ਨਵੀਂ ਦਿੱਲੀ : ਸਿੰਘੂ ਬਾਰਡਰ 'ਤੇ ਸਰਕਾਰ ਖ਼ਿਲਾਫ਼ ਪਿਛਲੇ 7 ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਹਰਿਆਣਾ ਅਤੇ ਪੰਜਾਬ ਦੇ ਕਿਸਾਨਾਂ ਨੂੰ ਦੇਸ਼ਭਰ ਦੇ ਕਿਸਾਨਾਂ ਦਾ ਸਮਰਥਨ ਮਿਲ ਰਿਹਾ ਹੈ। ਇਸ ਦੌਰਾਨ ਟਰਾਂਸਪੋਰਟਰਜ਼ ਯੂਨੀਅਨ ਨੇ ਵੀ ਕਿਸਾਨਾਂ ਨੂੰ ਆਪਣਾ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਹੈ। ਦੇਸ਼ ਦੇ ਟਰਾਂਸਪੋਰਟਰਾਂ ਨੇ ਅਗਲੀ 8 ਦਸੰਬਰ ਤੋਂ ਦੇਸ਼ਵਿਆਪੀ ਹੜਤਾਲ 'ਤੇ ਜਾਣ ਦਾ ਐਲਾਨ ਕੀਤਾ ਹੈ।
ਵਿਕੀਪੀਡੀਆ ਨੂੰ ਜੰਮੂ-ਕਸ਼ਮੀਰ ਦਾ ਗਲਤ ਨਕਸ਼ਾ ਦਿਖਾਉਣ ਵਾਲੇ ਲਿੰਕ ਹਟਾਉਣ ਦਾ ਹੁਕਮ
ਟਰਾਂਸਪੋਰਟ ਯੂਨੀਅਨਾਂ ਨੇ ਕਿਹਾ ਹੈ ਕਿ ਜੇਕਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਨਹੀਂ ਮੰਨਦੀ ਹੈ ਤਾਂ ਸੰਪੂਰਣ ਭਾਰਤੀ ਮੋਟਰ ਟਰਾਂਸਪੋਰਟ ਕਾਂਗਰਸ ਦਿੱਲੀ-ਐੱਨ.ਸੀ.ਆਰ. ਸਮੇਤ ਪੂਰੇ ਦੇਸ਼ 'ਚ ਸਾਮਾਨਾਂ ਦੀ ਆਵਾਜਾਈ ਅਤੇ ਉਸ ਦੀ ਸਪਲਾਈ ਰੋਕ ਦੇਵੇਗੀ।
ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ (ਏ.ਆਈ.ਏ.ਟੀ.ਸੀ.) ਟਰਾਂਸਪੋਰਟਰਜ਼ ਦੀ ਸਿਖਰ ਸੰਸਥਾ ਹੈ, ਜੋ ਲੱਗਭੱਗ 95 ਲੱਖ ਟਰੱਕ ਡਰਾਈਵਰਾਂ ਅਤੇ ਹੋਰ ਸੰਸਥਾਵਾਂ ਦੀ ਨੁਮਾਇੰਦਗੀ ਕਰਦੀ ਹੈ। ਟਰਾਂਸਪੋਰਟ ਕਾਂਗਰਸ ਨੇ ਕਿਸਾਨਾਂ ਦੇ ਅੰਦੋਲਨ ਦਾ ਸਮਰਥਨ ਕਰਦੇ ਹੋਏ ਕਿਹਾ ਹੈ ਕਿ ਕਿਸਾਨ ਸਾਡਾ ਰੱਬ ਹੈ ਅਤੇ ਉਹ ਭਾਰਤ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਦੀ ਤਰ੍ਹਾਂ ਹੈ। ਅਜਿਹੇ 'ਚ ਉਨ੍ਹਾਂ ਦੀਆਂ ਮੰਗਾਂ ਦੀ ਅਣਦੇਖੀ ਕਰਨਾ ਠੀਕ ਨਹੀਂ ਹੈ।
ਕਿਸਾਨਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਸਰਕਾਰ ਤਿਆਰ: ਨਰਿੰਦਰ ਸਿੰਘ ਤੋਮਰ
ਕਿਸਾਨਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਲਵੇ ਸਰਕਾਰ
