਦਾ ਸਮਾਂ ਅਤੇ ਐਂਟਰੀ ਪਾਸ ਕਿਵੇਂ ਹੋਵੇਗਾ ਬੁੱਕ ਇਸ ਬਾਰੇ ਸਾਰੀ ਜਾਣਕਾਰੀ ਦੇ ਰਹੇ ਹਾਂ।
ਇਹ ਵੀ ਪੜ੍ਹੋ- ਦਿਨ 'ਚ 6 ਵਾਰ ਹੋਵੇਗੀ ਰਾਮਲੱਲਾ ਦੀ ਆਰਤੀ, ਜਾਣੋ ਆਰਤੀ 'ਚ ਸ਼ਾਮਲ ਹੋਣ ਤੇ ਦਰਸ਼ਨ ਦਾ ਸ਼ਡਿਊਲ
ਰਾਮਲੱਲਾ ਦੀ ਆਰਤੀ ਅਤੇ ਦਰਸ਼ਨ ਕਰਨ ਦਾ ਸਮਾਂ
ਦੱਸ ਦੇਈਏ ਕਿ ਨਵੇਂ ਮੰਦਰ 'ਚ ਸਵੇਰੇ 3.30 ਤੋਂ 4.00 ਵਜੇ ਪੁਜਾਰੇ ਮੰਦਰ ਨਾਲ ਰਾਮਲੱਲਾ ਨੂੰ ਜਗਾਉਣਗੇ, ਫਿਰ ਮੰਗਲਾ ਆਰਤੀ ਹੋਵੇਗੀ। 5.30 ਵਜੇ ਸ਼ਿੰਗਾਰ ਆਰਤੀ ਅਤੇ 7.00 ਵਜੇ ਤੋਂ ਦਰਸ਼ਨ ਸ਼ੁਰੂ ਹੋਣਗੇ। ਦੁਪਹਿਰ ਦੇ ਸਮੇਂ ਭੋਗ ਆਰਤੀ ਹੋਵੇਗ। ਫਿਰ ਉਥਾਪਨ, ਸੰਧਿਆ ਆਰਤੀ ਅਤੇ ਭਗਵਾਨ ਨੂੰ ਸੁਆਉਂਦੇ ਸਮੇਂ ਸ਼ਯਨ ਆਰਤੀ ਹੋਵੇਗੀ।
ਸ਼੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਦੀ ਵੈੱਬਸਾਈਟ ਮੁਤਾਬਕ ਮੰਦਰ ਨੂੰ ਦਰਸ਼ਨ ਲਈ ਸਵੇਰੇ ਅਤੇ ਸ਼ਾਮ ਸਾਢੇ 9 ਘੰਟਿਆਂ ਲਈ ਖੋਲ੍ਹਿਆ ਜਾਵੇਗਾ। ਸ਼ਰਧਾਲੂ ਸਵੇਰੇ 7 ਵਜੇ ਤੋਂ 11.30 ਵਜੇ ਤਕ ਅਤੇ ਫਿਰ ਦੁਪਹਿਰ 2.00 ਵਜੇ ਤੋਂ ਸ਼ਾਮ 7.00 ਵਜੇ ਤਕ ਭਗਵਾਨ ਰਾਮ ਦੇ ਦਰਸ਼ਨ ਕਰ ਸਕਣਗੇ। ਰੋਜ਼ਾਨਾ ਡੇਢ ਲੱਖ ਤੋਂ ਜ਼ਿਆਦਾ ਸ਼ਰਧਾਲੂਆਂ ਦੇ ਆਉਣ ਦਾ ਅਨੁਮਾਨ ਹੈ, ਇਸਨੂੰ ਦੇਖਦੇ ਹੋਏ ਰਾਮਲੱਲਾ ਦੇ ਦਰਸ਼ਨ ਲਈ ਹਰ ਸ਼ਰਧਾਲੂ ਨੂੰ 15 ਤੋਂ 20 ਸਕਿੰਟਾਂ ਦਾ ਹੀ ਸਮਾਂ ਮਿਲੇਗਾ।
ਇਹ ਵੀ ਪੜ੍ਹੋ- 'ਮੈਂ ਹਾਂ ਦੁਨੀਆ ਦਾ ਸਭ ਤੋਂ ਖੁਸ਼ਕਿਸਮਤ ਵਿਅਕਤੀ', ਰਾਮਲੱਲਾ ਦੀ ਮੂਰਤੀ ਬਣਾਉਣ ਵਾਲੇ ਮੂਰਤੀਕਾਰ ਅਰੁਣ ਯੋਗੀਰਾਜ ਨੇ ਕਿਹਾ
ਆਰਤੀ ਤੇ ਦਰਸ਼ਨ ਲਈ ਇੰਝ ਬੁੱਕ ਹੋਣਗੇ ਐਂਟਰੀ ਪਾਸ
