ਸ਼੍ਰੀਨਗਰ— ਸਾਲ 2019 'ਚ ਜੰਮੂ-ਕਸ਼ਮੀਰ 'ਚ ਕਈ ਸਕਾਰਾਤਮਕ ਤਬਦੀਲੀਆਂ ਆਈਆਂ ਅਤੇ ਇਨ੍ਹਾਂ 'ਚੋਂ ਇਕ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂ. ਪੀ. ਐੱਸ. ਸੀ.) ਸਿਵਲ ਸਰਵਿਸ ਪ੍ਰੀਖਿਆ 2019 ਦਾ ਨਤੀਜਾ ਹੈ। ਇਸ ਵਿਚ ਘਾਟੀ ਦੇ 16 ਲੋਕ ਸ਼ਾਮਲ ਹਨ। ਜੰਮੂ ਦੇ ਅਭਿਸ਼ੇਕ ਜੋ ਕਿ 38ਵੇਂ ਸਥਾਨ 'ਤੇ ਹੈ। ਉਹ ਜੰਮੂ-ਕਸ਼ਮੀਰ ਤੋਂ ਸਫਲ ਉਮੀਦਵਾਰਾਂ ਦੀ ਸੂਚੀ 'ਚ ਪਹਿਲੇ ਸਥਾਨ 'ਤੇ ਹੈ। ਯੂ. ਪੀ. ਐੱਸ. ਸੀ. ਦੀ ਸੂਚੀ ਮੁਤਾਬਕ 829 ਸਫਲ ਉਮੀਦਵਾਰ ਹਨ। ਆਈ. ਆਰ. ਐੱਸ. ਅਧਿਕਾਰੀ ਪ੍ਰਦੀਪ ਸਿੰਘ ਇਸ ਸੂਚੀ ਵਿਚ ਸਭ ਤੋਂ ਉੱਪਰ ਹਨ। ਅਭਿਸ਼ੇਕ ਅਗਸਤਯ ਤੋਂ ਬਾਅਦ ਦੋ ਹੋਰ ਜੰਮੂ ਵਾਸੀ ਹਨ— ਸੰਨੀ ਗੁਪਤਾ ਅਤੇ ਦੇਵ ਆਹੂਤੀ ਹਨ।
ਆਪਣੀ ਸਫਲਤਾ 'ਤੇ ਅਭਿਸ਼ੇਕ ਨੇ ਕਿਹਾ ਕਿ ਮੈਨੂੰ ਇਹ ਵੀ ਪਤਾ ਲੱਗਾ ਹੈ ਕਿ ਮੈਂ ਜੰਮੂ-ਕਸ਼ਮੀਰ 'ਚ 38ਵੀਂ ਰੈਂਕ ਨਾਲ ਟਾਪ ਕੀਤਾ ਹੈ। ਇਹ ਮੇਰੀ 5ਵੀਂ ਕੋਸ਼ਿਸ਼ ਸੀ। ਮੈਂ 2015 ਤੋਂ ਕੋਸ਼ਿਸ਼ ਕਰ ਰਿਹਾ ਸੀ ਅਤੇ 2018 'ਚ ਮੈਂ ਮੈਰਿਟ ਸੂਚੀ 'ਚ 268ਵਾਂ ਸਥਾਨ ਹਾਸਲ ਕੀਤਾ। ਜੰਮੂ-ਕਸ਼ਮੀਰ ਦੇ ਨਾਗਰਿਕ ਸੇਵਾਵਾਂ ਦੇ ਅਧਿਕਾਰੀਆਂ ਦਾ ਇਹ ਪਹਿਲਾ ਬੈਂਚ ਹੈ ਕਿਉਂਕਿ 2019 'ਚ ਧਾਰਾ 370 ਨੂੰ ਹਟਾ ਦਿੱਤਾ ਗਿਆ ਸੀ। 829 ਸਫਲ ਉਮੀਦਵਾਰਾਂ 'ਚੋਂ 80 ਭਾਰਤੀ ਪ੍ਰਸ਼ਾਸਨਿਕ ਸੇਵਾ (ਆਈ. ਏ. ਐੱਸ.) ਲਈ, 24 ਭਾਰਤੀ ਵਿਦੇਸ਼ ਸੇਵਾ (ਆਈ. ਐੱਫ. ਐੱਸ.) ਲਈ, 150 ਭਾਰਤੀ ਪੁਲਸ ਸੇਵਾ (ਆਈ. ਪੀ. ਐੱਸ.) ਲਈ ਜਦਕਿ 438 ਉਮੀਦਵਾਰਾਂ ਦੀ ਚੋਣ ਕੇਂਦਰੀ ਸੇਵਾ ਸਮੂਹ ਤਹਿਤ ਵੱਖ-ਵੱਖ ਸੇਵਾਵਾਂ ਲਈ ਕੀਤੀ ਗਈ ਹੈ।
ਜੰਮੂ-ਕਸ਼ਮੀਰ ਦੇ ਬਾਂਦੀਪੋਰਾ 'ਚ ਅੱਤਵਾਦੀਆਂ ਦੇ 5 ਸਹਿਯੋਗੀ ਹਥਿਆਰ ਅਤੇ ਗੋਲਾ-ਬਾਰੂਦ ਸਮੇਤ ਗ੍ਰਿਫਤਾਰ
NEXT STORY