ਦੇਹਰਾਦੂਨ- ਉੱਤਰਾਖੰਡ ’ਚ ਹਵਾਈ ਸੰਪਰਕ ਨੂੰ ਹੋਰ ਬਿਹਤਰ ਬਣਾਉਣ ਲਈ ਮੰਗਲਵਾਰ 4 ਨਵੀਆਂ ਹੈਲੀਕਾਪਟਰ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ। ‘ਉਡਾਣ’ ਯੋਜਨਾ ਅਧੀਨ ਸ਼ੁਰੂ ਕੀਤੀਆਂ ਗਈਆਂ ਹੈਲੀ ਸੇਵਾਵਾਂ ਰਾਹੀਂ ਦੇਹਰਾਦੂਨ ਤੋਂ ਨੈਨੀਤਾਲ, ਦੇਹਰਾਦੂਨ ਤੋਂ ਬਾਗੇਸ਼ਵਰ, ਦੇਹਰਾਦੂਨ ਤੋਂ ਮਸੂਰੀ ਤੇ ਹਲਦਵਾਨੀ ਤੋਂ ਬਾਗੇਸ਼ਵਰ ਨੂੰ ਹਵਾਈ ਰਸਤੇ ਨਾਲ ਜੋੜਿਆ ਗਿਆ ਹੈ। ਇਨ੍ਹਾਂ ਹੈਲੀਕਾਪਟਰ ਸੇਵਾਵਾਂ ਨੂੰ ਹਰੀ ਝੰਡੀ ਵਿਖਾਉਣ ਤੋਂ ਬਾਅਦ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕਿਹਾ ਕਿ ਹੈਲੀ ਸੇਵਾਵਾਂ ਸੂਬੇ ’ਚ ਸੈਰ-ਸਪਾਟਾ ਤੇ ਆਰਥਿਕ ਵਿਕਾਸ ਨੂੰ ਹੁਲਾਰਾ ਦੇਣਗੀਆਂ। ਨਾਲ ਹੀ ਬਿਹਤਰ ਸੰਪਰਕ ਸਥਾਨਕ ਲੋਕਾਂ ਦੇ ਜੀਵਨ ’ਚ ਉਸਾਰੂ ਤਬਦੀਲੀ ਲਿਆਏਗਾ।
ਬਾਗੇਸ਼ਵਰ, ਨੈਨੀਤਾਲ ਤੇ ਮਸੂਰੀ ਨੂੰ ਸੱਭਿਆਚਾਰਕ ਤੇ ਅਧਿਆਤਮਿਕ ਪੱਖੋਂ ਅਹਿਮ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਖੇਤਰਾਂ ਦੀ ਕੁਦਰਤੀ ਸੁੰਦਰਤਾ, ਸ਼ਾਂਤ ਵਾਦੀਆਂ, ਹਰੇ-ਭਰੇ ਪਹਾੜ, ਇਤਿਹਾਸਕ ਮੰਦਰ ਤੇ ਅਮੀਰ ਸੱਭਿਆਚਾਰ ਦੇਸ਼ ਤੇ ਦੁਨੀਆ ਦੇ ਸੈਲਾਨੀਆਂ ਨੂੰ ਖਿੱਚਦੇ ਹਨ। ਉਨ੍ਹਾਂ ਕਿਹਾ ਕਿ ਹੈਲੀ ਸੇਵਾਵਾਂ ਦੀ ਸ਼ੁਰੂਆਤ ਨਾਲ ਸੈਲਾਨੀ ਹੁਣ ਕੁਦਰਤੀ ਤੇ ਸੱਭਿਆਚਾਰਕ ਵਿਰਾਸਤ ਦਾ ਆਨੰਦ ਲੈਣ ਲਈ ਇਨ੍ਹਾਂ ਖੇਤਰਾਂ ਤੱਕ ਆਸਾਨੀ ਨਾਲ ਪਹੁੰਚ ਸਕਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜੰਮੂ ਕਸ਼ਮੀਰ 'ਚ LoC ਨੇੜੇ ਗੋਲੀਬਾਰੀ, ਇਕ ਜਵਾਨ ਜ਼ਖ਼ਮੀ
NEXT STORY