ਸ਼੍ਰੀਨਗਰ (ਭਾਸ਼ਾ)- ਜੰਮੂ-ਕਸ਼ਮੀਰ ਦੇ ਕੁਲਗਾਮ ਵਿਚ ਐਤਵਾਰ ਨੂੰ ਅੱਤਵਾਦੀਆਂ ਨਾਲ ਮੁਕਾਬਲੇ ਵਿਚ ਸ਼ਹੀਦ ਹੋਏ ਡੀ. ਐੱਸ. ਪੀ. ਅਮਨ ਠਾਕੁਰ ਨੂੰ ਪੁਲਸ ਬਲ ਵਿਚ ਸ਼ਾਮਲ ਹੋਣ ਦਾ ਜਨੂੰਨ ਇੰਨਾ ਸੀ ਕਿ ਉਹ ਦੋ ਸਰਕਾਰੀ ਨੌਕਰੀਆਂ ਛੱਡ ਕੇ ਪੁਲਸ ਵਿਚ ਭਰਤੀ ਹੋਏ। ਉਨ੍ਹਾਂ ਦੀ ਉਮਰ ਲਗਭਗ 40 ਕੁ ਸਾਲ ਸੀ। ਪਹਿਲੀ ਨੌਕਰੀ ਉਨ੍ਹਾਂ ਨੂੰ ਸਮਾਜ ਭਲਾਈ ਵਿਭਾਗ ਵਿਚ ਮਿਲੀ ਸੀ। ਇਸ ਦੇ ਬਾਅਦ ਉਹ ਇਕ ਸਰਕਾਰੀ ਕਾਲਜ ਵਿਚ ਲੈਕਚਰਾਰ ਦੀ ਅਸਾਮੀ 'ਤੇ ਨਿਯੁਕਤ ਹੋਏ ਸਨ, ਜੋ ਜੀਵ ਵਿਗਿਆਨ ਵਿਚ ਗ੍ਰੈਜੂਏਟ ਦੀ ਡਿਗਰੀ ਕਾਰਨ ਮਿਲੀ ਸੀ।
ਪੁਲਸ ਵਿਭਾਗ ਵਿਚ ਉਨ੍ਹਾਂ ਦੇ ਇਕ ਦੋਸਤ ਨੇ ਦੱਸਿਆ ਕਿ ਠਾਕੁਰ ਹਮੇਸ਼ਾ ਹੀ ਪੁਲਸ ਬਲ ਵਿਚ ਸ਼ਾਮਲ ਹੋਣਾ ਚਾਹੁੰਦੇ ਸੀ ਅਤੇ ਉਨ੍ਹਾਂ ਨੂੰ ਵਰਦੀ ਪਹਿਨਣ ਦਾ ਜਨੂੰਨ ਸੀ। ਡੋਡਾ ਇਲਾਕੇ ਵਿਚ ਗੋਗਲਾ ਜ਼ਿਲੇ ਦੇ ਰਹਿਣ ਵਾਲੇ ਠਾਕੁਰ 2011 ਬੈਚ ਦੇ ਜੰਮੂ-ਕਸ਼ਮੀਰ ਪੁਲਸ ਸੇਵਾ ਦੇ ਅਧਿਕਾਰੀ ਸਨ। ਹੁਣ ਉਨ੍ਹਾਂ ਦੇ ਪਰਿਵਾਰ ਵਿਚ ਬਜ਼ੁਰਗ ਮਾਤਾ-ਪਿਤਾ, ਪਤਨੀ ਸਰਲਾ ਦੇਵੀ ਅਤੇ 6 ਸਾਲ ਦਾ ਪੁੱਤਰ ਆਰੀਆ ਹਨ। ਪੁਲਸ ਮਹਾਨਿਰਦੇਸ਼ਕ ਦਿਲਬਾਗ ਸਿੰਘ ਇਸ ਨੌਜਵਾਨ ਪੁਲਸ ਅਧਿਕਾਰੀ ਨਾਲ ਆਪਣੀਆਂ ਕਈ ਮੁਲਾਕਾਤਾਂ ਨੂੰ ਯਾਦ ਕਰਦੇ ਹਨ। ਉਹ ਆਪਣੀਆਂ ਭਾਵਨਾਵਾਂ ਨੂੰ ਕਾਬੂ ਨਾ ਰੱਖ ਸਕੇ।
ਦੱਖਣੀ ਕਸ਼ਮੀਰ ਦੇ ਅੱਤਵਾਦ ਪ੍ਰਭਾਵਿਤ ਕੁਲਗਾਮ ਜ਼ਿਲੇ ਵਿਚ ਉਨ੍ਹਾਂ ਦੇ ਕਾਰਜਕਾਲ ਦੌਰਾਨ ਠਾਕੁਰ ਕਈ ਤਿਮਾਹੀਆਂ ਤੋਂ ਬਹਾਦੁਰੀ ਦਾ ਪੁਰਸਕਾਰ ਜਿੱਤ ਰਹੇ ਸਨ।
ਰਾਮ ਮੰਦਰ ਦੇ ਮੁੱਦੇ 'ਤੇ ਸੀਤਾਰਮਨ ਨੇ ਕਿਹਾ-ਸਰਕਾਰ 'ਤੇ ਭਰੋਸਾ ਰੱਖਣ ਲੋਕ
NEXT STORY