ਨਵੀਂ ਦਿੱਲੀ-ਕੇਜਰੀਵਾਲ ਸਰਕਾਰ ਨੇ ਦਿੱਲੀ 'ਚ ਅੱਜ ਇਕ ਹੋਰ ਇਲੈਕਟ੍ਰੋਨਿਕ ਬੱਸ ਦਾ ਟ੍ਰਾਇਲ ਸ਼ੁਰੂ ਕਰ ਦਿੱਤਾ ਹੈ। ਟਰਾਂਸਪੋਰਟ ਮੰਤਰੀ ਕੈਲਾਸ਼ ਗਲਹੋਤ ਨੇ Olectra Greenchtech- BYD ਦੀ ਇਲੈਕਟ੍ਰੋਨਿਕ ਬਸ ਨੂੰ ਟ੍ਰਾਇਲ ਲਈ ਹਰੀ ਝੰਡੀ ਦਿਖਾਈ ਹੈ। ਦਿੱਲੀ ਸਰਕਾਰ 1000 ਇਲੈਕਟ੍ਰੋਨਿਕ ਬੱਸਾਂ ਖ੍ਰੀਦਣ ਲਈ ਪਲਾਨਿੰਗ ਬਣਾ ਰਹੀ ਹੈ, ਜਿਸ ਦੇ ਤਹਿਤ ਉਸ ਨੇ ਡੀ. ਆਈ. ਐੱਮ. ਟੀ. ਐੱਸ. (DIMTS) ਨੂੰ ਇਲੈਕਟ੍ਰੋਨਿਕ ਬੱਸਾਂ ਤੇ ਇਕ ਰਿਪੋਰਟ ਵੀ ਮੰਗੀ ਹੈ।
ਟ੍ਰਾਇਲ ਦੇ ਦੌਰਾਨ ਜਦੋਂ ਇਲੈਕਟ੍ਰੋਨਿਕ ਬੱਸ ਚੱਲੇਗੀ ਤਾਂ ਇਹ ਅਧਿਐਨ ਕੀਤਾ ਜਾਵੇਗਾ ਕਿ ਦਿੱਲੀ 'ਚ ਇਲੈਕਟ੍ਰੋਨਿਕ ਬੱਸ ਚਲਾਉਣ 'ਚ ਕਿਸ-ਕਿਸ ਤਰ੍ਹਾਂ ਦੀਆਂ ਤਿਆਰੀਆਂ ਜ਼ਰੂਰੀ ਹੋਣਗੀਆਂ। ਇਸ ਦੌਰਾਨ ਇਹ ਜਾਂਚਿਆ ਜਾਵੇਗਾ ਕਿ ਇਕ ਇਲੈਕਟ੍ਰੋਨਿਕ ਬੱਸ ਇਕ ਵਾਰ ਚਾਰਜ ਹੋਣ 'ਤੇ ਕਿੰਨੇ ਕਿਲੋਮੀਟਰ ਚੱਲੇਗੀ, ਇਕ ਵਾਰ ਚਾਰਜ ਹੋਣ 'ਚ ਕਿੰਨਾ ਸਮਾਂ ਲਵੇਗੀ, ਕਿੱਥੇ-ਕਿੱਥੇ ਇਲੈਕਟ੍ਰੋਨਿਕ ਬੱਸਾਂ ਨੂੰ ਚਾਰਜ ਕਰਨ ਦੇ ਲਈ ਚਾਰਜਿੰਗ ਪੁਆਇੰਟ ਬਣਾਉਣੇ ਹੋਣਗੇ, ਬੱਸਾਂ ਦੀ ਦੇਖਭਾਲ ਕਿਵੇ ਹੋਵੇਗੀ ਆਦਿ।
ਪਹਿਲਾਂ ਹੋ ਚੁੱਕੇ ਹਨ ਇਹ ਟ੍ਰਾਇਲ-
ਦਿੱਲੀ 'ਚ ਪ੍ਰਦੂਸ਼ਣ ਘੱਟ ਕਰਨ ਦੇ ਲਈ ਕੇਜਰੀਵਾਲ ਸਰਕਾਰ ਜਦੋਂ ਤੋਂ ਸੱਤਾ 'ਚ ਆਈ ਹੈ, ਤਾਂ ਉਸ ਸਮੇਂ ਤੋਂ ਕਈ ਵਾਰ ਵੱਖਰੇ ਟ੍ਰਾਇਲ ਕਰ ਚੁੱਕੀ ਹੈ।
