ਹਰਿਆਣਾ- ਕਾਂਗਰਸ ਜਨਰਲ ਸਕੱਤਰ ਰਣਦੀਪ ਸੁਰਜੇਵਾਲਾ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੀ ਅਗਵਾਈ ਵਾਲੀ ਸਰਕਾਰ ਦੇ ਦੂਜੇ ਕਾਰਜਕਾਲ ਦੇ 600 ਦਿਨ ਪੂਰਾ ਕਰਨ ਮੌਕੇ ਵੀਰਵਾਰ ਨੂੰ ਉਨ੍ਹਾਂ 'ਤੇ ਜੰਮ ਕੇ ਨਿਸ਼ਾਨਾ ਵਿੰਨ੍ਹਿਆ। ਸੁਰਜੇਵਾਲਾ ਨੇ ਦੋਸ਼ ਲਗਾਇਆ ਕਿ ਭਾਜਪਾ ਅਤੇ ਜਨਨਾਇਕ ਜਨਤਾ ਪਾਰਟੀ (ਜੇ.ਜੇ.ਪੀ.) ਸਰਕਾਰ 'ਚ ਪ੍ਰਦੇਸ਼ 'ਚ ਬੇਰੁਜ਼ਗਾਰੀ, ਅਪਰਾਧ ਅਤੇ ਭ੍ਰਿਸ਼ਟਾਚਾਰ ਸਿਖ਼ਰ 'ਤੇ ਹੈ। ਉਨ੍ਹਾਂ ਨੇ ਕਿਹਾ,''ਖੱਟੜ ਸਾਹਿਬ ਨੂੰ ਦੂਜੀ ਵਾਰ ਸੱਤਾ 'ਚ ਆਏ 600 ਦਿਨ ਪੂਰੇ ਹੋ ਗਏ। ਉਹ ਸਿਰਫ਼ 'ਇਵੈਂਟਜੀਵੀ' ਹਨ। ਸੁਰਜੇਵਾਲਾ ਨੇ ਤੰਜ ਕਰਦੇ ਹੋਏ ਕਿਹਾ,''ਸੱਚਾਈ ਇਹ ਹੈ ਕਿ 600 ਦਿਨਾਂ 'ਚ ਖੱਟੜ ਅਤੇ ਤੁਹਾਡੇ ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਜੀ ਨੇ ਇੰਨਾ ਵਿਕਾਸ ਕਰਵਾਇਆ ਹੈ ਕਿ ਤੁਸੀਂ ਲੋਕ ਜਿੱਥੇ ਜਾਂਦੇ ਹੋ, ਉੱਥੋਂ ਹਰਿਆਣਾ ਦੇ ਲੋਕ ਤੁਰੰਤ ਦੌੜਾ ਦਿੰਦੇ ਹਨ ਕਿ ਕਿਤੇ ਵਿਕਾਸ ਦੀ ਓਵਰਡੋਜ਼ ਨਾ ਹੋ ਜਾਵੇ।''
ਇਹ ਵੀ ਪੜ੍ਹੋ : ਕਿਸਾਨ ਅੰਦੋਲਨ ’ਚ ਵਿਅਕਤੀ ਨੂੰ ਜਿਊਂਦਾ ਸਾੜਿਆ, 90 ਫ਼ੀਸਦੀ ਝੁਲਸ ਕਾਰਨ ਹੋਈ ਮੌਤ
ਉਨ੍ਹਾਂ ਨੇ ਮੁੱਖ ਮੰਤਰੀ ਨੂੰ ਸਵਾਲ ਕੀਤਾ,''ਬੇਰੁਜ਼ਗਾਰੀ ਦਰ 'ਚ ਹਰਿਆਣਾ ਦੇਸ਼ 'ਚ ਪਹਿਲੇ ਸਥਾਨ 'ਤੇ ਕਿਉਂ ਹੈ? ਅਪਰਾਧ 'ਚ ਪਹਿਲੇ ਸਥਾਨ 'ਤੇ ਕਿਉਂ ਹੈ? 7 ਮਹੀਨਿਆਂ ਤੋਂ ਕਿਸਾਨ ਦਰ-ਦਰ ਦੀਆਂ ਠੋਕਰਾਂ ਖਾਣ ਨੂੰ ਮਜ਼ਬੂਰ ਕਿਉਂ ਹਨ? ਹਰਿਆਣਾ ਕਰਜ਼ ਦੀ ਗਤੀ 'ਚ ਕਿਉਂ ਡੁੱਬਿਆ ਹੈ? ਸੂਬੇ 'ਚ ਭ੍ਰਿਸ਼ਟਾਚਾਰ ਸਿਖ਼ਰ 'ਤੇ ਕਿਉਂ ਹੈ? ਸੰਕਟ ਦੇ ਸਮੇਂ ਹਰਿਆਣਾ ਦੀ ਸਰਕਾਰ ਘਰਾਂ ਦੇ ਅੰਦਰ ਖ਼ੁਦ ਤਾਲਾ ਲਗਾ ਕੇ ਬੰਦ ਕਿਉਂ ਹੈ?'' ਦੱਸਣਯੋਗ ਹੈ ਕਿ ਖੱਟੜ 26 ਅਕਤੂਬਰ 2014 ਨੂੰ ਪਹਿਲਾ ਵਾਰ ਮੁੱਖ ਮੰਤਰੀ ਬਣੇ ਸਨ। 2019 'ਚ 27 ਅਕਤੂਬਰ ਨੂੰ ਉਨ੍ਹਾਂ ਨੇ ਭਾਜਪਾ-ਜੇ.ਜੇ.ਪੀ. ਸਰਕਾਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁਕੀ ਅਤੇ ਇਸ ਸਮੇਂ ਉਨ੍ਹਾਂ ਦਾ ਦੂਜਾ ਕਾਰਜਕਾਲ ਚੱਲ ਰਿਹਾ ਹੈ।
ਇਹ ਵੀ ਪੜ੍ਹੋ : ਡਾਕਟਰਾਂ ਨੇ ਕੀਤਾ ਮਿ੍ਰਤਕ ਐਲਾਨ, ਯਮਰਾਜ ਤੋਂ ਬੱਚਾ ਖੋਹ ਲਿਆਈ ਮਾਂ
ਪੱਛਮੀ ਬੰਗਾਲ 'ਚ ਰੁਕਣਾ ਚਾਹੀਦਾ ਹੈ ਕਤਲ-ਹਿੰਸਾ ਦਾ ਦੌਰ : ਅਨੁਰਾਗ ਠਾਕੁਰ
NEXT STORY