ਮੁੰਬਈ-ਸਨਾਤਨ ਸੰਸਥਾ ਇਕ ਵਾਰ ਮੁੜ ਵਿਵਾਦਾਂ ਦੇ ਘੇਰੇ ਵਿਚ ਆ ਗਈ ਹੈ। ਇਸ ਵਾਰ ਵਿਵਾਦ ਸੰਸਦ ਦੇ ਮੈਂਬਰ ਵੈਭਵ ਰਾਊਤ ਨਾਲ ਜੁੜਿਆ ਹੈ। ਮਹਾਰਾਸ਼ਟਰ ਦੇ ਪਾਲਧਰ ਜ਼ਿਲੇ ਦੇ ਨਾਲਾਸੋਪਾਰਾ ਵਿਚ ਅੱਤਵਾਦ ਰੋਕੂ ਦਸਤੇ (ਏ. ਟੀ. ਐੱਸ.) ਨੇ ਵੀਰਵਾਰ ਰਾਤ ਹਿੰਦੂ ਗਊਵੰਸ਼ ਰੱਖਿਆ ਕਮੇਟੀ ਦੇ ਮੈਂਬਰ ਵੈਭਵ ਰਾਊਤ ਦੇ ਘਰ ਅਤੇ ਦੁਕਾਨ 'ਤੇ ਛਾਪੇਮਾਰੀ ਕੀਤੀ। ਇਸ ਦੌਰਾਨ ਲਗਭਗ 8 ਬੰਬ ਬਰਾਮਦ ਕੀਤੇ ਗਏ। ਨਾਲ ਹੀ ਡੈਟੋਨੇਟਰ ਅਤੇ ਬੰਬ ਬਣਾਉਣ ਵਾਲੀ ਸਮੱਗਰੀ ਵੀ ਮਿਲੀ ਹੈ। ਇਸ ਸਨਾਤਨ ਸੰਸਥਾ ਦਾ ਗਠਨ 1990 ਵਿਚ ਜਯੰਤ ਬਾਲਾਜੀ ਅਠਾਵਲੇ ਨੇ ਕੀਤਾ ਸੀ। ਇਕ ਬਿਆਨ ਵਿਚ ਹਿੰਦੂ ਜਨਜਾਗ੍ਰਿਤੀ ਸਮਿਤੀ (ਐੱਚ. ਜੇ. ਐੱਸ.) ਨੇ ਰਾਊਤ ਦੀ ਗ੍ਰਿਫਤਾਰੀ ਨੂੰ 'ਮਾਲੇਗਾਓਂ ਪਾਰਟ-2' ਦੱਸਿਆ। ਇਹ ਸੰਸਥਾ ਮੁੱਖ ਤੌਰ 'ਤੇ ਅਧਿਆਤਮ ਸਿੱਖਿਆ ਅਤੇ ਧਰਮ ਦੇ ਖੇਤਰ ਵਿਚ ਕੰਮ ਕਰਦੀ ਹੈ। ਸਨਾਤਨ ਸੰਸਥਾ ਦੇ ਵਰਕਰਾਂ 'ਤੇ ਪਹਿਲਾਂ ਵੀ ਕਈ ਦੋਸ਼ ਲਗਦੇ ਰਹੇ ਹਨ। ਇਸ ਦੇ ਸੰਸਥਾਪਕ ਜਯੰਤ ਬਾਲਾਜੀ ਅਠਾਵਲੇ ਖੁਦ ਪੇਸ਼ੇ ਤੋਂ ਹਿਪਨੋਥੈਰੇਪਿਸਟ ਯਾਨੀ ਸੰਮੋਹਨ ਕਲਾ ਦੇ ਮਾਹਿਰ ਹਨ। ਗੋਆ ਦੀ ਰਾਜਧਾਨੀ ਪਣਜੀ ਤੋਂ ਲਗਭਗ 28 ਕਿਲੋਮੀਟਰ ਦੂਰ ਇਕ ਪਿੰਡ ਵਿਚ ਸਨਾਤਨ ਸੰਸਥਾ ਦਾ ਹੈੱਡਕੁਆਰਟਰ ਹੈ।
ਮੁੰਬਈ ਦੀ ਲੋਕਲ ਟਰੇਨ 'ਚ ਮਿਲਿਆ 2 ਫੁੱਟ ਲੰਮਾ ਸੱਪ
NEXT STORY