ਫਿਰੋਜ਼ਾਬਾਦ (ਉੱਤਰ ਪ੍ਰਦੇਸ਼)- ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਜ਼ਿਲੇ ਦੇ ਟੂੰਡਲਾ ਇਲਾਕੇ 'ਚ ਆਪਣੇ ਅਧਿਕਾਰੀ ਦੇ ਕੋਵਿਡ-19 ਇਨਫੈਕਟਡ ਪਾਏ ਜਾਣ ਤੋਂ ਬਾਅਦ ਚੌਕਸੀ ਵਜੋਂ ਇਕਾਂਤਵਾਸ ਰੱਖੇ ਗਏ ਇਕ ਰੇਲ ਕਰਮਚਾਰੀ ਨੇ ਬੁੱਧਵਾਰ ਨੂੰ ਇਕਾਂਤਵਾਸ ਕੇਂਦਰ 'ਚ ਫਾਂਸੀ ਲਗਾ ਕੇ ਖੁਦਕੁਸ਼ੀ ਕਰ ਲਈ। ਪੁਲਸ ਸੂਤਰਾਂ ਨੇ ਦੱਸਿਆ ਕਿ ਟੂੰਡਲਾ ਸਥਿਤ ਰੇਲਵੇ ਕਾਲੋਨੀ ਵਾਸੀ 55 ਸਾਲਾ ਰੇਲ ਕਰਮਚਾਰੀ ਓਮ ਪ੍ਰਕਾਸ਼ ਨੇ ਐੱਚ.ਐੱਚ. ਮੈਡੀਕਲ ਕਾਲਜ ਸਥਿਤ ਇਕਾਂਤਵਾਸ ਕੇਂਦਰ 'ਚ ਫਾਂਸੀ ਲਗਾ ਕੇ ਖੁਦਕੁਸ਼ੀ ਕਰ ਲਈ। ਸੂਚਨਾ ਮਿਲਦੇ ਹੀ ਮੌਕੇ 'ਤੇ ਸੀਨੀਅਰ ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਜ਼ਿਲਾ ਹਸਪਤਾਲ ਭੇਜਿਆ। ਜ਼ਿਲਾ
ਅਧਿਕਾਰੀ ਚੰਦਰ ਵਿਜੇ ਸਿੰਘ ਨੇ ਦੱਸਿਆ ਕਿ ਓਮ ਪ੍ਰਕਾਸ਼ ਦੀ ਕੋਰੋਨਾ ਵਾਇਰਸ ਜਾਂਚ ਰਿਪੋਰਟ ਨੈਗੇਟਿਵ ਆਈ ਹੈ। ਉਨਾਂ ਨੇ ਦੱਸਿਆ ਕਿ ਓਮ ਪ੍ਰਕਾਸ਼ ਨੂੰ ਉਨਾਂ ਦੇ ਅਧਿਕਾਰੀ ਦੇ ਕੋਵਿਡ-19 ਇਨਫੈਕਟਡ ਪਾਏ ਜਾਣ ਕਾਰਨ ਉਨਾਂ ਦੇ ਸੰਪਰਕ 'ਚ ਆਉਣ ਦੇ ਸ਼ੱਕ 'ਤੇ 20 ਅਪ੍ਰੈਲ ਨੂੰ ਐੱਚ.ਐੱਚ. ਮੈਡੀਕਲ ਕਾਲਜ ਸਥਿਤ ਕੇਂਦਰ 'ਚ ਕੁਆਰੰਟੀਨ ਰੱਖਿਆ ਗਿਆ ਸੀ। ਟੂੰਡਲਾ ਦੇ ਉਪ ਜ਼ਿਲਾ ਅਧਿਕਾਰੀ ਕੇ.ਪੀ. ਸਿੰਘ ਤੋਮਰ ਨੇ ਦੱਸਿਆ ਕਿ 23 ਅਪ੍ਰੈਲ ਨੂੰ ਓਮ ਪ੍ਰਕਾਸ਼ ਦਾ ਨਮੂਨਾ ਜਾਂਚ ਲਈ ਭੇਜਿਆ ਗਿਆ ਸੀ ਪਰ ਉਹ ਕਿਸੇ ਕਾਰਨ ਅਸਫ਼ਲ ਹੋ ਗਿਆ ਸੀ। ਮੰਗਲਵਾਰ ਨੂੰ ਉਸ ਦਾ ਨਮੂਨਾ ਦੁਬਾਰਾ ਭੇਜਿਆ ਗਿਆ ਸੀ।
ਹਾਈ ਕੋਰਟ, ਜ਼ਿਲਾ ਅਦਾਲਤਾਂ ਦੇ ਜੱਜਾਂ ਤੇ ਕਰਮਚਾਰੀਆਂ ਨੇ 'ਪੀ.ਐੱਮ. ਕੇਅਰਜ਼ ਫੰਡ' 'ਚ 2 ਕਰੋੜ ਦਿੱਤੇ
NEXT STORY