ਨੋਇਡਾ (ਭਾਸ਼ਾ) : ਉੱਤਰ ਪ੍ਰਦੇਸ਼ ਦੇ ਗੌਤਮ ਬੁੱਧ ਨਗਰ ਜ਼ਿਲ੍ਹੇ ਵਿੱਚ ਇੱਕ ਸੈਪਟਿਕ ਟੈਂਕ ਵਿੱਚੋਂ ਜ਼ਹਿਰੀਲੀ ਗੈਸ ਸਾਹ ਲੈਣ ਨਾਲ ਸੋਮਵਾਰ ਨੂੰ ਦੋ ਭਰਾਵਾਂ ਦੀ ਮੌਤ ਹੋ ਗਈ ਅਤੇ ਇੱਕ ਹੋਰ ਵਿਅਕਤੀ ਬਿਮਾਰ ਹੋ ਗਿਆ। ਪੁਲਸ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ।
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਸੈਕਟਰ 63 ਥਾਣਾ ਖੇਤਰ ਦੇ ਛੋਟੇਪੁਰ ਕਲੋਨੀ 'ਚ ਵਾਪਰੀ, ਜਿੱਥੇ ਚੰਦਰਭਾਨ (40) ਪੱਥਰ ਦਾ ਢੱਕਣ ਟੁੱਟਣ ਕਾਰਨ ਸੈਪਟਿਕ ਟੈਂਕ ਵਿੱਚ ਡਿੱਗ ਪਿਆ। ਰਾਜੂ ਨੇ ਉਸਨੂੰ ਬਚਾਉਣ ਲਈ ਟੈਂਕ ਵਿੱਚ ਛਾਲ ਮਾਰ ਦਿੱਤੀ, ਅਤੇ ਦੋਵੇਂ ਬੇਹੋਸ਼ ਹੋ ਗਏ। ਇੱਕ ਪੁਲਸ ਬੁਲਾਰੇ ਨੇ ਕਿਹਾ ਕਿ ਉਨ੍ਹਾਂ ਦੇ ਗੁਆਂਢੀ, ਹੇਮੰਤ ਸਿੰਘ ਨੇ ਉਨ੍ਹਾਂ ਨੂੰ ਬਚਾਉਣ ਲਈ ਟੈਂਕ 'ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਪਰ ਉਹ ਵੀ ਜ਼ਹਿਰੀਲੀ ਗੈਸ ਦੀ ਲਪੇਟ ਵਿਚ ਆ ਗਿਆ। ਉਨ੍ਹਾਂ ਨੂੰ ਨੇੜਲੇ ਨਿਵਾਸੀਆਂ ਨੇ ਹਸਪਤਾਲ ਵਿੱਚ ਭਰਤੀ ਕਰਵਾਇਆ। ਪੁਲਸ ਮੌਕੇ 'ਤੇ ਪਹੁੰਚੀ, ਕਟਰ ਨਾਲ ਫਰਸ਼ ਕੱਟਿਆ, ਦੋਵਾਂ ਭਰਾਵਾਂ ਨੂੰ ਸੈਪਟਿਕ ਟੈਂਕ ਵਿੱਚੋਂ ਬਾਹਰ ਕੱਢਿਆ ਤੇ ਉਨ੍ਹਾਂ ਨੂੰ ਨੋਇਡਾ ਜ਼ਿਲ੍ਹਾ ਹਸਪਤਾਲ ਲੈ ਗਈ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਬੁਲਾਰੇ ਨੇ ਕਿਹਾ ਕਿ ਪੁਲਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਵੀਡੀਓ ਨੂੰ ਆਉਣ 1 ਲੱਖ ਵਿਊਜ਼ ਤਾਂ ਕਿੰਨੇ ਪੈਸੇ ਮਿਲਣਗੇ ? ਜਾਣੋ ਕੀ ਹੈ 'ਪਰ ਵਿਊ ਇਨਕਮ' ਦਾ ਹਿਸਾਬ
NEXT STORY