ਮਿਰਜਾਪੁਰ- ਉੱਤਰ ਪ੍ਰਦੇਸ਼ ਦੇ ਮਿਰਜਾਪੁਰ ਜ਼ਿਲ੍ਹੇ 'ਚ ਇਕ ਨੌਜਵਾਨ ਦੀ ਜੀਨਸ ਪੈਂਟ 'ਚ ਕੋਬਰਾ ਸੱਪ ਵੜ ਗਿਆ। ਨੌਜਵਾਨ ਡਰ 'ਚ ਰਾਤ ਭਰ ਖੰਭਾ ਫੜ ਕੇ ਖੜ੍ਹਾ ਰਿਹਾ। ਸਵੇਰ ਹੋਈ ਤਾਂ ਸਪੇਰੇ ਦੀ ਮਦਦ ਨਾਲ ਨੌਜਵਾਨ ਦੀ ਪੈਂਟ 'ਚੋਂ ਸੱਪ ਨੂੰ ਬਾਹਰ ਕੱਢਿਆ ਗਿਆ। ਇਸ ਦੌਰਾਨ ਪੁਲਸ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਨਾਲ ਸੈਂਕੜੇ ਪਿੰਡ ਵਾਸੀ ਵੀ ਮੌਕੇ 'ਤੇ ਪਹੁੰਚ ਗਏ। ਮਾਮਲਾ ਜਮਾਲਪੁਰ ਥਾਣਾ ਖੇਤਰ ਦੇ ਅਧੀਨ ਸਿਕੰਦਰਪੁਰ ਪਿੰਡ ਦਾ ਹੈ। ਇੱਥੇ ਬਿਜਲੀ ਵਿਭਾਗ ਵਲੋਂ ਬਿਜਲੀ ਦੇ ਪੋਲ ਅਤੇ ਤਾਰ ਲਗਾਉਣ ਦਾ ਕੰਮ ਚੱਲ ਰਿਹਾ ਸੀ। ਕੰਮ 'ਚ ਲੱਗੇ ਮਜ਼ਦੂਰ ਪਿੰਡ ਦੇ ਹੀ ਆਂਗਣਵਾੜੀ ਕੇਂਦਰ 'ਤੇ ਰਾਤ ਨੂੰ ਰੁਕਦੇ ਸਨ। ਰਾਤ ਨੂੰ ਸਾਰੇ ਮਜ਼ਦੂਰ ਖਾਣਾ ਬਣਾਉਣ ਤੋਂ ਬਾਅਦ ਸੌਂ ਗਏ।
ਸੌਂਦੇ ਸਮੇਂ ਇਕ ਮਜ਼ਦੂਰ ਲਵਲੇਸ਼ ਕੁਮਾਰ ਦੀ ਸ਼ਰਟ ਤੋਂ ਹੁੰਦਾ ਹੋਇਆ ਇਕ ਜ਼ਹਿਰੀਲਾ ਸੱਪ ਉਸ ਦੀ ਜੀਨਸ ਪੈਂਟ 'ਚ ਚੱਲਾ ਗਿਆ। ਪੈਂਟ 'ਚ ਸੱਪ ਵੜਨ ਦਾ ਨੌਜਵਾਨ ਨੂੰ ਪਤਾ ਲੱਗਾ ਤਾਂ ਉਹ ਚੁੱਪਚਾਪ ਉੱਥੇ ਹੀ ਖੰਭਾ ਫੜ ਖੜ੍ਹਾ ਰਿਹਾ। ਇਸ ਦੌਰਾਨ ਜ਼ਹਿਰੀਲਾ ਸੱਪ ਉਸ ਦੀ ਜੀਨਸ ਪੈਂਟ 'ਚ ਬੈਠਾ ਰਿਹਾ। ਸਵੇਰ ਹੋਣ ਤੋਂ ਬਾਅਦ ਸਥਾਨਕ ਲੋਕਾਂ ਨੇ ਇਕ ਸਪੇਰੇ ਨੂੰ ਬੁਲਾ ਕੇ ਕਿਸੇ ਤਰ੍ਹਾਂ ਸੱਪ ਨੂੰ ਜੀਨਸ ਪੈਂਟ 'ਚੋਂ ਬਾਹਰ ਕੱਢਿਆ। ਉਦੋਂ ਜਾ ਕੇ ਨੌਜਵਾਨ ਦੀ ਜਾਨ ਬਚ ਸਕੀ। ਖੇਤਰ ਪੰਚਾਇਤ ਮੈਂਬਰ ਮਹੇਸ਼ ਸਿੰਘ ਨੇ ਦੱਸਿਆ ਕਿ ਰਾਤ 12 ਵਜੇ ਤੋਂ ਸਵੇਰ 7 ਵਜੇ ਤੱਕ ਨੌਜਵਾਨ 7 ਘੰਟੇ ਖੰਭਾ ਫੜ ਕੇ ਖੜ੍ਹਾ ਰਿਹਾ। ਉਦੋਂ ਜਾ ਕੇ ਉਸ ਦੀ ਜਾਨ ਬਚੀ। ਚੌਕਸੀ ਵਜੋਂ ਪ੍ਰਸ਼ਾਸਨ ਨੇ ਐਂਬੂਲੈਂਸ ਵੀ ਬੁਲਾ ਲਈ ਸੀ।
ਜੰਮੂ-ਕਸ਼ਮੀਰ 'ਚ ਖੇਡ ਪ੍ਰੇਮੀ ਨੌਜਵਾਨਾਂ ਦੀ ਮਦਦ ਲਈ ਬਣ ਰਿਹਾ 'ਨਵਾਂ ਸਟੇਡੀਅਮ'
NEXT STORY