ਆਗਰਾ— ਉੱਤਰ ਪ੍ਰਦੇਸ਼ ਦੇ ਆਗਰਾ ਦੇ ਸ਼ਾਹਗੰਜ ਇਲਾਕ 'ਚ ਕੈਂਟ ਰੇਲਵੇ ਸਟੇਸ਼ਨ ਦੇ ਕੋਲ 2 ਬੰਬ ਧਮਾਕਿਆਂ ਦੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇਕ ਧਮਾਕਾ ਕੂੜੇ ਦੇ ਢੇਰ ਦੇ ਕੋਲ ਹੋਇਆ ਹੈ ਅਤੇ ਦੂਜੇ ਧਮਾਕਾ ਇਕ ਮਕਾਨ 'ਚ ਹੋਇਆ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਧਮਾਕੇ ਘੱਟ ਤੀਬਰਤਾ ਦੇ ਸਨ। ਇਸ ਹਾਦਸੇ 'ਚ ਕਿਸੇ ਨੁਕਸਾਨ ਦੀ ਕੋਈ ਖਬਰ ਪ੍ਰਾਪਤ ਨਹੀਂ ਹੋਈ ਹੈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਭਾਰੀ ਮਾਤਰਾ 'ਚ ਪੁਲਸ ਫੋਰਸ ਇਲਾਕੇ 'ਚ ਤਾਇਨਾਤ ਕਰ ਦਿੱਤੀ ਗਈ ਹੈ। ਸ਼ਹਿਰ ਨੂੰ ਹਾਈ ਅਲਰਟ 'ਚ ਰੱਖਿਆ ਗਿਆ ਹੈ।
ਇਨ੍ਹਾਂ ਧਮਾਕਿਆਂ ਨੂੰ ਅੱਤਵਾਦੀ ਘਟਨਾ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਪੁਲਸ ਅਧਿਕਾਰੀ ਕੈਂਟ ਸਟੇਸ਼ਨ 'ਤੇ ਜਾਂਚ-ਪੜਤਾਲ 'ਚ ਜੁੱਟੇ ਹੋਏ ਹਨ। ਜਾਣਕਾਰੀ ਮੁਤਾਬਕ ਅੱਤਵਾਦੀ ਸੰਗਠਨ ਆਈ. ਐੱਸ. ਨੇ ਆਗਰਾ ਦੇ ਤਾਜ ਮਹੱਲ ਨੂੰ ਬੰਬ ਨਾਲ ਉਡਾਣ ਦੀ ਧਮਕੀ ਵੀ ਦਿੱਤੀ ਸੀ। ਇਸ ਤੋਂ ਬਾਅਦ ਪੁਲਸ ਨੂੰ ਪਹਿਲਾਂ ਹੀ ਅਲਰਟ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਸ਼ੁੱਕਰਵਾਰ ਦੇਰ ਰਾਤ ਟਰੈਕ 'ਤੇ ਪੱਥਰ ਰੱਖ ਕੇ ਚੇਨਈ ਤੋਂ ਜੰਮੂ ਜਾਣ ਵਾਲੀ ਅੰਡਮਾਨ ਐਕਸਪ੍ਰੈੱਸ ਨੂੰ ਪਲਟਾਉਣ ਦੀ ਕੋਸ਼ਿਸ਼ ਕੀਤੀ ਗਈ। ਹੁਣ ਇਸ ਤੋਂ ਬਾਅਦ ਸ਼ਨੀਵਾਰ ਸਵੇਰੇ ਆਗਰਾ ਕੈਂਟ ਰੇਲਵੇ ਸਟੇਸ਼ਨ ਕੰਪਲੈਕਸ 'ਚ 2 ਧਮਾਕਿਆਂ ਨਾਲ ਅਫੜਾ-ਤਫੜੀ ਦਾ ਮਾਹੌਲ ਖੜਾ ਹੋ ਗਿਆ ਹੈ। ਪੁਲਸ ਨੇ ਸ਼ਹਿਰ ਦੀ ਸੁਰੱਖਿਆ ਵਿਵਸਥਾ ਨੂੰ ਵਧਾ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਆਗਰਾ ਕੈਂਟ ਸਟੇਸ਼ਨ ਤੋਂ ਸ਼ਨੀਵਾਰ ਸਵੇਰੇ ਸਫਾਈ ਕਰਮਚਾਰੀ ਕੂੜਾ ਚੁੱਕ ਰਿਹਾ ਸੀ, ਜਿਸ ਦੌਰਾਨ ਪਹਿਲਾ ਧਮਾਕਾ ਹੋਇਆ। ਇਸ ਤੋਂ ਕੁਝ ਦੇਰ ਬਾਅਦ ਹੀ ਇਕ ਹੋਰ ਧਮਾਕੇ ਦੀ ਆਵਾਜ਼ ਆਈ, ਇਹ ਧਮਾਕਾ ਸਟੇਸ਼ਨ ਦੇ ਕੋਲ ਸਥਿਤ ਇਕ ਘਰ ਦੀ ਛੱਤ 'ਤੇ ਹੋਇਆ ਸੀ, ਅਸ਼ੋਕ ਕੁਮਾਰ ਦਾ ਹੈ।
ਇੱਕ ਅਜਿਹਾ ਮੰਦਰ ਜਿੱਥੇ ਘਾਹ ਦੇ 'ਪੂਲੇ' ਚੜਾਉਣ ਨਾਲ ਹੁੰਦੀ ਹੈ ਹਰ ਇੱਛਾ ਪੂਰੀ
NEXT STORY