ਹੈਦਰਾਬਾਦ- ਤੇਲੰਗਾਨਾ ਦੀਆਂ ਸਭ ਤੋਂ ਵੱਡੀ ਸਬਜ਼ੀ ਮੰਡੀਆਂ 'ਚੋਂ ਇਕ ਬੋਵੇਨਪੱਲੀ ਸਬਜ਼ੀ ਮੰਡੀ ਹੈ। ਵਧਦੇ ਕੂੜੇ ਅਤੇ ਹਰ ਮਹੀਨੇ ਬਿਜਲੀ ਅਤੇ ਈਂਧਣ ਦੇ ਵੱਧ ਰਹੇ ਬਿੱਲ ਨੂੰ ਦੇਖਦੇ ਹੋਏ ਤੇਲੰਗਾਨਾ ਐਗਰੀਕਲਚਰ ਮਾਰਕੀਟ ਡਿਪਾਰਟਮੈਂਟ ਨੇ 2020 'ਚ ਕਰੀਬ ਸਾਢੇ ਤਿੰਨ ਕਰੋੜ ਰੁਪਏ ਦੀ ਲਾਗਤ ਨਾਲ ਕੰਪ੍ਰੈਸਡ ਬਾਇਓਗੈਸ ਪਲਾਂਟ ਯਾਨੀ ਸੀ.ਬੀ.ਜੀ. ਸਥਾਪਿਤ ਕਤਾ। ਇਸ ਪਲਾਂਟ 'ਚ ਯਾਰਡ 'ਚੋਂ ਨਿਕਲਣ ਵਾਲੇ ਕਾਰਬਨਿਕ ਕੂੜੇ ਨੂੰ ਵਰਤੋਂ ਯੋਗ ਈਂਧਣ 'ਚ ਬਦਲਿਆ ਜਾਂਦਾ ਹੈ। 23 ਏਕੜ 'ਚ ਫੈਲੇ ਬੋਵੇਨਪੱਲੀ ਬਾਜ਼ਾਰ 'ਚ ਰੋਜ਼ ਸਬਜ਼ੀ, ਫਲ ਅਤੇ ਫੁੱਲਾਂ ਦਾ 15 ਤੋਂ 20 ਲੱਖ ਕਿਲੋਗ੍ਰਾਮ ਯਾਨੀ ਡੇਢ ਤੋਂ ਦੋ ਹਜ਼ਾਰ ਮੀਟ੍ਰਿਕ ਟਨ ਕੂੜਾ ਨਿਕਲਦਾ ਹੈ। ਇਸਨੂੰ ਐਨਾਰੋਬਿਕ ਡਾਇਜੈਸਟਰ ਦੀ ਮਦਦ ਨਾਲ ਇਸਤੇਮਾਲ ਹੋਣ ਵਾਲੇ ਈਂਧਣ 'ਚ ਬਦਲਿਆ ਜਾਂਦਾ ਹੈ।
ਪਲਾਂਟ 'ਚ ਰੋਜ਼ 30 ਕਿਲੋਗ੍ਰਾਮ ਐੱਲ.ਪੀਜ.ਜੀ. ਅਤੇ 300 ਯੂਨਿਟ ਬਿਜਲੀ ਤਿਆਰ ਹੁੰਦੀ ਹੈ। ਇਸ ਬਿਜਲੀ ਨਾਲ ਬਾਜ਼ਾਰ ਦਾ ਪ੍ਰਸ਼ਾਸਨਿਕ ਭਵਨ, ਜਲ ਸਪਲਾਈ ਵਿਵਸਥਾ, 100 ਤੋਂ ਜ਼ਿਆਦਾ ਸਟ੍ਰੀਟ ਲਾਈਟਾਂ ਅਤੇ ਬਾਜ਼ਾਰ ਦੀਆਂ 170 ਦੁਕਾਨਾਂ ਰੌਸ਼ਨ ਹੁੰਦੀਆਂ ਹਨ। ਇਹ ਹੀ ਨਹੀਂ, ਬਾਜ਼ਾਰ ਦੀ ਕੈਂਟੀਨ ਦੀ ਰਸੋਈ 'ਚ ਜੈਵ ਈਂਧਣ ਨਾਲ ਰੋਜ਼ 800 ਲੋਕਾਂ ਦਾ ਖਾਣਾ ਬਣਦਾ ਹੈ। ਅਫਸਰਾਂ ਦੀ ਮੰਨੀਏ ਤਾਂ ਬਾਜ਼ਾਰ 'ਚ ਪਹਿਲਾਂ ਕਰੀਬ 3.5 ਲੱਖ ਰੁਪਏ ਦੀ ਬਿਜਲੀ ਦੀ ਖਪਤ ਹੁੰਦੀ ਸੀ। ਹੁਣ ਲਗਭਗ ਢਾਈ ਲੱਖ ਰੁਪਏ ਦੀ ਬਿਜਲੀ ਪਲਾਂਟ ਤੋਂ ਬਣ ਰਹੀ ਹੈ। ਪਲਾਂਟ ਨੇ ਨਾ ਸਿਰਫ ਬਾਜ਼ਾਰ ਦੀ ਬਿਜਲੀ ਖਪਤ ਅੱਧੀ ਤੋਂ ਵੀ ਘੱਟ ਕਰ ਦਿੱਤੀ ਹੈ ਸਗੋਂ, ਕੂੜੇ ਦੀ ਡੰਪਿੰਗ ਵੀ ਬੇਹੱਦ ਘੱਟ ਹੋ ਗਈ ਹੈ। ਇਸ ਨਾਲ ਕੂੜੇ ਨੂੰ ਡੰਪਿੰਗ ਯਾਰਡ ਤਕ ਲੈ ਕੇ ਜਾਣ 'ਚ ਹੋਣ ਵਾਲਾ ਟ੍ਰਾਂਸਪੋਰਟ ਦਾ ਖਰਚਾ ਵੀ ਬਚ ਰਿਹਾ ਹੈ। ਸਭ ਤੋਂ ਚੰਗੀ ਗੱਲ ਬੀਮਾਰੀਆਂ 'ਚ ਵੀ ਕਮੀ ਆਈ ਹੈ ਅਤੇ ਸ਼ਹਿਰ ਸਾਫ-ਸੁਥਰਾ ਹੋਇਆ ਹੈ। ਪਲਾਂਟ 'ਚ 8 ਕਰਮਚਾਰੀ ਕੰਮ ਕਰਦੇ ਹਨ ਅਤੇ ਇਸ 'ਤੇ ਹਰ ਮਹੀਨੇ ਕਰੀਬ ਤਿੰਨ ਲੱਖ ਰੁਪਏ ਦਾ ਖਰਚਾ ਆਉਂਦਾ ਹੈ।
‘ਗਰੀਬੀ ਹਟਾਓ’ ਦਾ ਰਾਗ ਅਲਾਪ ਰਹੇ ਪ੍ਰਧਾਨ ਮੰਤਰੀ
NEXT STORY