ਨਵੀਂ ਦਿੱਲੀ — ਭਾਰਤ ਦੇ ਇਕ ਹਫਤੇ ਦੇ ਦੌਰੇ 'ਤੇ ਸ਼ਨੀਵਾਰ ਸ਼ਾਮ ਭਾਰਤ ਪਹੁੰਚੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਮੋਦੀ ਦੀ ਜੱਫੀ ਤੋਂ ਬਿਨ੍ਹਾਂ ਫਿੱਕਾ ਸਵਾਗਤ ਕੀਤਾ ਗਿਆ। ਟਰੂਡੋ ਦਾ ਜਹਾਜ਼ ਸ਼ਨੀਵਾਰ ਸ਼ਾਮ ਕਰੀਬ 7 ਵਜੇ ਦਿੱਲੀ ਏਅਰਪੋਰਟ 'ਤੇ ਪਹੁੰਚਿਆ। ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ ਅਤੇ ਬੱਚੇ ਵੀ ਸ਼ਾਮਲ ਸਨ। ਉਨ੍ਹਾਂ ਦਾ ਸਵਾਗਤ ਕਰਨ ਲਈ ਏਅਰਪੋਰਟ 'ਤੇ ਭਾਰਤ ਵੱਲੋਂ ਕੈਨੇਡਾ 'ਚ ਭਾਰਤ ਦੇ ਅੰਬੈਡਸਰ ਅਤੇ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਵੈਲਫੇਅਰ ਰਾਜ ਮੰਤਰੀ ਗਜ਼ਿੰਦਰ ਸਿੰਘ ਸ਼ੇਖਾਵਤ ਹਾਜ਼ਰ ਸਨ ਪਰ ਕੋਈ ਵੱਡਾ ਨੇਤਾ ਮੌਜੂਦ ਨਹੀਂ ਸੀ।
ਆਮ ਤੌਰ 'ਤੇ ਵਿਦੇਸ਼ੀ ਪ੍ਰਧਾਨ ਮੰਤਰੀਆਂ ਦਾ ਸਵਾਗਤ ਕਰਨ ਲਈ ਕੇਂਦਰੀ ਮੰਤਰੀ ਜਾਂ ਖੁਦ ਪ੍ਰਧਾਨ ਮੰਤਰੀ ਜਾਂਦੇ ਹਨ। ਪਿਛਲੇ 4 ਸਾਲਾਂ 'ਚ ਅਜਿਹੇ ਕਈ ਮੌਕੇ ਆਏ ਹਨ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਪ੍ਰੋਟੋਕਾਲ ਤੋੜ ਕੇ ਵਿਦੇਸ਼ੀ ਮਹਿਮਾਨਾਂ ਦੀ ਅਗਵਾਈ ਲਈ ਏਅਰਪੋਰਟ ਤੱਕ ਪਹੁੰਚਦੇ ਹਨ ਟਰੂਡੋ ਦੇ ਮਾਮਲੇ 'ਚ ਪ੍ਰਧਾਨ ਮੰਤਰੀ ਨੇ ਇਹ ਦਰਿਆਦਿਲੀ ਨਹੀਂ ਦਿਖਾਈ। ਜ਼ਿਕਰਯੋਗ ਹੈ ਕਿ ਕੈਨੇਡਾ ਦੇ ਸਿੱਖ ਕੱਟੜਪੰਥੀਆਂ ਨੂੰ ਜ਼ਿਆਦਾ ਤਰਜ਼ੀਹ ਦਿੱਤੀ ਜਾਣ ਕਾਰਨ ਹੀ ਭਾਰਤ ਟਰੂਡੋ ਅਤੇ ਉਨ੍ਹਾਂ ਦੀ ਸਰਕਾਰ ਦੇ ਨਾਲ ਸਹਿਜ ਨਹੀਂ ਹੈ, ਲਿਹਾਜ਼ਾ ਟਰੂਡੋ ਦਾ ਫਿੱਕਾ ਸਵਾਗਤ ਕਰਕੇ ਭਾਰਤ ਨੇ ਆਪਣੇ ਵੱਲੋਂ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ।
ਇਕ ਦੂਜੇ ਖਿਲਾਫ ਨਾ ਹੋਵੇ ਭਾਰਤ-ਚੀਨ : ਮਾਲਦੀਵ ਸਾਬਕਾ ਰਾਸ਼ਟਰਪਤੀ
NEXT STORY