ਕਟੜਾ (ਅਮਿਤ ਸ਼ਰਮਾ): ਮਾਤਾ ਵੈਸ਼ਨੋ ਦੇਵੀ ਜਾਣ ਵਾਲਿਆਂ ਲਈ ਇੱਕ ਬਹੁਤ ਹੀ ਖਾਸ ਖ਼ਬਰ ਸਾਹਮਣੇ ਆਈ ਹੈ। ਹੁਣੇ ਪ੍ਰਾਪਤ ਜਾਣਕਾਰੀ ਅਨੁਸਾਰ, ਵੈਸ਼ਨੋ ਦੇਵੀ ਲਈ ਮਹੱਤਵਪੂਰਨ ਹਿਮਕੋਟੀ ਮਾਰਗ (ਨਵਾਂ ਰਸਤਾ) 'ਤੇ ਸਥਿਤ ਸੱਤਿਆ ਵਿਊ ਪੁਆਇੰਟ ਦੇ ਨੇੜੇ ਜ਼ਮੀਨ ਖਿਸਕ (ਲੈਂਡ ਸਲਾਈਡ) ਗਈ ਹੈ। ਜਿਸ ਕਾਰਨ ਨਵੇਂ ਹਿਮਕੋਟੀ ਰਸਤੇ 'ਤੇ ਸ਼ਰਧਾਲੂਆਂ ਦੀ ਆਵਾਜਾਈ ਨੂੰ ਰੋਕ ਦਿੱਤਾ ਗਿਆ ਹੈ।

ਇਸ ਦੇ ਨਾਲ ਹੀ, ਮਾਂ ਭਗਵਤੀ ਦੇ ਦਰਸ਼ਨ ਕਰਨ ਜਾਣ ਵਾਲੇ ਸ਼ਰਧਾਲੂਆਂ ਨੂੰ ਪੁਰਾਣੇ ਰਵਾਇਤੀ ਰਸਤੇ ਰਾਹੀਂ ਦਰਸ਼ਨ ਲਈ ਜਾਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਦੁਪਹਿਰ ਤੋਂ ਹੀ ਇਲਾਕੇ ਵਿੱਚ ਭਾਰੀ ਮੀਂਹ ਪੈ ਰਿਹਾ ਹੈ, ਜਿਸ ਕਾਰਨ ਨਵੇਂ ਰਸਤੇ 'ਤੇ ਜ਼ਮੀਨ ਖਿਸਕਣ ਦੀ ਸੂਚਨਾ ਹੈ। ਹਿਮਕੋਟੀ ਰਸਤੇ 'ਤੇ ਜ਼ਮੀਨ ਖਿਸਕਣ ਕਾਰਨ ਬੈਟਰੀ ਕਾਰ ਸੇਵਾ ਵੀ ਪ੍ਰਭਾਵਿਤ ਹੋਈ ਹੈ। ਇਸ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।
ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਰਸਤੇ 'ਚ ਹੋ ਗਈ Landslide, ਮਿੰਟਾਂ 'ਚ ਪੈ ਗਈਆਂ ਭਾਜੜਾਂ
NEXT STORY