ਅਲੀਗੜ੍ਹ- ਉੱਤਰ ਪ੍ਰਦੇਸ਼ ਦੇ ਗੌਂਡਾ ਇਲਾਕੇ ’ਚ ਐਤਵਾਰ ਸ਼ਾਮ ਤੋਂ ਲਾਪਤਾ 4 ਸਾਲ ਦੀ ਬੱਚੀ ਦੀ ਲਾਸ਼ ਮਿਲੀ ਹੈ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਬੱਚੀ ਦੀ ਲਾਸ਼ ਸੋਮਵਾਰ ਨੂੰ ਉਸ ਦੇ ਘਰ ਕੋਲੋਂ ਕਰੀਬ 50 ਮੀਟਰ ਦੂਰ ਝੋਨੇ ਦੇ ਖੇਤ ’ਚ ਬਰਾਮਦ ਕੀਤੀ ਗਈ। ਕੁੜੀ ਦੇ ਪਰਿਵਾਰ ਨੇ ਦੋਸ਼ ਲਗਾਇਆ ਕਿ ਉਸ ਦਾ ਯੌਨ ਸੋਸ਼ਣ ਕੀਤਾ ਗਿਆ ਹੈ, ਕਿਉਂਕਿ ਬੱਚੀ ਦੇ ਪੈਰ ਰੱਸੀ ਨਾਲ ਬੰਨ੍ਹੇ ਹੋਏ ਸਨ। ਘਰ ਦੇ ਬਾਹਰ ਖੇਡ ਰਹੀ ਬੱਚੀ ਐਤਵਾਰ ਸ਼ਾਮ ਲਾਪਤਾ ਹੋਈ ਸੀ। ਪਰਿਵਾਰ ਵਾਲਿਆਂ ਨੇ ਉਸ ਦੀ ਭਾਲ ਕੀਤੀ ਪਰ ਉਸ ਦਾ ਪਤਾ ਨਹੀਂ ਲੱਗ ਸਕਿਆ। ਪੁਲਸ ਨੂੰ ਸੂਚਨਾ ਦਿੱਤੀ ਗਈ ਪਰ ਉਸ ਦਾ ਪਤਾ ਨਹੀਂ ਲੱਗਾ। ਸੋਮਵਾਰ ਨੂੰ ਉਸ ਦੀ ਲਾਸ਼ ਝੋਨੇ ਦੇ ਖੇਤ ’ਚ ਮਿਲੀ।
ਇਹ ਵੀ ਪੜ੍ਹੋ : ਕੁੰਡਲੀ ਬਾਰਡਰ ’ਤੇ ਇਕ ਹੋਰ ਕਿਸਾਨ ਨੇ ਤੋੜਿਆ ਦਮ, ਜਲੰਧਰ ਦਾ ਰਹਿਣ ਵਾਲਾ ਸੀ ਮ੍ਰਿਤਕ
ਸਰਕਲ ਅਧਿਕਾਰੀ (ਇਗਲਾਸ) ਅਸ਼ੋਕ ਕੁਮਾਰ ਨੇ ਕਿਹਾ ਕਿ ਪੋਸਟਮਾਰਟਮ ਰਿਪੋਰਟ ’ਚ ਡੁੱਬਣ ਕਾਰਨ ਦਮ ਘੁੱਟਣ ਨੂੰ ਮੌਤ ਦਾ ਕਾਰਨ ਦੱਸਿਆ ਗਿਆ ਹੈ। ਉਨ੍ਹਾਂ ਕਿਹਾ ਕਿ ਵਿਸਰਾ ਟੈਸਟਿੰਗ ਲਈ ਸੁਰੱਖਿਅਤ ਰੱਖਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਐੱਫ.ਆਈ.ਆਰ. ’ਚ ਆਈ.ਪੀ.ਸੀ. ਦੀ ਧਾਰਾ 302 (ਕਤਲ) ਜੋੜੀ ਗਈ ਹੈ ਅਤੇ ਫੋਰੈਂਸਿਕ ਰਿਪੋਰਟ ’ਚ ਕੁਝ ਵੀ ਪਤਾ ਲੱਗਾ ਤਾਂ ਅੱਗੇ ਦੀਆਂ ਧਾਰਾਵਾਂ ਜੋੜੀਆਂ ਜਾਣਗੀਆਂ।
ਇਹ ਵੀ ਪੜ੍ਹੋ : ਨੀਟ ਦਾ ਪ੍ਰੀਖਿਆ ਪੈਟਰਨ ਬਦਲਣ ’ਤੇ SC ਨਾਰਾਜ਼, ਕਿਹਾ- ਨੌਜਵਾਨ ਡਾਕਟਰਾਂ ਨੂੰ ਫੁਟਬਾਲ ਨਾ ਸਮਝੋ
ਪ੍ਰਧਾਨ ਮੰਤਰੀ ਮੋਦੀ ਦਾ ਟਵੀਟ, ਕਿਹਾ- ‘ਹਰ ਭਾਰਤੀ ਦੇ ਦਿਲ ’ਚ ਵੱਸਦੇ ਹਨ ਭਗਤ ਸਿੰਘ’
NEXT STORY