ਮੇਹਸਾਣਾ (ਗੁਜਰਾਤ)- ਗੁਜਰਾਤ ਦੇ ਮੇਹਸਾਣਾ 'ਚ ਨਵਜਾਤ ਜੁੜਵਾ ਭਰਾ-ਭੈਣ ਦੇ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਦੀ ਪੁਸ਼ਟੀ ਹੋਣ ਦੇ ਨਾਲ ਹੀ ਦੋਵੇਂ ਸ਼ਿਸ਼ੂ ਸੂਬੇ 'ਚ ਸਭ ਤੋਂ ਘੱਟ ਉਮਰ ਦੇ ਕੋਵਿਡ-19 ਮਰੀਜ਼ ਬਣ ਗਏ ਹਨ। ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਦੋਵੇਂ ਬੱਚਿਆਂ ਦਾ ਜਨਮ 16 ਮਈ ਨੂੰ ਵਡਨਗਰ ਦੇ ਸਦਰ ਹਸਪਤਾਲ 'ਚ ਹੋਇਆ। ਜ਼ਿਲ੍ਹਾ ਵਿਕਾਸ ਅਧਿਕਾਰੀ ਮਨੋਜ ਦੱਖਣੀ ਨੇ ਦੱਸਿਆ ਕਿ ਇਨ੍ਹਾਂ ਬੱਚਿਆਂ ਦੀ ਮਾਂ ਵੀ ਕੋਰੋਨਾ ਵਾਇਰਸ ਨਾਲ ਪੀੜਤ ਹੈ ਅਤੇ ਇਨਫੈਕਸ਼ਨ ਦੌਰਾਨ ਹੀ ਦੋਹਾਂ ਦਾ ਜਨਮ ਹੋਇਆ ਹੈ। ਉਨ੍ਹਾਂ ਦੱਸਿਆ,''ਗੁਜਰਾਤ 'ਚ ਇਹ ਪਹਿਲਾ ਮਾਮਲਾ ਹੈ, ਜਿੱਥੇ ਨਵਜਾਤ, ਉਹ ਵੀ ਜੁੜਵਾ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੀ ਪੁਸ਼ਟੀ ਹੋਈ ਹੈ। ਭਰਾ-ਭੈਣ 'ਚ ਭਰਾ ਦੀ ਰਿਪੋਰਟ 18 ਮਈ ਨੂੰ ਆਈ, ਜਦੋਂ ਕਿ ਭੈਣ ਦੀ ਰਿਪੋਰਟ ਸ਼ੁੱਕਰਵਾਰ ਨੂੰ ਆਈ।''
ਉਨ੍ਹਾਂ ਦੱਸਿਆ ਕਿ ਬੱਚਿਆਂ ਦੀ ਹਾਲਤ ਸਥਿਰ ਹੈ। ਜਨਾਨੀ ਜਿਸ ਪਿੰਡ ਦੀ ਰਹਿਣ ਵਾਲੀ ਹੈ, ਉੱਥੇ ਕੋਵਿਡ-19 ਦੇ ਕਈ ਮਾਮਲੇ ਆਏ ਹਨ। ਉੱਥੇ ਮੁੰਬਈ ਤੋਂ ਆਏ ਤਿੰਨ ਲੋਕਾਂ 'ਚ ਇਨਫੈਕਸ਼ਨ ਦੀ ਪੁਸ਼ਟੀ ਹੋਣ ਤੋਂ ਬਾਅਦ ਕਈ ਮਾਮਲੇ ਸਾਹਮਣੇ ਆਏ। ਮੇਹਸਾਮਾ ਜ਼ਿਲੇ ' ਹੁਣ ਤੱਕ ਘੱਟੋ-ਘੱਟ 93 ਲੋਕਾਂ ਦੇ ਕੋਰੋਨਾ ਵਾਇਰਸ ਨਾਲ ਇਨਫੈਕਟਡ ਹੋਣ ਦੀ ਪੁਸ਼ਟੀ ਹੋਈ ਹੈ।
ਭਾਰਤ 'ਚ ਇੰਝ ਵੇਚੇ ਜਾਂਦੇ ਹਨ ਚਾਈਨੀਜ਼ ਗੈਜੇਟਸ, ਪੜ੍ਹੋ ਪੂਰੀ ਖਬਰ
NEXT STORY