ਰਾਮਪੁਰ-ਉੱਤਰ ਪ੍ਰਦੇਸ਼ ਦੇ ਰਾਮਪੁਰ 'ਚ ਸ਼ਿਵਸੈਨਾ ਦੇ ਨੇਤਾ ਅਨੁਰਾਗ ਸ਼ਰਮਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਬਦਮਾਸ਼ ਫਰਾਰ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਬੁੱਧਵਾਰ ਦੇਰ ਰਾਤ ਕੁਝ ਅਣਪਛਾਤੇ ਲੋਕਾਂ ਨੇ ਅਨੁਰਾਗ ਸ਼ਰਮਾ 'ਤੇ ਉਸ ਸਮੇਂ ਹਮਲਾ ਕਰ ਦਿੱਤਾ ਸੀ, ਜਦੋਂ ਉਹ ਸਕੂਟਰੀ 'ਤੇ ਆਪਣੇ ਘਰ ਜਾ ਰਹੇ ਸੀ। ਹਮਲੇ ਤੋਂ ਬਾਅਦ ਉਨ੍ਹਾਂ ਨੂੰ ਤਰੁੰਤ ਹਸਪਤਾਲ ਲਿਜਾਇਆ ਗਿਆ ਪਰ ਇਲਾਜ ਦੌਰਾਨ ਹੀ ਉਨ੍ਹਾਂ ਦੀ ਮੌਤ ਹੋ ਗਈ।
ਅਨੁਰਾਗ ਸ਼ਰਮਾ ਦੀ ਹਸਪਤਾਲ 'ਚ ਮੌਤ ਹੋਣ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੇ ਹਸਪਤਾਲ 'ਚ ਹੰਗਾਮਾ ਕੀਤਾ। ਇਸ ਦੌਰਾਨ ਭੰਨ-ਤੋੜ ਵੀ ਕੀਤੀ।ਇਸ ਮਾਮਲੇ ਸਬੰਧੀ ਮੁਰਾਦਾਬਾਦ ਜ਼ੋਨ ਦੇ ਆਈ.ਜੀ ਰਮਿਤ ਸ਼ਰਮਾ ਨੇ ਹਾਦਸੇ ਵਾਲੇ ਸਥਾਨ ਦਾ ਜਾਇਜ਼ਾ ਲਿਆ ।
ਦੱਸਣਯੋਗ ਹੈ ਕਿ ਅਨੁਰਾਗ ਸ਼ਰਮਾ ਸ਼ਿਵਸੈਨਾ ਦੇ ਸਾਬਕਾ ਜ਼ਿਲਾ ਕਨਵੀਨਰ ਸੀ ਅਤੇ ਉਨ੍ਹਾਂ ਦੀ ਪਤਨੀ ਭਾਜਪਾ ਦੀ ਕੌਂਸਲਰ ਹੈ। ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਅਨੁਰਾਗ ਠਾਕੁਰ 'ਤੇ ਹੱਤਿਆ ਅਤੇ ਡਕੈਤੀ ਸਮੇਤ ਕਾਫੀ ਮਾਮਲੇ ਦਰਜ ਸੀ। ਇਸ ਤੋਂ ਇਲਾਵਾ ਅਨੁਰਾਗ ਰਾਜਨੀਤੀ 'ਚ ਵੀ ਕਾਫੀ ਸਰਗਰਮ ਰਹਿੰਦੇ ਸੀ।
ਰਾਜੀਵ ਗਾਂਧੀ ਨੂੰ ਯਾਦ ਕਰ ਬੋਲੇ ਰਾਹੁਲ- ਸੱਚੇ ਦੇਸ਼ ਭਗਤ ਦਾ ਪੁੱਤਰ ਹੋਣ 'ਤੇ ਮਾਣ
NEXT STORY