ਲਖਨਊ/ਨਵੀਂ ਦਿੱਲੀ- ਭਾਰਤੀ ਜਨਤਾ ਪਾਰਟੀ ਨੇ ਮੰਗਲਵਾਰ ਨੂੰ ਔਰੈਯਾ ਤੋਂ ਗੁੜੀਆ ਕਠੇਰੀਆ ਤੇ ਕਾਨਪੁਰ ਦੇਹਤ ਦੇ ਰਸੂਲਾਬਾਦ ਤੋਂ ਪੂਨਮ ਸੰਖਵਾਰ ਸਮੇਤ 8 ਹੋਰ ਉਮੀਦਵਾਰਾਂ ਦੇ ਨਾਂਵਾਂ ਦਾ ਐਲਾਨ ਕੀਤਾ ਗਿਆ ਹੈ। ਪਾਰਟੀ ਨੇ ਜਲੇਸਰ ਖੇਤਰ ਤੋਂ ਸੰਜੀਵ ਕੁਮਾਰ ਦਿਵਾਕਰ ਤੇ ਏਟਾ ਜ਼ਿਲ੍ਹੇ ਦੀ ਮਰਹਰਾ ਸੀਟ ਤੋਂ ਵੀਰੇਂਦਰ ਵਰਮਾ ਉਮੀਦਵਾਰ ਐਲਾਨ ਕੀਤੇ ਹਨ।
ਇਹ ਖ਼ਬਰ ਪੜ੍ਹੋ- AUS ਟੀਮ ਕਰ ਸਕਦੀ ਹੈ ਪਾਕਿ ਦਾ ਦੌਰਾ, ਮੁੱਖ ਚੋਣਕਾਰ ਬੇਲੀ ਨੇ ਕਹੀ ਇਹ ਗੱਲ
ਭਾਜਪਾ ਨੇ ਪਟਿਆਲੀ ਤੋਂ ਮਮਤੇਸ਼ ਸ਼ਾਕਿਆ ਤੇ ਅਮਾਂਪੁਰ (ਦੋਵੇਂ ਕਾਸਗੰਜ ਜ਼ਿਲ੍ਹੇ ਵਿਚ) ਤੋਂ ਹਰਿਓਮ ਦਾ ਨਾਮ ਐਲਾਨ ਕੀਤਾ ਗਿਆ ਹੈ। ਪਾਰਟੀ ਨੇ ਮੈਨਪੁਰੀ ਜ਼ਿਲ੍ਹੇ ਦੀ ਕਿਸ਼ਨੀ ਸੀਟ ਤੋਂ ਪ੍ਰਿਆਰੰਜਨ ਆਸ਼ੂ ਦਿਵਾਕਰ ਨੂੰ ਮੈਦਾਨ ਵਿਚ ਉਤਾਰਨ ਦਾ ਫੈਸਲਾ ਕੀਤਾ ਹੈ।
ਇਹ ਖ਼ਬਰ ਪੜ੍ਹੋ- ਪ੍ਰਧਾਨ ਮੰਤਰੀ ਦੀ ਫੋਟੋ ਇਸ਼ਤਿਹਾਰ ਨਹੀਂ : ਕੇਰਲ ਹਾਈ ਕੋਰਟ
ਇਸੇ ਤਰ੍ਹਾਂ ਇਟਾਵਾ ਜ਼ਿਲ੍ਹੇ ਦੀ ਭਰਥਨਾ ਵਿਧਾਨ ਸਭਾ ਹਲਕੇ ਤੋਂ ਸਿਧਾਰਥ ਸ਼ੰਕਰ ਦੋਹਰੇ ਨੂੰ ਮੈਦਾਨ ਵਿਚ ਉਤਾਰਿਆ ਗਿਆ ਹੈ। ਔਰੈਯਾ, ਕਾਨਪੁਰ ਦੇਹਾਤ, ਏਟਾ, ਕਾਸਗੰਜ, ਮੈਨਪੁਰੀ ਤੇ ਇਟਾਵਾ ਜ਼ਿਲ੍ਹਿਆਂ ਵਿਚ ਤੀਜੇ ਪੜਾਅ ਵਿਚ 20 ਫਰਵਰੀ ਨੂੰ ਵੋਟਾਂ ਪੈਣਗੀਆਂ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਪੰਜਾਬ ਵਿਧਾਨ ਸਭਾ ਚੋਣਾਂ : ਕਾਂਗਰਸ ਵੱਲੋਂ ਦੂਜੀ ਲਿਸਟ ਜਾਰੀ, 23 ਉਮੀਦਵਾਰਾਂ ਦਾ ਕੀਤਾ ਐਲਾਨ
NEXT STORY