ਮੁੰਬਈ— ਇੱਥੋਂ ਦੇ ਪਾਸ਼ ਇਲਾਕੇ 'ਚ ਇਕ ਕੰਪਲੈਕਸ ਦੀ ਛੱਤ 'ਤੇ ਸਥਿਤ ਪਬ 'ਚ ਬੀਤੀ ਰਾਤ ਚੱਲ ਰਿਹਾ ਜਨਮਦਿਨ ਦਾ ਜਸ਼ਨ ਕਰੀਬ ਦਰਜਨ ਭਰ ਪਰਿਵਾਰਾਂ ਲਈ ਮਾਤਮ 'ਚ ਬਦਲ ਗਿਆ। ਆਪਣਾ 29ਵਾਂ ਜਨਮਦਿਨ ਮਨਾ ਰਹੀ ਇਕ ਔਰਤ ਸਮੇਤ 14 ਲੋਕਾਂ ਦੀ ਮੌਤ ਹੋ ਗਈ ਅਤੇ 21 ਹੋਰ ਜ਼ਖਮੀ ਹੋ ਗਏ। ਇਸ ਹਾਦਸੇ 'ਚ 2 ਅਜਿਹੇ ਵੀ ਭਰਾ ਸਨ, ਜਿਨ੍ਹਾਂ ਨੂੰ ਮੌਤ ਅਮਰੀਕਾ ਤੋਂ ਭਾਰਤ ਖਿੱਚ ਲਿਆਈ।
ਵਨ ਏਬਵ ਪਬ 'ਚ ਭਿਆਨਕ ਅੱਗ ਲੱਗਣ ਤੋਂ ਬਾਅਦ ਹਰ ਕੋਈ ਜਾਨ ਬਚਾਉਣ ਲਈ ਇੱਧਰ-ਉੱਧਰ ਦੌੜ ਰਿਹਾ ਸੀ। ਉੱਥੇ ਹੀ ਇਸ ਪਬ ਨਾਲ ਲੱਗਦੇ ਲੰਡਨ ਟੈਕਸੀ ਰੈਸਟੋਰੈਂਟ 'ਚ ਉੱਥੇ 2 ਭਰਾ ਧੈਰਯ ਲਲਾਨੀ (26) ਅਤੇ ਵਿਸ਼ਵਾ ਲਲਾਨੀ (23) ਪਰਿਵਾਰ ਨਾਲ ਪਾਰਟੀ 'ਚ ਰੁਝੇ ਸਨ। ਧੈਰਯ ਇਕ ਮਹੀਨੇ ਪਹਿਲਾਂ ਹੀ ਅਮਰੀਕਾ ਤੋਂ ਇੰਡੀਆ ਆਇਆ ਸੀ। ਉਸ ਦੀ ਉੱਥੇ ਨਵੀਂ ਨੌਕਰੀ ਲੱਗ ਗਈ ਸੀ ਅਤੇ ਉਹ ਚਾਹੁੰਦਾ ਸੀ ਕਿ ਜੁਆਇਨਿੰਗ ਤੋਂ ਪਹਿਲਾਂ ਪਰਿਵਾਰ ਨਾਲ ਕੁਝ ਸਮਾਂ ਬਿਤਾ ਸਕੇ।
ਥੋੜ੍ਹੀ ਹੀ ਦੇਰ 'ਚ ਵਨ ਏਬਵ ਪਬ ਦੀ ਅੱਗ ਇਨ੍ਹਾਂ ਦੇ ਰੈਸਟੋਰੈਂਟ ਨੂੰ ਵੀ ਆਪਣੇ ਲਪੇਟ 'ਚ ਲੈ ਚੁਕੀ ਸੀ। ਹਾਲਾਂਕਿ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਇਨ੍ਹਾਂ ਦੋਹਾਂ ਨੌਜਵਾਨਾਂ ਨੇ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਇਕ-ਇਕ ਕਰ ਕੇ ਸੁਰੱਖਿਅਤ ਬਾਹਰ ਕੱਢ ਲਿਆ। ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਬਾਹਰ ਆ ਕੇ ਦੇਖਣ 'ਤੇ ਪਤਾ ਲੱਗਾ ਕਿ ਉਨ੍ਹਾਂ ਦੀ ਆਂਟੀ ਪ੍ਰਮਿਲਾ ਕੇਨੀਆ (65) ਉੱਥੇ ਨਹੀਂ ਸੀ। ਧੈਰਯ ਅਤੇ ਵਿਸ਼ਵਾ ਨੇ ਇਕ ਪਲ ਦੀ ਵੀ ਦੇਰ ਨਾ ਕੀਤੀ ਅਤੇ ਫਿਰ ਤੋਂ ਅੰਦਰ ਚੱਲੇ ਗਏ ਤਾਂ ਕਿ ਆਪਣੀ ਆਂਟੀ ਨੂੰ ਬਚਾ ਸਕਣ ਪਰ ਅਜਿਹਾ ਨਹੀਂ ਹੋ ਸਕਿਆ। ਅੰਦਰ ਚਾਰੇ ਪਾਸੇ ਸਿਰਫ ਅੱਗ ਅਤੇ ਧੂੰਆਂ ਹੀ ਸੀ। ਆਖਰ 'ਚ ਤਿੰਨਾਂ ਦੀ ਮੌਤ ਹੋ ਗਈ।
ਅਹੁਦੇ ਅਤੇ ਟਿਕਟ ਦੇ ਲਾਲਚੀ ਪਾਰਟੀ ਛੱਡਣ- ਕੁਮਾਰ
NEXT STORY