ਇਟਾਵਾ- ਉੱਤਰ ਪ੍ਰਦੇਸ਼ ਦੇ ਇਟਾਵਾ ਜ਼ਿਲ੍ਹੇ ’ਚ ਮੋਹਲੇਧਾਰ ਮੀਂਹ ਕਾਰਨ ਕੰਧ ਡਿੱਗਣ ਦੀਆਂ ਵੱਖ-ਵੱਖ ਘਟਨਾਵਾਂ ’ਚ 7 ਲੋਕਾਂ ਦੀ ਮੌਤ ਹੋ ਗਈ। ਇਸ ਬਾਬਤ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਅਧਿਕਾਰੀ ਅਵਨੀਸ਼ ਕੁਮਾਰ ਰਾਏ ਨੇ ਦੱਸਿਆ ਕਿ ਸਿਵਲ ਲਾਈਨਜ਼ ਥਾਣਾ ਖੇਤਰ ਦੇ ਚੰਦਰਪੁਰਾ ਪਿੰਡ ’ਚ 21-22 ਸਤੰਬਰ ਦੀ ਦਰਮਿਆਨੀ ਰਾਤ ਨੂੰ ਲਗਾਤਾਰ ਮੀਂਹ ਪੈਣ ਕਾਰਨਤਕ ਇਕ ਮਕਾਨ ਦੀ ਕੰਧ ਢਹਿ ਗਈ, ਜਿਸ ਕਾਰਨ ਮਲਬੇ ਹੇਠਾਂ ਦੱਬ ਕੇ ਇਕ ਹੀ ਪਰਿਵਾਰ ਦੇ 4 ਬੱਚਿਆਂ ਦੀ ਮੌਤ ਹੋ ਗਈ। ਬੱਚਿਆਂ ਦੀ ਪਛਾਣ ਸਿੰਕੂ (10), ਅਭੀ (8), ਸੋਨੂੰ (7) ਅਤੇ ਆਰਤੀ (5) ਦੇ ਰੂਪ ’ਚ ਹੋਈ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਘਟਨਾ ’ਚ ਬੱਚਿਆਂ ਦੀ ਦਾਦੀ ਚਾਂਦਨੀ ਦੇਵੀ (70) ਅਤੇ 5 ਸਾਲਾ ਭਰਾ ਜ਼ਖਮੀ ਹੋ ਗਿਆ। ਉਨ੍ਹਾਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ।
ਦੂਜੀ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਵਧੀਕ ਐਸ.ਪੀ. ਕਪਿਲ ਦੇਵ ਸਿੰਘ ਨੇ ਦੱਸਿਆ ਕਿ 21-22 ਸਤੰਬਰ ਦੀ ਦਰਮਿਆਨ ਰਾਤ ਨੂੰ ਇਕਦਿਲ ਥਾਣਾ ਖੇਤਰ ’ਚ ਨੈਸ਼ਨਲ ਹਾਈਵੇਅ ਨੰਬਰ-2 ’ਤੇ ਕ੍ਰਿਪਾਲਪੁਰ ਪਿੰਡ ਨੇੜੇ ਪੈਟਰੋਲ ਪੰਪ ਦੀ ਚਾਰਦੀਵਾਰੀ ਉਸ ਦੇ ਸਹਾਰੇ ਬਣੀ ਝੋਪੜੀ ’ਤੇ ਡਿੱਗ ਗਈ। ਸਿੰਘ ਮੁਤਾਬਕ ਝੋਪੜੀ ਦੇ ਮਲਬੇ ’ਚ ਦੱਕ ਕੇ 65 ਸਾਲਾ ਰਾਮ ਸਨੇਹੀ ਅਤੇ ਉਨ੍ਹਾਂ ਦੀ ਪਤਨੀ ਰੇਸ਼ਮਾ ਦੇਬੀ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਤੀਜੀ ਘਟਨਾ ਚਕਰਨਗਰ ਥਾਣਾ ਖੇਤਰ ਦੇ ਬੰਗਲਨ ਪਿੰਡ ’ਚ ਵਾਪਰੀ, ਜਿੱਥੇ ਲਗਾਤਾਰ ਮੀਂਹ ਪੈਣ ਕਾਰਨ ਇਕ ਘਰ ਦੀ ਕੰਧ ਢਹਿ ਗਈ ਅਤੇ ਉਸ ਦੇ ਮਲਬੇ ਹੇਠਾਂ ਦੱਬ ਕੇ ਜ਼ਬਰ ਸਿੰਘ ਨਾਮੀ ਵਿਅਕਤੀ ਦੀ ਮੌਤ ਹੋ ਗਈ।ਸਿੰਘ ਮੁਤਾਬਕ ਪੁਲਸ ਨੇ ਇਨ੍ਹਾਂ ਮਾਮਲਿਆਂ ’ਚ ਜ਼ਰੂਰੀ ਕਾਨੂੰਨੀ ਕਾਰਵਾਈ ਕੀਤੀ ਹੈ।
ਕਰਨਾਟਕ ਹਿਜਾਬ ਪਾਬੰਦੀ : ਸੁਪਰੀਮ ਕੋਰਟ ਨੇ ਪਟੀਸ਼ਨਾਂ 'ਤੇ ਫ਼ੈਸਲਾ ਸੁਰੱਖਿਅਤ ਰੱਖਿਆ
NEXT STORY