ਨਵੀਂ ਦਿੱਲੀ, (ਇੰਟ.)– ਅਮਰੀਕਾ ਦੀ ਇਕ ਹਵਾਈ ਕੰਪਨੀ ਬੋਇੰਗ ਨੇ ਯੂ. ਪੀ. ਏ.-1 ਦੇ ਕਾਰਜਕਾਲ ਸਮੇਂ ਟਾਈਟੇਨੀਅਮ ਧਾਤ ਹਾਸਲ ਕਰਨ ਲਈ ਭਾਰਤ ਦੇ ਅਧਿਕਾਰੀਆਂ ਨੂੰ 130 ਕਰੋੜ ਰੁਪਏ ਦੀ ਰਿਸ਼ਵਤ ਦਿੱਤੀ ਸੀ। ‘ਨਿਊਯਾਰਕ ਟਾਈਮਜ਼’ ਦੀ ਇਕ ਰਿਪੋਰਟ ਮੁਤਾਬਕ ਬੋਇੰਗ ਕੰਪਨੀ 2000 ਦੇ ਦਹਾਕੇ ਵਿਚ ਆਪਣੇ 787 ਡ੍ਰੀਮਲਾਈਨਰ ਪ੍ਰਾਜੈਕਟ ਰਾਹੀਂ ਹਵਾਬਾਜ਼ੀ ਦੀ ਵਿਸ਼ਾਲ ਦੁਨੀਆ ਵਿਚ ਉੱਚੀ ਛਾਲ ਲਾਉਣ ਦੀ ਤਿਆਰੀ ਕਰ ਰਹੀ ਸੀ।
ਇਸ ਤਿਆਰੀ ’ਤੇ ਉਦੋਂ ਗ੍ਰਹਿਣ ਲੱਗ ਗਿਆ, ਜਦੋਂ ਉਸ ਨੂੰ ਇਸ ਡ੍ਰੀਮਲਾਈਨਰ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਭਾਰਤ ਵਲ ਰੁਖ਼ ਕਰਨਾ ਪਿਆ। ਉਮੀਦ ਮੁਤਾਬਕ ਭਾਰਤ ਵਿਚ ਉਸ ਦਾ ਪ੍ਰਾਜੈਕਟ ਇੰਝ ਅਟਕਿਆ ਕਿ ਬੋਇੰਗ ਕੰਪਨੀ ਮੂਧੇ ਮੂੰਹ ਜਾ ਡਿੱਗੀ।
ਦੂਜੇ ਪਾਸੇ 787 ਡ੍ਰੀਮਲਾਈਨਰ ਹਵਾਈ ਜਹਾਜ਼ ਦੇ ਉਤਪਾਦਨ ਲਈ ਬੇਹੱਦ ਅਹਿਮ ਧਾਤ ਟਾਈਟੇਨੀਅਮ ਸੀ। ਇਸ ਧਾਤ ਦੀ ਵਰਤੋਂ ਬੋਇੰਗ ਵਲੋਂ ਕੀਤੇ ਜਾਣ ਦੀ ਸੰਭਾਵਨਾ ਕਾਰਨ ਕੌਮਾਂਤਰੀ ਬਾਜ਼ਾਰ ਵਿਚ ਟਾਈਟੇਨੀਅਮ ਦੀਆਂ ਕੀਮਤਾਂ ਆਸਮਾਨ ਨੂੰ ਛੂਹਣ ਲੱਗੀਆਂ। ਇਸ ਲਈ ਬੋਇੰਗ ਕੋਲ ਸਿਰਫ ਇਕ ਬਦਲ ਬਚਿਆ ਕਿ ਉਹ ਭਾਰਤ ਦੇ ਅਾਂਧਰਾ ਪ੍ਰਦੇਸ਼ ਵਿਚ ਮੌਜੂਦਾ ਟਾਈਟੇਨੀਅਮ ਦੀ ਖਾਨ ਵਿਚੋਂ ਇਸ ਧਾਤ ਨੂੰ ਕੱਢ ਕੇ ਹਵਾਈ ਜਹਾਜ਼ ਤਿਆਰ ਕਰੇ ਅਤੇ ਬਿਨਾਂ ਕੋਈ ਸਮਾਂ ਗੁਆਏ ਆਪਣੇ ਆਰਡਰ ਨੂੰ ਪੂਰਾ ਕਰ ਕੇ ਹਵਾਬਾਜ਼ੀ ਦੀ ਦੁਨੀਆ ਵਿਚ ਆਪਣੀ ਬਾਦਸ਼ਾਹਤ ਕਾਇਮ ਕਰ ਲਈ।
ਅਦਾਲਤੀ ਫੈਸਲੇ ਪਿੱਛੋਂ ਲਿਆਵਾਂਗੇ ਰਾਮ ਮੰਦਰ’ਤੇ ਆਰਡੀਨੈਂਸ : ਮੋਦੀ
NEXT STORY