ਲਖੀਮਪੁਰ ਖੀਰੀ– ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਚੌਥੇ ਪੜਾਅ ’ਚ 59 ਸੀਟਾਂ ’ਤੇ ਵੋਟਿੰਗ ਜਾਰੀ ਹੈ। ਇਸ ਪੜਾਅ ਵਿਚ ਪੀਲੀਭੀਤ, ਲਖੀਮਪੁਰ ਖੀਰੀ, ਸੀਤਾਪੁਰ, ਹਰਦੋਈ, ਉਨਾਵ, ਰਾਏਬਰੇਲੀ, ਫਤਿਹਪੁਰ, ਬਾਂਦਾ ਅਤੇ ਲਖਨਊ ਵਿਧਾਨ ਸਭਾ ਸੀਟਾਂ 'ਤੇ ਵੋਟਾਂ ਪੈ ਰਹੀਆਂ ਹਨ। ਇਨ੍ਹਾਂ ਸੀਟਾਂ ’ਤੇ 11 ਵਜੇ ਤੱਕ 22.62 ਫ਼ੀਸਦੀ ਵੋਟਿੰਗ ਹੋ ਚੁੱਕੀ ਹੈ। ਦਿੱਗਜ਼ ਨੇਤਾਵਾਂ ਸਮੇਤ ਆਮ ਜਨਤਾ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਲਈ ਆਪਣੇ-ਆਪਣੇ ਪੋਲਿੰਗ ਬੂਥ ਪਹੁੰਚ ਰਹੇ ਹਨ। ਉੱਥੇ ਹੀ ਲਖੀਮਪੁਰ ਖੀਰੀ ਦੇ ਤਿਕੁਨੀਆ ਇਲਾਕੇ ’ਚ 350 ਤੋਂ ਵਧ ਪਿੰਡ ਵਾਸੀ ਮੋਹਾਨਾ ਨਦੀ ਪਾਰ ਕਰ ਕੇ ਵੋਟਾਂ ਪਾਉਣ ਪੁੱਜੇ।
ਇਹ ਵੀ ਪੜ੍ਹੋ; UP ਚੋਣਾਂ 2022: ਲਖੀਮਪੁਰ ਖੀਰੀ ਸਮੇਤ 59 ਸੀਟਾਂ ’ਤੇ ਵੋਟਿੰਗ ਜਾਰੀ, ਕਈ ਦਿੱਗਜ਼ਾਂ ਦੀ ਸਾਖ਼ ਦਾਅ ’ਤੇ
ਤਿਕੁਨੀਆ ਇਲਾਕੇ ਵਿਚ ਨਦੀ ਪਾਰ ਕਰਦੇ ਹੋਏ ਪਿੰਡ ਵਾਸੀਆਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਤਸਵੀਰਾਂ ’ਚ ਵੇਖਿਆ ਜਾ ਸਕਦਾ ਹੈ ਕਿ ਵੱਡੀ ਗਿਣਤੀ ’ਚ ਲੋਕ ਕਿਸ਼ਤੀ ਦੇ ਸਹਾਰੇ ਪੋਲਿੰਗ ਬੂਥ ਜਾਣ ਲਈ ਤਿਆਰ ਹੈ। ਇਸ ਦੌਰਾਨ ਲੋਕਾਂ ਨੇ ਦੱਸਿਆ ਕਿ ਪੋਲਿੰਗ ਬੂਥ ਨਦੀ ਪਾਰ ਹੈ। ਉਹ ਇਕ-ਇਕ ਵੋਟ ਦੇ ਮਹੱਤਵ ਨੂੰ ਸਮਝਦੇ ਹਨ, ਇਸ ਲਈ ਨਦੀ ਪਾਰ ਕਰ ਕੇ ਵੋਟਿੰਗ ਲਈ ਜਾ ਰਹੇ ਹਾਂ।
ਇਹ ਵੀ ਪੜ੍ਹੋ; ਕਿਸਾਨ ਆਗੂ UP ਚੋਣਾਂ ਦਾ ਬਦਲਣਗੇ ਮਾਹੌਲ, ਇਨ੍ਹਾਂ 3 ਜ਼ਿਲ੍ਹਿਆਂ ਦਾ ਕਰਨਗੇ ਦੌਰਾ
ਦੱਸ ਦੇਈਏ ਕਿ ਉੱਤਰ ਪ੍ਰਦੇਸ਼ ਵਿਚ ਚੌਥੇ ਪੜਾਅ ਤਹਿਤ 9 ਜ਼ਿਲ੍ਹਿਆ ਵਿਚ ਵੋਟਾਂ ਪੈ ਰਹੀਆਂ ਹਨ। ਇੱਥੇ ਕੁੱਲ 59 ਸੀਟਾਂ ’ਤੇ 624 ਉਮੀਦਵਾਰ ਮੈਦਾਨ ਵਿਚ ਹਨ, ਜਿਨ੍ਹਾਂ ਦੀ ਕਿਸਮਤ ਦਾ ਫ਼ੈਸਲਾ 2.14 ਕਰੋੜ ਵੋਟਰ ਕਰਨਗੇ।
ਪੈਸਿਆਂ ਲਈ ਡੋਲਿਆ ਹਸਪਤਾਲ ਕਰਮੀ ਦਾ ਈਮਾਨ, ਮਹਿਲਾ ਦੀ ਲਾਸ਼ ਤੋਂ ਗਹਿਣੇ ਉਤਾਰ ਕੇ ਵੇਚੇ
NEXT STORY