ਗੁੰਟੂਰ– ਆਂਧਰ ਪ੍ਰਦੇਸ਼ ਦੇ ਗੁੰਟੂਰ ਸ਼ਹਿਰ ’ਚ ਸਥਿਤ ਦਹਾਕਿਆਂ ਪੁਰਾਣੇ ‘ਜਿੱਨਾਹ ਟਾਵਰ’ ਨੂੰ ਲੈ ਕੇ ਸਿਆਸਤ ਭਖੀ ਹੋਈ ਹੈ। ਸੂਬਾ ਭਾਜਪਾ ਨੇਤਾ ਜਿੱਨਾਹ ਟਾਵਰ ਦਾ ਨਾਂ ਬਦਲਣ ਅਤੇ ਉਸ ’ਤੇ ਤਿਰੰਗਾ ਫਹਿਰਾਉਣ ਲਈ ਜ਼ੋਰ ਲਗਾ ਰਹੇ ਹਨ। ਭਾਜਪਾ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਮੁਹੰਮਦ ਅਲੀ ਜਿੱਨਾਹ ਦੇ ਨਾਂ ’ਤੇ ਭਾਰਤ ’ਚ ਟਾਵਰ ਕਿਉਂ ਹੈ, ਇਸ ਦਾ ਨਾਂ ਬਦਲਣਾ ਚਾਹੀਦਾ।
ਭਾਜਪਾ ਦਾ ਕਹਿਣਾ ਹੈ ਕਿ ਉਹ ਇਸ ਟਾਵਰ ’ਤੇ ਤਿਰੰਗਾ ਫਹਿਰਾਉਣਗੇ। ਉਸ ਤੋਂ ਬਾਅਦ ਜਿੱਨਾਹ ਟਾਵਰ ਦੇ ਚਾਰੇ ਪਾਸੇ ਸਖਤ ਸੁਰੱਖਿਆ ਕਰ ਦਿੱਤੀ ਗਈ ਹੈ। ਗਣਤੰਤਰ ਦਿਵਸ ਦੇ ਮੌਕੇ ’ਤੇ ਹਿੰਦੂ ਵਾਹਿਨੀ ਦੇ ਕੁਝ ਕਾਰਕੁੰਨਾਂ ਨੇ ਜਿੱਨਾਹ ਟਾਵਰ ’ਤੇ ਰਾਸ਼ਟਰੀ ਝੰਡਾ ਫਹਿਰਾਉਣ ਦੀ ਕੋਸ਼ਿਸ਼ ਕੀਤੀ ਸੀ। ਪੁਲਸ ਨੇ ਉਨ੍ਹਾਂ ਨੂੰ ਰੋਕਿਆ ਅਤੇ ਜ਼ਬਰਦਸਤੀ ਕਰਨ ’ਤੇ ਹਿਰਾਸਤ ’ਚ ਲਿਆ ਗਿਆ। ਇਹ ਸਭ ਦੇਖਦੇ ਹੋਏ ਗੁੰਟੂਰ ਸ਼ਹਿਰ ਦੇ ਮੇਅਰ ਮਨੋਹਰ ਨਾਇਡੂ ਅਤੇ ਸਥਾਨਕ ਵਿਧਾਇਕ ਮੁਹੰਮਦ ਮੁਸਤਫਾ ਨੇ ਜਿੱਨਾਹ ਟਾਵਰ ਨੂੰ ਲੈ ਕੇ ਵਿਵਾਦ ਖਤਮ ਕਰਨ ਲਈ ਤੈਅ ਕੀਤਾ ਕਿ ਪੂਰੇ ਟਾਵਰ ਨੂੰ ਹੀ ਤਿਰੰਗੇ ਦੇ ਰੰਗ ’ਚ ਰੰਗ ਦਿੱਤਾ ਜਾਵੇ ਅਤੇ 2-3 ਦਿਨਾਂ ’ਚ ਜਿੱਨਾਹ ਟਾਵਰ ’ਤੇ ਤਿਰੰਗਾ ਫਹਿਰਾਇਆ ਜਾਵੇਗਾ।
ਹੁਣ ਤਾਂ ਉੱਤਰ ਪ੍ਰਦੇਸ਼ ਨੂੰ ਸਪਾ ਤੇ ਬਸਪਾ ਤੋਂ ਕਰਨਾ ਹੈ ਮੁਕਤ : ਕੇਸ਼ਵ ਪ੍ਰਸਾਦ
NEXT STORY