ਸਹਾਰਨਪੁਰ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜ਼ਿਲ੍ਹੇ 'ਚ ਮੰਗਲਵਾਰ ਸ਼ਾਮ ਯਮੁਨਾ ਨਦੀ 'ਚ ਡੁੱਬਣ ਨਾਲ 2 ਭਰਾਵਾਂ ਸਮੇਤ 5 ਨੌਜਵਾਨਾਂ ਦੀ ਮੌਤ ਹੋ ਗਈ। ਪੁਲਸ ਸੁਪਰਡੈਂਟ ਸਾਗਰ ਜੈਨ ਨੇ ਬੁੱਧਵਾਰ ਨੂੰ ਦੱਸਿਆ ਕਿ ਮੰਗਲਵਾਰ ਨੂੰ ਗੰਗਾ ਦੁਸਹਿਰੇ 'ਤੇ ਅਨਮੋਲ (16), ਉਸ ਦਾ ਦੋਸਤ ਸਾਗਰ (15) ਅਤੇ ਸਾਗਰ ਦਾ ਵੱਡਾ ਭਰਾ ਵਿੱਕੀ (40) ਯਮੁਨਾ 'ਚ ਨਹਾਉਣ ਗਏ ਸਨ। ਉਨ੍ਹਾਂ ਅਨੁਸਾਰ ਅਨਮੋਲ ਡੂੰਘੇ ਪਾਣੀ 'ਚ ਚੱਲਾ ਗਿਆ, ਜਿਸ ਨੂੰ ਬਚਾਉਣ ਲਈ ਸਾਗਰ ਅਤੇ ਵਿੱਕੀ ਨੇ ਵੀ ਤੇਜ਼ ਵਹਾਅ 'ਚ ਛਾਲ ਮਾਰ ਦਿੱਤੀ ਅਤੇ ਤਿੰਨਾਂ ਦੀ ਡੁੱਬਣ ਨਾਲ ਮੌਤ ਹੋ ਗਈ।
ਉਨ੍ਹਾਂ ਦੱਸਿਆ ਕਿ ਸਹਾਰਨਪੁਰ ਜ਼ਿਲ੍ਹੇ ਦੇ ਗੰਗੋਹ ਥਾਣਾ ਖੇਤਰ ਦੇ ਆਲਮਪੁਰ ਦਾ ਵਾਸੀ ਤਸਵੁਰ (20) ਆਪਣੇ ਦੋਸਤਾਂ ਨਾਲ ਯਮੁਨਾ ਨਦੀ 'ਚ ਨਹਾਉਣ ਗਿਆ ਸੀ, ਜਿੱਥੇ ਉਹ ਤੇਜ਼ ਵਹਾਅ 'ਚ ਡੁੱਬ ਗਿਆ। ਇਕ ਹੋਰ ਘਟਨਾ 'ਚ ਸ਼ਾਮਲ ਜ਼ਿਲ੍ਹੇ ਦੇ ਬਨਹੇਡਾ ਪਿੰਡ ਦਾ ਵਾਸੀ ਲੱਕੀ (12) ਮੰਗਲਵਾਰ ਸ਼ਾਮ ਦੌਲਤਪੁਰ ਘਾਟ 'ਤੇ ਨਹਾਉਣ ਗਿਆ ਅਤੇ ਡੂੰਘੇ ਪਾਣੀ 'ਚ ਡੁੱਬ ਗਿਆ। ਗੋਤਾਖੋਰਾਂ ਦੀ ਮਦਦ ਨਾਲ 5 ਲਾਸ਼ਾਂ ਬਾਹਰ ਕੱਢ ਕੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀਆਂ ਗਈਆਂ।
ਸੈਲਾਨੀਆਂ ਲਈ 1 ਜੂਨ ਤੋਂ ਖੁੱਲ੍ਹੇਗੀ ਫੁੱਲਾਂ ਦੀ ਘਾਟੀ, ਖਿੜਨਗੇ 600 ਤੋਂ ਵੱਧ ਪ੍ਰਜਾਤੀਆਂ ਦੇ ਰੰਗ-ਬਿਰੰਗੇ ਫੁੱਲ
NEXT STORY