ਗੈਜੇਟ ਡੈਸਕ– ਮਾਈਕ੍ਰੋਬਲਾਗਿੰਗ ਸਾਈਟ ਟਵਿੱਟਰ ਦੀਆਂ ਸੇਵਾਵਾਂ ਇਕ ਵਾਰ ਫਿਰ ਤੋਂ ਠੱਪ ਹੋ ਗਈਆਂ ਹਨ। ਟਵਿੱਟਰ ਦੇ ਡੈਸਕਟਾਪ ਯੂਜ਼ਰਸ ਨੂੰ ਕਾਫੀ ਪਰੇਸ਼ਾਨੀ ਹੋ ਰਹੀ ਹੈ। ਕਈ ਯੂਜ਼ਰਸ ਨੇ ਪੇਜ ਲੋਡ ਨਾ ਹੋਣ ਦੀ ਤਾਂ ਕਈਆਂ ਨੇ ਸਾਈਟ ਨਾ ਖੁੱਲ੍ਹਣ ਦੀ ਸ਼ਿਕਾਇਤ ਕੀਤੀ ਹੈ। ਡਾਊਨਡਿਟੈਕਟਰ ਅਤੇ ਟਵਿੱਟਰ ਨੇ ਵੀ ਇਸ ਦੀ ਅਧਿਕਾਰਤ ਪੁਸ਼ਟੀ ਕੀਤੀ ਹੈ। ਡਾਊਨਡਿਟੈਕਟਰ ’ਤੇ ਹੁਣ ਤਕ ਕਰੀਬ 10 ਹਜ਼ਾਰ ਯੂਜ਼ਰਸ ਸ਼ਿਕਾਇਤ ਕਰ ਚੁੱਕੇ ਹਨ। ਟਵਿੱਟਰ ਨੇ ਕਿਹਾ ਹੈ ਕਿ ਕਈ ਯੂਜ਼ਰਸ ਲਈ ਸੇਵਾ ਸ਼ੁਰੂ ਹੋ ਗਈ ਹੈ ਪਰ ਅਜੇ ਵੀ ਕਈਆਂ ਨੂੰ ਪਰੇਸ਼ਾਨੀ ਹੋ ਰਹੀ ਹੈ। ਇਸ ਸਮੱਸਿਆ ਨੂੰ ਦੂਰ ਕਰਨ ਲਈ ਟੀਮ ਕੰਮ ਕਰ ਰਹੀ ਹੈ। ਟਵਿੱਟਰ ਦੇ ਡਾਊਨ ਹੋਣ ਕਾਰਨ ਭਾਰਤ ਸਮੇਤ ਕਈ ਦੇਸ਼ਾਂ ਦੇ ਯੂਜ਼ਰਸ ਪਰੇਸ਼ਾਨ ਹਨ।
ਮੋਬਾਇਲ ਵਰਜ਼ਨ ’ਤੇ ਕਰ ਰਿਹਾ ਕੰਮ
ਆਊਟੇਜ ਮਾਨੀਟਰ ਕਰਨ ਵਾਲੀ ਵੈੱਬਸਾਈਟ ਡਾਊਨਡਿਟੈਕਟਰ ਮੁਤਾਬਕ, 1 ਜੁਲਾਈ ਦੀ ਸਵੇਰ ਤੋਂ ਹੀ ਵੱਡੀ ਗਿਣਤੀ ’ਚ ਯੂਜ਼ਰਸ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ। ਯੂਜ਼ਰਸ ਦਾ ਕਹਿਣਾ ਹੈ ਕਿ ਟਵਿੱਟਰ ਠੀਕ ਢੰਗ ਨਾਲ ਕੰਮ ਨਹੀਂ ਕਰ ਰਿਹਾ। ਕੁਝ ਯੂਜ਼ਰਸ ਦੀ ਸ਼ਿਕਾਇਤ ਹੈ ਕਿ ਉਹ ਕਿਸੇ ਦੀ ਪ੍ਰੋਫਾਈਲ ਨਹੀਂ ਵੇਖ ਪਾ ਰਹੇ ਤਾਂ ਕੁਝ ਯੂਜ਼ਰਸ ਦਾ ਦੋਸ਼ ਹੈ ਕਿ ਵੀਡੀਓ ਅਪਲੋਡ ਨਹੀਂ ਹੋ ਰਹੀ। ਜ਼ਿਆਦਾਤਰ ਸ਼ਿਕਾਇਤ ਡੈਸਕਟਾਪ ਅਤੇ ਲੈਪਟਾਪ ਇਸਤੇਮਾਲ ਕਰਨ ਵਾਲਿਆਂ ਦੀ ਹੈ। ਹਾਲਾਂਕਿ, ਮੋਬਾਇਲ ਵਰਜ਼ਨ ’ਤੇ ਇਹ ਠੀਕ ਢੰਗ ਨਾਲ ਕੰਮ ਕਰ ਰਿਹਾ ਹੈ।
ਟਵਿੱਟਰ ਦੀ ਮੰਨੀਏ ਤਾਂ ਜਲਦ ਹੀ ਇਸ ਸਮੱਸਿਆ ਨੂੰ ਠੀਕ ਕਰ ਲਿਆ ਜਾਵੇਗਾ। ਟਵਿੱਟਰ ਨੇ ਯੂਜ਼ਰਸ ਨੂੰ ਸਹਿਯੋਗ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਹਾਲਾਂਕਿ, ਟਵਿੱਟਰ ਪੋਸਟ ਦੇ ਪ੍ਰੋਫਾਈਲ ਪੇਜ ’ਤੇ ਨਾ ਦਿਸਣ ਪਿੱਛੇ ਕੀ ਕਾਰਨ ਹੈ, ਫਿਲਹਾਲ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ।
ਭਾਰਤ ’ਚ ਟਵਿੱਟਰ ਨੂੰ ਲੈ ਕੇ ਲਗਾਤਾਰ ਖਬਰਾਂ ਆ ਰਹੀਆਂ ਹਨ। ਟਵਿੱਟਰ ਦਾ ਭਾਰਤ ਸਰਕਾਰ ਨਾਲ ਨਵੇਂ ਆਈ.ਟੀ. ਨਿਯਮਾਂ ਨੂੰ ਲੈ ਕੇ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ। ਭਾਰਤ ਸਰਕਾਰ ਵਲੋਂ ਵੀ ਟਵਿੱਟਰ ਨਾਲ ਸਖਤੀ ਨਾਲ ਨਜਿੱਠਣ ਦਾ ਸੰਦੇਸ਼ ਦਿੱਤਾ ਗਿਆ ਹੈ। ਕਾਨੂੰ ਮੰਤਰੀ ਨੇ ਸਾਫ ਕੀਤਾ ਹੈ ਕਿ ਅਮਰੀਕੀ ਟੈੱਕ ਕੰਪਨੀਆਂ ਨੂੰ ਹਰ ਹਾਲ ’ਚ ਭਾਰਤੀ ਕਾਨੂੰਨ ਦਾ ਪਾਲਣ ਕਰਨਾ ਹੋਵੇਗਾ।
ਜੰਮੂ-ਕਸ਼ਮੀਰ ’ਚ ਖ਼ਤਮ ਹੋਈ 149 ਸਾਲ ਪੁਰਾਣੀ ‘ਦਰਬਾਰ ਮੂਵ’ ਪ੍ਰਥਾ, ਹਰ ਸਾਲ ਖਰਚ ਹੁੰਦੇ ਸਨ 200 ਕਰੋੜ
NEXT STORY