-ਨਵੰਬਰ 2018 'ਚ 2 ਇਲੈਕਟ੍ਰੋਨਿਕ ਬੱਸਾਂ ਦੇ ਟ੍ਰਾਇਲ ਨੂੰ ਹਰੀ ਝੰਡੀ ਦਿਖਾਈ ਜਾ ਚੁੱਕੀ ਹੈ।
-ਮਾਰਚ 2016 'ਚ ਵੀ ਇਲੈਕਟ੍ਰੋਨਿਕ ਬੱਸਾਂ ਦੇ ਟ੍ਰਾਇਲ ਨੂੰ ਹਰੀ ਝੰਡੀ ਦਿਖਾਈ ਗਈ ਸੀ।
-ਦਸੰਬਰ 2017 'ਚ ਪ੍ਰਦੂਸ਼ਣ ਘੱਟ ਕਰਨ ਦੇ ਲਈ ਐਟੀ ਸਮੋਗ ਗਨ ਦਾ ਟ੍ਰਾਇਲ ਵੀ ਕੀਤਾ ਜਾ ਚੁੱਕਾ ਹੈ।
-ਜਨਵਰੀ 2016 ਅਤੇ ਅਪ੍ਰੈਲ 2016 'ਚ ਦਿੱਲੀ ਦੀਆਂ ਸੜਕਾਂ 'ਤੇ ਓਡ-ਈਵਨ ਦਾ ਟ੍ਰਾਇਲ ਕੀਤਾ ਜਾ ਚੁੱਕਿਆ ਹੈ।

ਦਿੱਲੀ ਦੇ ਟਰਾਂਸਪੋਰਟ ਮੰਤਰੀ ਕੈਲਾਸ਼ ਗਲਹੋਤ ਦੇ ਮੁਤਾਬਕ, ''ਬੀਤੇ ਇਕ-ਡੇਢ ਮਹੀਨੇ 'ਚ ਇਹ ਤੀਸਰੀ ਵਾਰ ਬੱਸ ਹੈ, ਜਿਸ ਨੂੰ ਪਾਇਲਟ ਦੇ ਤੌਰ 'ਤੇ ਅਸੀਂ ਚਲਾ ਰਹੇ ਹਾਂ। ਸਾਨੂੰ ਉਮੀਦ ਹੈ ਕਿ ਬਹੁਤ ਜਲਦ ਇਲੈਕਟ੍ਰੋਨਿਕ ਬੱਸਾਂ ਦਾ ਟੈਂਡਰ ਜਾਰੀ ਹੋ ਜਾਵੇਗਾ, ਜਿੱਥੋ ਤੱਕ ਗੱਲ ਹੈ ਸੀ. ਐੱਨ. ਜੀ. ਬੱਸਾਂ ਦੀ ਤਾਂ ਉਨ੍ਹਾਂ ਦਾ ਟੈਂਡਰ ਜਾਰੀ ਕੀਤਾ ਜਾ ਚੁੱਕਾ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਅਪ੍ਰੈਲ ਤੋਂ ਜੂਨ 'ਚ ਦਿੱਲੀ ਦੀਆਂ ਸੜਕਾਂ 'ਤੇ ਨਵੀਆਂ ਸੀ. ਐੱਨ. ਜੀ. ਬੱਸਾਂ ਚੱਲਣੀਆਂ ਸ਼ੁਰੂ ਹੋ ਜਾਣਗੀਆਂ।
ਹਾਈ ਕੋਰਟ ਨੇ ਜੱਜ ਨੂੰ 'ਥੱਪੜ' ਮਾਰਨ ਦੀ ਘਟਨਾ 'ਤੇ ਲਿਆ ਨੋਟਿਸ
NEXT STORY