ਨਵੀਂ ਦਿੱਲੀ, (ਏ.ਐੱਨ.ਆਈ.)— ਭਾਰਤੀ ਰੇਲਵੇ ਨੇ ਫੈਸਲਾ ਕੀਤਾ ਹੈ ਕਿ ਸਪੈਸ਼ਲ ਟਰੇਨਾਂ 'ਚ ਰਿਜ਼ਰਵੇਸ਼ਨ ਦੇ ਲਈ ਭਰੇ ਜਾਣ ਵਾਲੇ ਵੇਰਵੇ 'ਚ ਯਾਤਰੀ ਦੀ ਮੰਜ਼ਿਲ ਦਾ ਵੀ ਪੂਰਾ ਪਤਾ ਲਿਆ ਜਾਵੇਗਾ ਤਾਂ ਕਿ ਜ਼ਰੂਰਤ ਪੈਣ 'ਤੇ ਉਸ ਨਾਲ ਸਿੱਧਾ ਸੰਪਰਕ ਕੀਤਾ ਜਾ ਸਕੇ। ਰੇਲਵੇ ਬੋਰਡ ਦੇ ਸੂਤਰਾਂ ਨੇ ਦੱਸਿਆ ਕਿ ਭਾਰਤੀ ਰੇਲਵੇ ਕੇਟਰਿੰਗ ਅਤੇ ਟੂਰਿਜ਼ਮ ਕਾਰਪੋਰੇਸ਼ਨ (ਆਈ.ਆਰ.ਸੀ.ਟੀ.ਸੀ.) ਦੀ ਵੈੱਬਸਾਈਟ 'ਚ ਰਿਜ਼ਰਵੇਸ਼ਨ ਫਾਰਮ 'ਚ ਇਸ ਫੈਸਲੇ ਨੂੰ ਲਾਗੂ ਕਰਨ 'ਚ ਜ਼ਰੂਰੀ ਸੋਧ ਕਰਨ ਲਈ ਕਿਹਾ ਗਿਆ ਹੈ। ਸੂਤਰਾਂ ਅਨੁਸਾਰ ਜੇਕਰ ਕੋਈ ਯਾਤਰੀ ਕੋਰੋਨਾ ਇਨਫੈਕਟਿਡ ਪਾਇਆ ਜਾਂਦਾ ਹੈ ਅਤੇ ਉਸ ਦੇ ਸਾਥੀ ਯਾਤਰੀ ਉਸ ਸਮੇਂ ਤਕ ਆਪਣੀ ਮੰਜ਼ਿਲ ਚਲੇ ਜਾਂਦੇ ਹਨ ਤਾਂ ਅਜਿਹੇ 'ਚ ਪ੍ਰੋਟੋਕੋਲ ਮੁਤਾਬਕ ਉਨ੍ਹਾਂ ਲਭਣਾ ਅਤੇ ਉਨ੍ਹਾਂ ਦੀ ਜਾਂਚ ਕਰਵਾਉਣਾ ਇਕ ਮੁਸ਼ਕਲ ਕੰਮ ਹੁੰਦਾ ਹੈ। ਸਾਰੇ ਯਾਤਰੀਆਂ ਦੀ ਮੰਜ਼ਿਲ ਦਾ ਪੂਰਾ ਪਤਾ ਹੋਣ ਦੀ ਦਿਸ਼ਾ 'ਚ ਇਹ ਪ੍ਰੇਸ਼ਾਨੀ ਨਹੀਂ ਹੋਵੇਗੀ।
ਕੋਵਿਡ-19 ਨਾਲ ਲੜਾਈ 'ਚ ਰਾਸ਼ਟਰਪਤੀ ਭਵਨ ਕਰੇਗਾ ਖਰਚਿਆਂ 'ਚ ਕਟੌਤੀ
NEXT STORY