ਮਹੋਬਾ — ਉੱਤਰ ਪ੍ਰਦੇਸ਼ ਵਿਚ ਮਹੋਬਾ ਦੇ ਕਬਰਈ ਖੇਤਰ 'ਚ ਅੱਜ ਛੇੜਛਾੜ ਤੋਂ ਪਰੇਸ਼ਾਨ ਇਕ ਨੌਜਵਾਨ ਮਹਿਲਾ ਨੇ ਆਤਮ-ਹੱਤਿਆ ਕਰ ਲਈ। ਪੁਲਸ ਸੁਪਰਡੰਟ ਜਤਿੰਦਰ ਦੁਬੇ ਨੇ ਦੱਸਿਆ ਕਿ ਪਹਰਾ ਪਿੰਡ 'ਚ ਸ਼ਿਵਰਾਮ ਕੁਸ਼ਵਾਹਾ ਦੇ ਪਰਿਵਾਰ ਦੇ ਲੋਕ ਖੇਤਾਂ ਨੂੰ ਗਏ ਸਨ। ਉਨ੍ਹਾਂ ਦੀ 16 ਸਾਲ ਦੀ ਨਾਬਾਲਗ ਪੁੱਤਰੀ ਕ੍ਰਿਸ਼ਣ ਕੁਮਾਰੀ ਘਰ 'ਚ ਇਕੱਲੀ ਸੀ। ਇਸ ਦੌਰਾਨ ਉਸਨੇ ਛੱਤ ਦੇ ਕੁੰਡੇ 'ਚ ਫਾਂਸੀ ਲਗਾ ਕੇ ਆਪਣੀ ਜਾਨ ਦੇ ਦਿੱਤੀ। ਖੇਤਾਂ ਤੋਂ ਵਾਪਸ ਆ ਕੇ ਮਾਂ ਨੇ ਪੁੱਤਰੀ ਨੂੰ ਫਾਂਸੀ 'ਤੇ ਲਟਕਿਆ ਦੇਖਿਆ ਅਤੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਸ਼੍ਰੀ ਦੂਬੇ ਨੇ ਦੱਸਿਆ ਹੈ ਕਿ ਆਤਮ-ਹੱਤਿਆ ਦਾ ਕਾਰਨਾਂ ਦਾ ਅਜੇ ਤੱਕ ਸਪੱਸ਼ਟ ਨਹੀਂਂ ਹੋ ਸਕਿਆ ਹੈ। ਮ੍ਰਿਤਕ ਬੱਚੀ ਦੀ ਮਾਂ ਅਨੁਸਾਰ ਉਹ ਇਲਾਕੇ ਦੇ ਲੜਕਿਆਂ ਦੀ ਛੇੜਛਾੜ ਕਾਰਨ ਪਰੇਸ਼ਾਨ ਰਹਿੰਦੀ ਸੀ। ਕਾਲਜ ਆਉਂਦੇ-ਜਾਂਦੇ ਸਮੇਂ ਲੜਕੇ ਉਸਨੂੰ ਤੰਗ ਕਰਦੇ ਸਨ। ਪੁਲਸ ਮਾਮਲੇ ਦੀ ਛਾਨਬੀਨ ਕਰ ਰਹੀ ਹੈ।
ਠੰਡ ਤੋਂ ਬਚਣ ਲਈ ਸ਼ਰਾਬੀਆਂ ਨੇ ਲਗਾਈ ਅੱਗ, ਪੰਜ ਵਾਹਨ ਸੁਆਹ
NEXT STORY