ਟਰਾਂਸਪੋਰਟ ਯੂਨੀਅਨਾਂ ਦਾ ਕਹਿਣਾ ਹੈ ਕਿ ਸਾਡੇ ਦੇਸ਼ 'ਚ ਦਿਹਾਤੀ ਇਲਾਕੇ ਦੇ ਕਰੀਬਨ 70 ਫੀਸਦੀ ਪਰਿਵਾਰ ਕਿਸਾਨੀ ਅਤੇ ਖੇਤੀ ਨਾਲ ਜੁੜੇ ਹੋਏ ਹਨ। ਅਜਿਹੇ 'ਚ ਇਹ ਕਿਸਾਨ ਸਾਡੇ ਦੇਸ਼ ਦੇ ਰੱਬ ਹਨ ਅਤੇ ਇਨ੍ਹਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਲੈਣਾ ਜ਼ਰੂਰੀ ਹੈ।
ਹਰਿਆਣਾ ਦੇ ਖੇਤੀਬਾੜੀ ਮੰਤਰੀ ਬੋਲੇ- ਕਿਸਾਨ ਸਮਝਦਾਰੀ ਨਾਲ ਕੰਮ ਲੈਣ, ਇਹ ਲਾਹੌਰ ਜਾਂ ਕਰਾਚੀ ਨਹੀਂ
...ਤਾਂ 8 ਦਸੰਬਰ ਨੂੰ ਰੋਕ ਦਿਆਂਗੇ ਕੰਮ
ਟਰਾਂਸਪੋਰਟ ਕਾਂਗਰਸ ਦੇ ਪ੍ਰਧਾਨ ਕੁਲਤਾਰਨ ਸਿੰਘ ਅਟਵਾਲ ਨੇ ਕਿਹਾ ਕਿ 8 ਦਸੰਬਰ ਤੋਂ ਅਸੀਂ ਉੱਤਰ ਭਾਰਤ 'ਚ ਆਪਣੇ ਸਾਰੇ ਕੰਮ ਬੰਦ ਕਰ ਦਿਆਂਗੇ ਅਤੇ ਸਾਰੇ ਵਾਹਨਾਂ ਨੂੰ ਉੱਤਰ ਭਾਰਤੀ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਿੱਲੀ, ਹਰਿਆਣਾ, ਯੂ.ਪੀ, ਪੰਜਾਬ, ਹਿਮਾਚਲ ਅਤੇ ਜੰਮੂ 'ਚ ਰੋਕ ਦਿਆਂਗੇ। ਅਸੀਂ ਤੈਅ ਕੀਤਾ ਹੈ ਕਿ ਜੇਕਰ ਸਰਕਾਰ ਨੇ ਹੁਣ ਵੀ ਪ੍ਰਦਰਸ਼ਨਕਾਰੀ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਤਾਂ ਅਸੀਂ ਪੂਰੇ ਭਾਰਤ 'ਚ ਚੱਕਾ ਜਾਮ ਲਈ ਐਲਾਨ ਕਰਾਂਗੇ। ਉਨ੍ਹਾਂ ਕਿਹਾ ਕਿ ਉੱਤਰ ਭਾਰਤ ਅਤੇ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਉਤਰਾਖੰਡ ਅਤੇ ਜੰਮੂ-ਕਸ਼ਮੀਰ ਤੋਂ ਆਉਣ ਵਾਲੇ ਹਜ਼ਾਰਾਂ ਟਰੱਕ ਪ੍ਰਭਾਵਿਤ ਹੋਏ ਹਨ। ਅਸੀਂ ਉਨ੍ਹਾਂ ਦਾ ਸਮਰਥਨ ਕਰਦੇ ਹਾਂ ਕਿਉਂਕਿ 65 ਫੀਸਦੀ ਟਰੱਕ ਖੇਤੀਬਾੜੀ ਨਾਲ ਜੁੜੀਆਂ ਚੀਜ਼ਾਂ ਨੂੰ ਲਿਆਉਣ 'ਚ ਲੱਗੇ ਹੋਏ ਹਨ।
ਨੋਟ - ਟਰਾਂਸਪੋਰਟ ਯੂਨੀਅਨਾਂ ਵੱਲੋਂ ਕੀਤੇ ਜਾਣ ਵਾਲੇ ਹੜਤਾਲ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਜ਼ਰੂਰ ਦੱਸੋ।
ਬੰਗਾਲ: ਇੱਕ ਕਰੋੜ ਪਰਿਵਾਰਾਂ ਤੱਕ ਪਹੁੰਚ ਕੇ ਮਮਤਾ ਦੀਆਂ 'ਅਸਫਲਤਾਵਾਂ' ਦੱਸੇਗੀ ਬੀਜੇਪੀ
NEXT STORY