ਆਰਤੀ 'ਚ ਸ਼ਾਮਲ ਹੋਣ ਲਈ ਪਾਸ ਜਾਰੀ ਕੀਤੇ ਜਾਣਗੇ। ਪਾਸ ਸ਼੍ਰੀ ਰਾਮ ਜਨਮਭੂਮੀ ਦੇ ਕੈਂਪ ਦਫਤਰ ਤੋਂ ਮਿਲਣਗੇ। ਆਰਤੀ ਸ਼ੁਰੂ ਹੋਣ ਤੋਂ ਅੱਧਾਂ ਘੰਟਾ ਪਹਿਲਾਂ ਪਾਸ ਮਿਲਣਗੇ। ਸ਼ਰਧਾਲੂਆਂ ਨੂੰ ਪਾਸ ਲਈ ਸਰਕਾਰੀ ਆਈ.ਡੀ. ਪਰੂਫ ਨਾਲ ਲਿਆਉਣਾ ਹੋਵੇਗਾ। ਸ਼੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਦੀ ਵੈੱਬਸਾਈਟ 'ਤੇ ਜਾ ਕੇ ਪਾਸ ਆਨਲਾਈਨ ਬੁੱਕ ਕੀਤਾ ਜਾ ਸਕਦਾ ਹੈ। ਆਰਤੀ ਪਾਸ ਸੈਕਸ਼ਨ ਦੇ ਸੂਤਰਾਂ ਮੁਤਾਬਕ, ਸ਼ਰਧਾਲੂਾਂ ਨੂੰ ਪਾਸ ਮੁਫਤ ਜਾਰੀ ਕੀਤਾ ਜਾਵੇਗਾ। ਇਕ ਸਮੇਂ ਦੀ ਆਰਤੀ ਲਈ ਫਿਲਹਾਲ 30 ਲੋਕਾਂ ਨੂੰ ਹੀ ਪਾਸ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ- ਕਾਂਗਰਸ ਨੇਤਾ ਨੇ ਕੀਤੀ ਪ੍ਰਧਾਨ ਮੰਤਰੀ ਦੀ ਤਾਰੀਫ਼, ਕਿਹਾ- ਮੋਦੀ ਦੇਸ਼ ਦੇ PM ਨਾ ਹੁੰਦੇ ਤਾਂ...
ਆਨਲਾਈਨ ਪਾਸ ਬੁੱਕ ਕਰਨ ਦਾ ਤਰੀਕਾ
- ਅਧਿਕਾਰਤ ਵੈੱਬਸਾਈਟ 'ਤੇ ਜਾਓ
- ਆਪਣੇ ਮੋਬਾਇਲ ਨੰਬਰ ਦੀ ਵਰਤੋਂ ਕਰਕੇ ਸਾਈਨ-ਇਨ ਕਰੋ ਅਤੇ ਤੁਹਾਡੇ ਰਿਜਸਟ੍ਰੇਸ਼ਨ ਦੀ ਸਹੂਲਤ ਲਈ ਇਕ ਓ.ਟੀ.ਪੀ. (ਵਨ-ਟਾਈਨ ਪਾਸਵਰਡ) ਭੇਜਿਆ ਜਾਵੇਗਾ।
- ਇਕ ਵਾਰ ਲਾਗ-ਇਨ ਕਰਨ ਤੋਂ ਬਾਅਦ ਆਰਤੀ ਜਾਂ ਦਰਸ਼ਨ ਲਈ ਆਪਣਾ ਪਸੰਦੀਦਾ ਸਲਾਟ ਸੁਣਨ ਲਈ 'ਮਾਈ ਪ੍ਰੋਫਾਈਲ' 'ਤੇ ਜਾਓ।
- ਆਪਣੇ ਪ੍ਰਮਾਣ ਪੱਤਰ ਦਾਖਲ ਕਰੋ ਅਤੇ ਚੁਣੀ ਗਈ ਗਤੀਵਿਧੀ ਲਈ ਆਪਣਾ ਪਾਸ ਬੁੱਕ ਕਰਨ ਲਈ ਅੱਗੇ ਵਧੋ।
- ਕੰਪਲੈਕਸ 'ਚ ਐਂਟਰੀ ਕਰਨ ਤੋਂ ਪਹਿਲਾਂ ਮੰਦਰ ਕਾਊਂਟਰ ਤੋਂ ਪਾਸ ਲੈ ਲਓ।
ਇਹ ਵੀ ਪੜ੍ਹੋ- ਰਾਮ ਮੰਦਰ ਨੂੰ ਭੇਂਟ ਕੀਤੀ ਜਾਵੇਗੀ 'ਵਿਰਾਟ' ਰਾਮਾਇਣ, 3000 ਕਿਲੋ ਹੋਵੇਗਾ ਭਾਰ, ਮੋਟਰ ਨਾਲ ਪਲਟਿਆ ਜਾਵੇਗਾ ਪੰਨਾ
ਮੰਗਲਵਾਰ ਨੂੰ ਕਰੀਬ 3 ਲੱਖ ਸ਼ਰਧਾਲੂਆਂ ਨੇ ਕੀਤੇ ਰਾਮਲੱਲਾ ਦੇ ਦਰਸ਼ਨ, ਇੰਨੀ ਹੀ ਗਿਣਤੀ 'ਚ ਭਗਤ ਲਾਈਨ 'ਚ ਖੜ੍ਹੇ
NEXT STORY