ਜੰਮੂ - ਵਾਤਾਵਰਣ ਲਈ ਪ੍ਰਦੂਸ਼ਣ ਜ਼ਹਿਰ ਵਰਗਾ ਹੈ, ਜੋ ਹੌਲੀ ਹੌਲੀ ਵਾਤਾਵਾਰਣ ਨੂੰ ਨੁਕਸਾਨ ਪਹੁੰਚਾ ਕੇ ਇਸ ਨੂੰ ਖਤਮ ਕਰ ਦੇਵੇਗਾ। ਇਸੇ ਕਾਰਨ ਪੂਰੀ ਦੁਨੀਆਂ ਇਸ ਚੁਣੌਤੀ ਦਾ ਨਿਪਟਾਰਾ ਕਰਨ ਨੂੰ ਲੈ ਕੇ ਚਿੰਤਾ ’ਚ ਹੈ। ਪਲਾਸਟਿਕ ਦੀ ਵਰਤੋਂ ਕਾਰਨ ਦੂਸ਼ਿਤ ਹੋ ਰਹੇ ਵਾਤਾਵਾਰਣ ਨੂੰ ਬਚਾਉਣ ਲਈ ਰਹਿੰਦ-ਖੂੰਹਦ ਦੇ ਪ੍ਰਬੰਧਨ ਦੀ ਵਰਤੋਂ ਕਰਦਿਆਂ ਵਾਤਾਵਰਣ ਪ੍ਰੇਮੀ ਨਾਜ਼ੀਆ ਰਸੂਲ ਲਤੀਫੀ ਵਲੋਂ ਜੰਮੂ ਵਿੱਚ ਪਲਾਸਟਿਕ ਦੀਆਂ ਬੋਤਲਾਂ ਨਾਲ ਬਾਗਬਾਨੀ ਸ਼ੁਰੂ ਕੀਤੀ ਗਈ। ਇਹ ਬਗੀਚੇ ਨਾ ਸਿਰਫ ਪਲਾਸਟਿਕ ਪ੍ਰਦੂਸ਼ਣ ਨੂੰ ਘਟਾਉਣਗੇ ਬਲਕਿ ਲੰਬਕਾਰੀ ਬਾਗ ਕਾਰਨ ਪਾਣੀ ਦੀ ਵੀ ਬਚਤ ਕਰਨਗੇ। ਅਜਿਹਾ ਹੋਣ ’ਤੇ ਸ਼ਹਿਰ ਦੀ ਸੁੰਦਰਤਾ ਨੂੰ ਚਾਰ ਚੰਨ ਲੱਗ ਜਾਣਗੇ।
ANI ਨਾਲ ਗੱਲਬਾਤ ਕਰਦੇ ਹੋਏ ਲਤੀਫੀ ਨੇ ਕਿਹਾ ਕਿ ‘ਮੈਂ ਇੱਕ ਸੈਮੀਨਾਰ ਵਿੱਚ ਭਾਗ ਲਿਆ ਸੀ, ਜਿਸ ਤੋਂ ਬਾਅਦ ਮੇਰੇ ਦਿਮਾਗ ’ਚ ਇਹ ਵਿਚਾਰ ਆਇਆ।" ਇਸ ਦਾ ਕਾਰਨ ਇਹ ਹੈ ਕਿ ਮੈਨੂੰ ਕੁਦਰਤ ਨਾਲ ਬਹੁਤ ਪਿਆਰ ਹੈ ਅਤੇ ਮੇਰੇ ਅੰਦਰ ਕੁਝ ਕਰਨ ਦਾ ਸ਼ੌਕ ਵੀ ਸੀ। ਇਸੇ ਕਰਕੇ ਮੈਂ ਇਸ ਦੀ ਸ਼ੁਰੂਆਤ ਕੀਤੀ। ਉਸ ਨੇ ਕਿਹਾ ਕਿ ਉਸ ਨੇ ਗਾਂਧੀ ਨਗਰ ਦੇ ਸਰਕਾਰੀ ਕਾਲਜ ਫਾਰ ਵੂਮੈਨ ਵਿਖੇ ਇਕ ਲੰਬਕਾਰੀ ਬਾਗ਼ ਬਣਾਇਆ, ਜਿਸ ਵਿਚ ਮੈਂ ਪੜ੍ਹਾ ਰਹੀ ਸੀ। ਇਸ ਤੋਂ ਬਾਅਦ ਮੈਂ ਜੰਮੂ ਯੂਨੀਵਰਸਿਟੀ ਦੇ ਪੁਲਸ ਪਬਲਿਕ ਸਕੂਲ ਵਿਖੇ ਵੀ ਇਕ ਲੰਬਕਾਰੀ ਬਾਗ ਬਣਾਇਆ ਹੈ, ਜਿਸ ਤੋਂ ਬਾਅਦ ਬਹੁਤ ਸਾਰੀਆਂ ਸੰਸਥਾਵਾਂ ਵਲੋਂ ਮੇਰੇ ਨਾਲ ਸੰਪਰਕ ਕੀਤਾ ਜਾ ਰਿਹਾ ਹੈ।
ਉਨ੍ਹਾਂ ਨੇ ਅੱਗੇ ਕਿਹਾ ਕਿ ਤੁਪਕੇ ਸਿੰਜਾਈ ਦੀ ਵਰਤੋਂ ਪ੍ਰਕਿਰਿਆ ਵਿੱਚ ਕੀਤੀ ਜਾਂਦੀ ਹੈ ਤਾਂ ਜੋ ਪਾਣੀ ਦੀ ਘੱਟ ਮਾਤਰਾ ’ਚ ਵਰਤੋਂ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਕੋਰੋਨਾ ਦੇ ਇਸ ਦੌਰ ’ਚ ਸਿਹਤਮੰਦ ਵਾਤਾਵਰਣ ਦੀ ਬਹੁਤ ਲੋੜ ਹੈ, ਜਿਸ ਲਈ ਇਹ ਪਹਿਲ ਬਹੁਤ ਚੰਗੀ ਹੈ। ਉਸ ਨੇ ਕਿਹਾ ਕਿ ਉਹ ਇਸ ਦੇ ਸਬੰਧ ’ਚ ਵਿਦਿਆਰਥੀਆਂ ਨੂੰ ਵੀ ਸਿਖਾਉਂਦੀ ਹੈ, ਤਾਂ ਕਿ ਆਉਣ ਵਾਲੇ ਸਮੇਂ ਵਿਚ ਇਹ ਉਨ੍ਹਾਂ ਦੀ ਕਮਾਈ ਦਾ ਇਕ ਸਾਧਨ ਬਣ ਸਕੇ।
ਉਸ ਨੇ ਦੱਸਿਆ ਕਿ ਬਗੀਚੇ ਨੂੰ ਬਣਾਉਣ ਲਈ ਪਲਾਸਟਿਕ ਦੀਆਂ ਬੋਤਲਾਂ ’ਤੇ ਕਾਰਟੂਨ ਤੋਂ ਇਲਾਵਾ ਕਈ ਤਰ੍ਹਾਂ ਦੀਆਂ ਤਸਵੀਰਾਂ ਬਣਾਈਆਂ ਜਾਂਦੀਆਂ ਹਨ, ਜਿਸ ਨਾਲ ਇਹ ਖੂਬਸੂਰਤ ਲੱਗਦੀ ਹੈ। ਅਜਿਹਾ ਬਾਗ ਸਿਰਫ ਬਾਹਰ ਹੀ ਨਹੀਂ ਬਲਕਿ ਘਰ ਦੇ ਅੰਦਰ ਵੀ ਲਗਾਇਆ ਜਾ ਸਕਦਾ ਹੈ।
ਜੰਮੂ ਕਸ਼ਮੀਰ 'ਚ ਵਿਕਾਸ ਦੀਆਂ ਨਵੀਆਂ ਲੀਹਾਂ ਲਈ ਵੰਡੇ ਸਪਾਟ ਆਮਦਨੀ ਸਰਟੀਫ਼ਿਕੇਟ
NEXT STORY