ਨੈਸ਼ਨਲ ਡੈਸਕ- 'ਵੰਦੇ ਭਾਰਤ ਟ੍ਰੇਨ ਬਰਿਆਨੀ ਵਾਂਗ ਹੈ, ਜੋ ਉਨ੍ਹਾਂ ਲੋਕਾਂ ਲਈ ਬਹੁਤ ਵੱਡੀ ਗੱਲ ਹੈ, ਜਿਨ੍ਹਾਂ ਨੂੰ ਦਾਲ-ਰੋਟੀ ਤੇ ਚੌਲ ਤੱਕ ਵੀ ਨਹੀਂ ਮਿਲਦੇ।' ਇਹ ਗੱਲ ਪੱਛਮੀ ਬੰਗਾਲ ਦੇ ਬੀਰਭੂਮ ਤੋਂ ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਸ਼ਤਾਬਦੀ ਰਾਏ ਨੇ ਸੋਮਵਾਰ ਨੂੰ ਲੋਕ ਸਭਾ 'ਚ ਕਹੀ।
ਉਨ੍ਹਾਂ ਨੇ ਸਾਲ 2025-26 ਲਈ ਰੇਲ ਮੰਤਰਾਲੇ ਦੇ ਕੰਟਰੋਲ ਹੇਠ ਗ੍ਰਾਂਟਾਂ 'ਤੇ ਹੋ ਰਹੀ ਚਰਚਾ 'ਚ ਹਿੱਸਾ ਲੈਂਦਿਆਂ ਕਿਹਾ ਕਿ ਸਰਕਾਰ ਨੂੰ ਰੇਲ ਹਾਦਸੇ ਰੋਕਣ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਵੰਦੇ ਭਾਰਤ ਬਰਿਆਨੀ ਵਾਂਗ ਹੈ। ਜਿਸ ਦੇਸ਼ ਦੇ ਲੋਕ ਦਾਲ-ਰੋਟੀ ਤੇ ਚੌਲ ਤੱਕ ਨਹੀਂ ਖਰੀਦ ਪਾਉਂਦੇ, ਉਨ੍ਹਾਂ ਲੋਕਾਂ ਲਈ ਬਰਿਆਨੀ ਵੱਡੀ ਗੱਲ ਹੁੰਦੀ ਹੈ।
ਇਹ ਵੀ ਪੜ੍ਹੋ- ਨਵੀਂ ਗੱਡੀ ਖਰੀਦਣ ਦੀ ਕਰ ਰਹੇ ਹੋ ਪਲਾਨਿੰਗ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ, ਕਿਤੇ ਇੰਤਜ਼ਾਰ ਪੈ ਨਾ ਜਾਏ 'ਮਹਿੰਗਾ'
ਉਨ੍ਹਾਂ ਅੱਗੇ ਕਿਹਾ ਕਿ ਵੰਦੇ ਭਾਰਤ ਵੱਡੇ ਲੋਕਾਂ ਲਈ ਹੈ ਤੇ ਸਰਕਾਰ ਨੂੰ ਵੰਦੇ ਭਾਰਤ ਤੇ ਬੁਲੇਟ ਟ੍ਰੇਨ ਤੋਂ ਜ਼ਿਆਦਾ ਆਮ ਟ੍ਰੇਨਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਰੇਲ ਮੰਤਰਾਲੇ ਨੂੰ ਇਸ ਗੱਲ ਦੀ ਜਾਂਚ ਕਰਨ ਨੂੰ ਕਿਹਾ ਕਿ ਆਖ਼ਿਰ ਇੰਨੇ ਰੇਲ ਹਾਦਸੇ ਕਿਉਂ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਰੇਲ ਮੰਤਰਾਲੇ ਨੂੰ ਰੇਲ ਹਾਦਸਿਆਂ ਨੂੰ ਰੋਕਣ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ, ਤਾਂ ਜੋ ਲੋਕ ਬਿਨਾਂ ਕਿਸੇ ਡਰ ਦੇ ਟ੍ਰੇਨਾਂ 'ਚ ਸਫ਼ਰ ਕਰ ਸਕਣ।
ਇਹ ਵੀ ਪੜ੍ਹੋ- ਹਵਸ 'ਚ ਅੰਨ੍ਹੇ ਨੇ ਪਹਿਲਾਂ ਕੁੜੀ ਨਾਲ ਕੀਤੀ ਗੰਦੀ ਕਰਤੂਤ, ਮਗਰੋਂ ਪੁਲਸ ਟੀਮ 'ਤੇ ਚਲਾ'ਤੀਆਂ ਗੋਲ਼ੀਆਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਭਾਜਪਾ ਆਗੂ ਧਰਮੇਂਦਰ ਪ੍ਰਧਾਨ ਦੇ ਪਿਤਾ ਦਾ ਦਿਹਾਂਤ, ਅਟਲ ਬਿਹਾਰੀ ਵਾਜਪਾਈ ਦੀ ਸਰਕਾਰ 'ਚ ਸਨ ਮੰਤਰੀ
NEXT STORY