ਲਖਨਊ- ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਬੀਬੀਡੀ ਥਾਣਾ ਖੇਤਰ 'ਚ ਵੀਰਵਾਰ ਦੇਰ ਰਾਤ ਟਰੱਕ ਦੀ ਟੱਕਰ ਨਾਲ 2 ਕਾਰਾਂ 'ਤੇ ਸਵਾਰ ਚਾਰ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 7 ਹੋਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਪੁਲਸ ਸੂਤਰਾਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਕਿਸਾਨ ਪਥ 'ਤੇ ਇੰਦਰਾ ਨਹਿਰ ਕੋਲ ਟਰੱਕ ਦੀ ਟੱਕਰ ਨਾਲ ਇਕ ਕਾਰ ਅਤੇ ਇਕ ਵੈਨ 'ਚ ਸਵਾਰ 11 ਲੋਕ ਜ਼ਖ਼ਮੀ ਹੋ ਗਏ।
ਜ਼ਖ਼ਮੀਆਂ ਨੂੰ ਰਾਮਮਨੋਹਰ ਲੋਹੀਆ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਚਾਰ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕਾਂ 'ਚ ਮੁੱਜ਼ਫਰਨਗਰ ਜ਼ਿਲ੍ਹੇ ਦੇ ਸ਼ਹਿਜਾਦ ਤੋਂ ਇਲਾਵਾ ਚਿਨਹਟ ਖੇਤਰ ਦੀ ਕਿਰਨ ਯਾਦਵ (28), ਕੁੰਦਨ ਅਤੇ ਹਿਮਾਂਸ਼ੂ ਸ਼ਾਮਲ ਹਨ। ਜ਼ਖ਼ਮੀਆਂ 'ਚ ਹਿਮਾਂਸ਼ੂ, ਰਾਜਨ, ਤਸਲੀਮ ਹੁਸੈਨ, ਲਾਲੇ ਯਾਦਵ, ਇੰਤਜ਼ਾਰ, ਸੁਸ਼ੀਲ, ਸ਼ਾਹਰੁਖ ਅਤੇ ਸ਼ਕੀਲ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
IIT ਬਾਬਾ ਤੋਂ ਬਾਅਦ ਮਹਾਕੁੰਭ 'ਚ ਛਾਏ 'ਪਹਿਲਵਾਨ ਬਾਬਾ', ਫਿਟਨੈਸ ਤੇ ਡੋਲੇ ਦੇਖ ਲੋਕ ਹੋਏ ਹੈਰਾਨ
NEXT STORY