ਨਵੀਂ ਦਿੱਲੀ- ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਵੀਰਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਮਰੀਕਾ ਤੋਂ ਵਾਪਸ ਭੇਜੇ ਗਏ ਭਾਰਤੀ ਪ੍ਰਵਾਸੀਆਂ ਨਾਲ ਹੋਏ ਸਲੂਕ 'ਤੇ ਜਵਾਬ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਸੰਸਦ ਕੰਪਲੈਕਸ 'ਚ ਪੱਤਰਕਾਰਾਂ ਨੂੰ ਕਿਹਾ ਕਿ ਬਹੁਤ ਚਰਚਾ ਹੋਈ ਕਿ ਮੋਦੀ ਜੀ ਅਤੇ ਡੋਨਾਲਡ ਟਰੰਪ ਜੀ ਬਹੁਤ ਚੰਗੇ ਦੋਸਤ ਹਨ, ਫਿਰ ਮੋਦੀ ਜੀ ਨੇ ਅਜਿਹਾ ਕਿਉਂ ਹੋਣ ਦਿੱਤਾ? ਕੀ ਇਨਸਾਨਾਂ ਨਾਲ ਅਜਿਹਾ ਸਲੂਕ ਕੀਤਾ ਜਾਂਦਾ ਹੈ ਕਿ ਉਨ੍ਹਾਂ ਨੂੰ ਹਥਕੜੀਆਂ ਅਤੇ ਬੇੜੀਆਂ ਪਹਿਨਾ ਕੇ ਭੇਜਿਆ ਜਾਵੇ? ਇਹ ਕੋਈ ਤਰੀਕਾ ਹੈ...।'' ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਇਸ ਮਾਮਲੇ 'ਚ ਜਵਾਬ ਦੇਣਾ ਚਾਹੀਦਾ ਹੈ।
ਦੱਸਣਯੋਗ ਹੈ ਕਿ ਅਮਰੀਕਾ ਤੋਂ 104 “ਗੈਰ-ਕਾਨੂੰਨੀ” ਭਾਰਤੀ ਪ੍ਰਵਾਸੀਆਂ ਨੂੰ ਲੈ ਕੇ ਇਕ ਅਮਰੀਕੀ ਫੌਜੀ ਜਹਾਜ਼ ਬੁੱਧਵਾਰ ਨੂੰ ਅੰਮ੍ਰਿਤਸਰ ਪਹੁੰਚਿਆ ਸੀ। ਡੋਨਾਲਡ ਟਰੰਪ ਪ੍ਰਸ਼ਾਸਨ ਵੱਲੋਂ ਗੈਰ-ਕਾਨੂੰਨੀ ਪ੍ਰਵਾਸੀਆਂ ਵਿਰੁੱਧ ਕਾਰਵਾਈ ਦੇ ਤਹਿਤ ਭਾਰਤੀਆਂ ਦਾ ਇਹ ਪਹਿਲਾ ਜੱਥਾ ਵਾਪਸ ਭੇਜਿਆ ਗਿਆ ਹੈ। ਤਸਵੀਰਾਂ 'ਚ ਭਾਰਤ ਵਾਪਸ ਭੇਜੇ ਗਏ ਲੋਕਾਂ ਦੇ ਹੱਥਾਂ 'ਚ ਹੱਥਕੜੀਆਂ ਦਿਖਾਈ ਦੇ ਰਹੀਆਂ ਹਨ।
PM ਮੋਦੀ ਨੇ ਅਮਰੀਕਾ 'ਚ ਕਿਸੇ ਉਮੀਦਵਾਰ ਦੇ ਪੱਖ 'ਚ ਨਹੀਂ ਕੀਤਾ ਪ੍ਰਚਾਰ : ਜੈਸ਼ੰਕਰ
NEXT STORY