ਮੁੰਬਈ- ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਮੁੰਬਈ 'ਚ ਮੋਹਲੇਧਾਰ ਮੀਂਹ ਅਤੇ ਜ਼ਮੀਨ ਖਿੱਸਕਣ ਕਾਰਨ ਮਕਾਨ ਢਹਿਣ ਦੀਆਂ ਘਟਨਾਵਾਂ ਅਤੇ ਲੋਕਾਂ ਦੀ ਮੌਤ 'ਤੇ ਐਤਵਾਰ ਨੂੰ ਸੋਗ ਜ਼ਾਹਰ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਹਰੇਕ ਮ੍ਰਿਤਕ ਦੀ ਪਰਿਵਾਰ ਵਾਲਿਆਂ ਨੂੰ 5-5 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦੇਣ ਦਾ ਐਲਾਨ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਮਾਇਆਨਗਰੀ 'ਚ ਸ਼ਨੀਵਾਰ ਪੂਰੀ ਰਾਤ ਪਏ ਮੀਂਹ ਤੋਂ ਬਾਅਦ ਮਕਾਨ ਢਹਿਣ ਦੀਆਂ ਘਟਨਾਵਾਂ 'ਚ 25 ਲੋਕਾਂ ਦੀ ਮੌਤ ਹੋਈ ਹੈ। ਉੱਥੇ ਹੀ ਐਤਵਾਰ ਨੂੰ ਮਹਾਨਗਰ 'ਚ ਪਾਣੀ ਭਰਨ ਕਾਰਨ ਟਰੇਨ ਸੇਵਾਵਾਂ ਅਤੇ ਸੜਕ ਆਵਾਜਾਈ ਪ੍ਰਭਾਵਿਤ ਹੋਈ।
ਇਹ ਵੀ ਪੜ੍ਹੋ : ਮੁੰਬਈ ’ਚ ਮੋਹਲੇਧਾਰ ਮੀਂਹ ਬਣਿਆ ਆਫ਼ਤ, 25 ਲੋਕਾਂ ਦੀ ਮੌਤ
ਠਾਕਰੇ ਨੇ ਮੁੰਬਈ ਦੇ ਨਗਰ ਕਮਿਸ਼ਨਰ ਆਈ.ਐੱਸ. ਚਹਿਲ ਨਾਲ ਗੱਲ ਕੀਤੀ ਅਤੇ ਬਚਾਅ ਅਤੇ ਰਾਹਤ ਕੰਮਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਅਧਿਕਾਰੀਆਂ ਨੂੰ ਬਚਾਅ ਕੰਮਾਂ ਲਈ ਰਾਸ਼ਟਰੀ ਆਫ਼ਤ ਰਿਸਪਾਂਸ ਫ਼ੋਰਸ (ਐੱਨ.ਡੀ.ਆਰ.ਐੱਫ.), ਨਗਰਪਾਲਿਕਾ ਕਰਮੀਆਂ, ਅੱਗ ਬੁਝਾਊ ਅਤੇ ਪੁਲਸ ਮੁਲਾਜ਼ਮਾਂ ਵਿਚਾਲੇ ਬਿਹਤਰ ਤਾਲਮੇਲ ਯਕੀਨੀ ਕਰਨ ਦਾ ਨਿਰਦੇਸ਼ ਦਿੱਤਾ। ਮੁੱਖ ਮੰਤਰੀ ਦਫ਼ਤਰ (ਸੀ.ਐੱਮ.ਓ.) ਵਲੋਂ ਜਾਰੀ ਬਿਆਨ ਅਨੁਸਾਰ ਹਰੇਕ ਮ੍ਰਿਤਕ ਦੇ ਪਰਿਵਾਰ ਨੂੰ 5 ਲੱਖ ਰੁਪਏ ਦੀ ਮਦਦ ਰਾਸ਼ੀ ਦਿੱਤੀ ਜਾਵੇਗੀ ਅਤੇ ਜ਼ਖਮੀਆਂ ਦਾ ਇਲਾਜ ਮੁਫ਼ਤ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਹਨ, ਕਿਉਂਕਿ ਮੌਸਮ ਵਿਭਾਗ ਨੇ ਐਤਵਾਰ ਨੂੰ ਵੀ ਮੋਹਲੇਧਾਰ ਮੀਂਹ ਪੈਣ ਦਾ ਅਨੁਮਾਨ ਜਤਾਇਆ ਹੈ।
ਇਹ ਵੀ ਪੜ੍ਹੋ : ਮੋਹਲੇਧਾਰ ਮੀਂਹ ਕਾਰਨ ਮੁੰਬਈ ਬੇਹਾਲ, ਸੜਕਾਂ ਤੋਂ ਲੈ ਕੇ ਰੇਲਵੇ ਟਰੈੱਕ ਤੱਕ ਪਾਣੀ ’ਚ ਡੁੱਬੇ (ਤਸਵੀਰਾਂ)
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਬੇਸਹਾਰਾ ਜਾਨਵਰਾਂ ਦਾ ਸਹਾਰਾ ਬਣੀ ਫ਼ੌਜ ਦੀ ਸੇਵਾ ਮੁਕਤ ਅਧਿਕਾਰੀ ਪ੍ਰਮਿਲਾ ਸਿੰਘ, PM ਮੋਦੀ ਨੇ ਕੀਤੀ ਤਾਰੀਫ਼
NEXT STORY