ਨਵੀਂ ਦਿੱਲੀ (ਭਾਸ਼ਾ)- ਪੱਛਮੀ ਦਿੱਲੀ ਦੇ ਮੁੰਡਕਾ ਵਿਚ ਬੁੱਧਵਾਰ ਨੂੰ ਇਕ ਝਗੜੇ ਤੋਂ ਬਾਅਦ ਦੋ ਲੋਕਾਂ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਝਗੜੇ ਵਿਚ 5 ਹੋਰ ਜ਼ਖ਼ਮੀ ਵੀ ਹੋ ਗਏ।
ਇਹ ਖ਼ਬਰ ਵੀ ਪੜ੍ਹੋ - DRI ਹੱਥ ਲੱਗੀ ਵੱਡੀ ਸਫ਼ਲਤਾ, 53 ਕਰੋੜ ਦੀ ਹੈਰੋਇਨ ਸਣੇ ਵਿਦੇਸ਼ੀ ਤਸਕਰ ਨੂੰ ਏਅਰਪੋਰਟ ਤੋਂ ਕੀਤਾ ਕਾਬੂ
ਘਟਨਾ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਪੁਲਸ ਨੇ ਦੱਸਿਆ ਕਿ ਉਨ੍ਹਾਂ ਨੂੰ ਦੁਪਹਿਰ ਤਕਰੀਬਨ ਡੇਢ ਵਜੇ ਘਟਨਾ ਬਾਰੇ ਸੂਚਨਾ ਮਿਲੀ। ਉਨ੍ਹਾਂ ਦੱਸਿਆ ਕਿ ਝਗੜਾ ਫ੍ਰੈਂਡਜ਼ ਇਨਕਲੇਵ ਵਾਸੀ ਸੋਨੂੰ ਤੇ ਅਭਿਸ਼ੇਕ ਨਾਂ ਦੇ ਦੋ ਲੋਕਾਂ ਵਿਚਾਲੇ ਹੋਇਆ। ਡੀ.ਸੀ.ਪੀ. ਹਰਿੰਦਰ ਸਿੰਘ ਨੇ ਦੱਸਿਆ ਕਿ ਅਭਿਸ਼ੇਕ ਤੇ ਉਸ ਦੇ ਦੋਸਤਾਂ ਨੇ ਸੋਨੂੰ ਤੇ ਉਨ੍ਹਾਂ ਦੀ ਲੜਾਈ ਛੁਡਾਉਣ ਵਾਲਿਆਂ ਨੂੰ ਵੀ ਚਾਕੂ ਮਾਰ ਦਿੱਤਾ। ਅਭਿਸ਼ੇਕ ਨੂੰ ਵੀ ਬਾਅਦ ਵਿਚ ਫੜ ਲਿਆ ਗਿਆ ਤੇ ਚਾਕੂ ਮਾਰ ਦਿੱਤਾ ਗਿਆ।
ਇਹ ਖ਼ਬਰ ਵੀ ਪੜ੍ਹੋ - ਹੋਲੀ ਦਾ ਰੰਗ ਉਤਾਰਦਿਆਂ ਜਾਨ ਗੁਆ ਬੈਠਾ ਇੰਜੀਨੀਅਰਿੰਗ ਦਾ ਵਿਦਿਆਰਥੀ, ਪੜ੍ਹੋ ਪੂਰੀ ਘਟਨਾ
ਡੀ.ਸੀ.ਪੀ. ਨੇ ਦੱਸਿਆ ਕਿ ਘਟਨਾ ਵਿਚ ਜ਼ਖ਼ਮੀ 7 ਲੋਕਾਂ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ ਜਿੱਥੇ ਸੋਨੂੰ ਤੇ ਨਵੀਨ ਨਾਂ ਦੇ ਇਕ ਹੋਰ ਵਿਅਕਤੀ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਅਭਿਸ਼ੇਕ ਤੇ ਗੰਭੀਰ ਰੂਪ ਨਾਲ ਜ਼ਖ਼ਮੀ ਇਕ ਵਿਅਕਤੀ ਨੂੰ ਸਫ਼ਦਰਜੰਗ ਹਸਪਤਾਲ ਰੈਫ਼ਰ ਕੀਤਾ ਗਿਆ ਹੈ। ਬਾਕੀ ਤਿੰਨ ਲੋਕਾਂ ਦੀ ਹਾਲਤ ਸਥਿਰ ਹੈ ਤੇ ਉਨ੍ਹਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਪੁਲਸ ਨੇ ਦੱਸਿਆ ਕਿ ਮਾਮਲਾ ਦਰਜ ਕੀਤਾ ਗਿਆ ਹੈ। ਘਟਨਾ ਵਿਚ ਸ਼ਾਮਲ ਲੋਕ ਮੁੰਡਕਾ ਇਲਾਕੇ ਦੇ ਇਕ ਕਾਰਖਾਨੇ ਵਿਚ ਕੰਮ ਕਰਦੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
DRI ਹੱਥ ਲੱਗੀ ਵੱਡੀ ਸਫ਼ਲਤਾ, 53 ਕਰੋੜ ਦੀ ਹੈਰੋਇਨ ਸਣੇ ਵਿਦੇਸ਼ੀ ਤਸਕਰ ਨੂੰ ਏਅਰਪੋਰਟ ਤੋਂ ਕੀਤਾ ਕਾਬੂ
NEXT STORY