ਵਾਰਾਨਸੀ (ਭਾਸ਼ਾ)— ਵਾਰਾਨਸੀ ਦੇ ਸੰਕਟ ਮੋਚਨ ਮੰਦਰ 'ਚ 2006 'ਚ ਹੋਏ ਧਮਾਕੇ ਤੋਂ ਵੀ ਵੱਡਾ ਧਮਾਕਾ ਕਰਨ ਦੀ ਧਮਕੀ ਦਿੱਤੀ ਗਈ ਹੈ। ਇਹ ਧਮਕੀ ਮੰਦਰ ਦੇ ਮਹੰਤ ਵਿਸ਼ੰਭਰ ਨਾਥ ਮਿਸ਼ਰਾ ਨੂੰ ਉਨ੍ਹਾਂ ਦੇ ਘਰ ਚਿੱਠੀ ਭੇਜ ਕੇ ਦਿੱਤੀ ਗਈ ਹੈ।
ਇਸ ਧਮਕੀ ਮਗਰੋਂ ਦੋ ਲੋਕਾਂ ਵਿਰੁੱਧ ਮੁਕੱਦਮਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਐੱਸ. ਐੱਸ. ਪੀ. ਆਨੰਦ ਕੁਲਕਰਣੀ ਮੁਤਾਬਕ ਪਹਿਲੀ ਨਜ਼ਰ ਵਿਚ ਇਹ ਮਾਮਲਾ ਕਿਸੇ ਦੀ ਸ਼ਰਾਰਤ ਲੱਗ ਰਿਹਾ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਚਿੱਠੀ ਭੇਜਣ ਵਾਲੇ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਚਿੱਠੀ ਵਿਚ ਲਿਖਿਆ ਗਿਆ ਹੈ ਕਿ ਮੰਦਰ 'ਚ 2006 ਤੋਂ ਵੀ ਵੱਡਾ ਧਮਾਕਾ ਕੀਤਾ ਜਾਵੇਗਾ। ਚਿੱਠੀ ਮਿਲਦੇ ਹੀ ਮੰਦਰ ਦੇ ਮਹੰਤ ਮਿਸ਼ਰਾ ਨੇ ਐੱਸ. ਐੱਸ. ਪੀ. ਨੂੰ ਇਸ ਦੀ ਜਾਣਕਾਰੀ ਦਿੱਤੀ। ਐੱਸ. ਐੱਸ. ਪੀ. ਦੇ ਨਿਰਦੇਸ਼ 'ਤੇ ਚਿੱਠੀ ਭੇਜਣ ਵਾਲੇ ਮਿਆਂ ਅਤੇ ਅਸ਼ੋਕ ਯਾਦਵ ਨਾਂ ਦੇ ਲੋਕਾਂ ਵਿਰੁੱਧ ਲੰਕਾ ਥਾਣੇ ਵਿਚ ਮੁਕੱਦਮਾ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਨਾਲ ਹੀ ਮੰਦਰ ਦੀ ਸੁਰੱਖਿਆ ਨੂੰ ਵੀ ਵਧਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਸੰਕਟ ਮੋਚਨ ਮੰਦਰ 'ਚ 2006 'ਚ ਹੋਏ ਬੰਬ ਧਮਾਕੇ ਵਿਚ ਕਈ ਲੋਕ ਮਾਰੇ ਗਏ ਸਨ।
ਅਗਸਤਾ ਵੈਸਟਲੈਂਡ ਮਾਮਲਾ: ਸੀ. ਬੀ. ਆਈ. ਹਿਰਾਸਤ 'ਚ ਭੇਜਿਆ ਮਿਸ਼ੇਲ
NEXT STORY