ਦੇਹਰਾਦੂਨ— ਟਿਹਰੀ ਜ਼ਿਲੇ ਦੇ ਸਿਰਵਾ ਪਿੰਡ 'ਚ ਐਤਵਾਰ ਦੀ ਰਾਤ ਨੂੰ ਅਚਾਨਕ ਅੱਗ ਲੱਗਣ ਨਾਲ ਇਕ ਮਾਰੂਤੀ, ਇਕ ਮਹਿੰਦਰਾ ਮੈਕਸ ਅਤੇ ਤਿੰਨ ਬਾਈਕਸ ਸੜ ਕੇ ਸੁਆਹ ਹੋ ਗਈਆਂ। ਦੱਸਿਆ ਜਾ ਰਿਹਾ ਹੈ ਕਿ ਵਿਆਹ ਸਮਾਰੋਹ ਦੌਰਾਨ ਸ਼ਰਾਬੀਆਂ ਨੇ ਅੱਗ ਲਗਾਈ ਹੈ। ਟਿਹਰੀ ਜ਼ਿਲੇ ਦੇ ਜੌਨਪੁਰ ਵਿਕਾਸ ਖੰਡ ਦੇ ਪਾਲੀਗਾੜ ਪੱਟੀ ਸਥਿਤ ਸਿਰਵਾ ਪਿੰਡ 'ਚ ਸ਼ਨੀਵਾਰ ਨੂੰ ਵਿਆਹ ਸਮਾਰੋਹ ਚੱਲ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਰਾਤ ਨੂੰ ਕੁਝ ਨੌਜਵਾਨਾਂ ਨੇ ਠੰਡ ਤੋਂ ਬਚਣ ਲਈ ਅੱਗ ਬਾਲ ਦਿੱਤੀ। ਅੱਗ ਵਾਹਨਾਂ ਦੇ ਕਰੀਬ ਬਾਲੀ ਗਈ ਸੀ। ਅੱਗ ਲਗਾਉਣ ਵਾਲੇ ਕੁਝ ਸ਼ਰਾਬੀ ਨੌਜਵਾਨ ਦੱਸੇ ਜਾਂਦੇ ਹਨ। ਉਹ ਅੱਗ ਬਾਲ ਕੇ ਕੁਝ ਦੇਰ ਬਾਅਦ ਉੱਥੋਂ ਚੱਲੇ ਗਏ ਅਤੇ ਅੱਗ ਦੀ ਲਪੇਟ 'ਚ ਵਾਹਨ ਆ ਗਏ। ਰਾਤ ਨੂੰ ਜਦੋਂ ਤੱਕ ਲੋਕਾਂ ਨੂੰ ਵਾਹਨਾਂ 'ਚ ਅੱਗ ਲੱਗਣ ਦੀ ਜਾਣਕਾਰੀ ਮਿਲੀ, ਉਦੋਂ ਤੱਕ ਅੱਗ ਭਿਆਨਕ ਰੂਪ ਧਾਰਨ ਕਰ ਚੁਕੀ ਸੀ।
ਕਰੀਬ 4 ਵਜੇ ਪੁਲਸ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ। ਜਦੋਂ ਤੱਕ ਪੁਲਸ ਮੌਕੇ 'ਤੇ ਪੁੱਜਦੀ, ਉਦੋਂ ਤੱਕ ਵਾਹਨ ਸੜ ਕੇ ਸੁਆਹ ਹੋ ਚੁਕੇ ਸਨ। ਪਿੰਡ ਵਾਸੀਆਂ ਨੇ ਵੀ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਸਫ਼ਲ ਨਹੀਂ ਹੋਏ। ਪੁਲਸ ਅਨੁਸਾਰ ਗੌੜ ਪਿੰਡ ਵਾਸੀ ਰਾਜੇਂਦਰ ਪ੍ਰਸਾਦ ਦੀ ਮੈਕਸ ਬੋਲੇਰੋ, ਨੌਗਾਓਂ ਉਤਰਕਾਸ਼ੀ ਵਾਸੀ ਮੁਕੇਸ਼ ਦੀ ਮਾਰੂਤੀ ਅਲਟੋ, ਨੌਗਾਓਂ ਪੁਰੋਲਾ ਉਤਰਕਾਸ਼ੀ ਦੇ ਅਮਿਤ ਪੰਵਾਰ ਅਤੇ ਵਿਪਿਨ ਡਬਰਾਲ ਦੀਆਂ ਪਲਸਰ ਬਾਈਕਾਂ ਸੜ ਗਈਆਂ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਕੰਮ ਸ਼ਰਾਬੀਆਂ ਦਾ ਹੈ। ਦਰਅਸਲ ਵਿਆਹ 'ਚ ਸ਼ਰਾਬ ਨੂੰ ਲੈ ਕੇ ਪ੍ਰਦੇਸ਼ 'ਚ ਕਾਫੀ ਸਮੇਂ ਤੋਂ ਅੰਦੋਲਨ ਵੀ ਚੱਲ ਰਹੇ ਹਨ। ਸ਼ਰਾਬ ਕਾਰਨ ਕਈ ਵਾਰ ਹਾਦਸੇ ਹੋ ਚੁਕੇ ਹਨ। ਜਿਸ 'ਚ ਜਾਨੀ-ਮਾਲੀ ਨੁਕਸਾਨ ਹੁੰਦਾ ਹੈ। ਕਈ ਸੰਗਠਨਾਂ ਨੇ ਵਿਆਹ 'ਚ ਸ਼ਰਾਬ ਪਰੋਸਣ ਦੇ ਖਿਲਾਫ ਮੁਹਿੰਮ ਵੀ ਚਲਾ ਰੱਖੀ ਹੈ।
ਦਿਲ ਜਿੱਤ ਲਵੇਗੀ ਕਸ਼ਮੀਰੀ ਬੱਚੇ ਨਾਲ ਪੁਲਸ ਵਾਲੇ ਦੀ ਇਹ ਤਸਵੀਰ
NEXT STORY