ਸ਼੍ਰੀਨਗਰ-ਗਣਤੰਤਰ ਦਿਵਸ ਸਮਾਰੋਹ ਦੇ ਦੌਰਾਨ ਰਾਜੌਰੀ 'ਚ ਇਕ ਵੱਡੀ ਗਲਤੀ ਸਾਹਮਣੇ ਆਈ ਹੈ, ਜਿਸ ਸਮੇਂ ਜ਼ਿਲਾ ਮੈਜਿਸਟ੍ਰੇਟ ਦੁਆਰਾ ਤਿਰੰਗਾ ਲਹਿਰਾਇਆ ਜਾਣਾ ਸੀ, ਉਸ ਸਮੇਂ ਰੱਸੀ ਟੁੱਟ ਜਾਣ ਨਾਲ ਦੇਸ਼ ਦੀ ਸ਼ਾਨ ਤਿਰੰਗਾ ਹੇਠਾਂ ਡਿੱਗ ਪਿਆ। ਇਸ ਤੋਂ ਬਾਅਦ ਤਿਰੰਗੇ ਤੋਂ ਬਿਨ੍ਹਾਂ ਹੀ ਪ੍ਰੋਗਰਾਮ ਖਤਮ ਕੀਤਾ ਗਿਆ।

ਜੰਮੂ ਦੇ ਰਾਜੌਰੀ ਜ਼ਿਲੇ 'ਚ 70ਵੇਂ ਗਣਤੰਤਰ ਦਿਵਸ ਮੌਕੇ 'ਤੇ ਜਦੋਂ ਡੀ. ਸੀ. ਰਾਜੌਰੀ ਮੁਹੰਮਦ ਅਜ਼ਾਜ ਅਸੱਦ ਸਲਾਮੀ ਦੇਣ ਲੱਗੇ ਅਤੇ ਝੰਡਾ ਲਹਿਰਾਉਣ ਲੱਗੇ ਤਾਂ ਉਸ ਸਮੇਂ ਹੀ ਰੱਸੀ ਖਿੱਚਣ ਨਾਲ ਤਿਰੰਗਾ ਜ਼ਮੀਨ 'ਤੇ ਆ ਕੇ ਡਿੱਗ ਪਿਆ ਪਰ ਉਸੇ ਸਮੇਂ ਤਿਰੰਗਾ ਚੁੱਕ ਲਿਆ ਗਿਆ ਅਤੇ ਫਿਰ ਤੋਂ ਪਾਈਮ ਲਗਾ ਕੇ ਉਸ 'ਤੇ ਤਿਰੰਗੇ ਨੂੰ ਲਹਿਰਾਇਆ ਗਿਆ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸਾਬਰਾ ਸੀ. ਐੱਮ. ਮਹਿਬੂਬਾ ਦੇ ਪ੍ਰੋਗਰਾਮ ਦੌਰਾਨ ਵੀ ਅਜਿਹਾ ਹੋ ਚੁੱਕਿਆ ਹੈ।
ਭਾਰੀ ਬਰਫਬਾਰੀ ਕਾਰਨ ਜੰਮੂ-ਸ਼੍ਰੀਨਗਰ ਰਾਜਮਾਰਗ ਅੱਜ ਵੀ ਬੰਦ
NEXT STORY