ਗੋਧਰਾ— ਗੁਜਰਾਤ ਦੇ ਗੋਧਰਾ 'ਚ ਆਵਾਜਾਈ ਨਾਲ ਸੰਬੰਧਿਤ ਇਕ ਮੁੱਦੇ ਨੂੰ ਲੈ ਕੇ ਦੋ ਭਾਈਚਾਰਿਆਂ ਵਿਚਕਾਰ ਹੋਏ ਝਗੜੇ 'ਚ 6 ਲੋਕ ਜ਼ਖਮੀ ਹੋ ਗਏ। ਇਹ ਘਟਨਾ ਸ਼ੁੱਕਰਵਾਰ ਦੇਰ ਰਾਤ ਖਾਦੀ ਫਾਲੀਆ ਇਲਾਕੇ 'ਚ ਵਾਪਰੀ ਹੈ। ਗੋਧਰਾਬੀ-ਮੰਡਲ ਪੁਲਸ ਸਟੇਸ਼ਨ ਦੇ ਨਿਰੀਖਣ ਐੈੱਮ. ਸੀ. ਸੰਗਤਿਯਾਨੀ ਨੇ ਦੱਸਿਆ, ''ਵੱਖ-ਵੱਖ ਭਾਈਚਾਰੇ ਦੇ ਦੋ ਸਮੂਹਾਂਵਿਚਕਾਰ ਝਗੜਾ ਹੋਇਆ ਅਤੇ ਉਹ ਇਕ-ਦੂਜੇ 'ਤੇ ਪਥਰਾਅ ਕਰਨ ਲੱਗੇ। ਪੁਲਸ ਨੇ ਭੀੜ ਨੂੰ ਕੰਟਰੋਲ ਕਰਨ ਲਈ ਅੱਥਰੂ ਗੈਸ ਦੇ ਗੋਲੇ ਛੱਡੇ।''
ਅਧਿਕਾਰੀ ਨੇ ਦੱਸਿਆ ਕਿ ਇਲਾਕੇ ਚੋਂ ਗੁਜਰ ਰਹੇ ਇਕ ਆਟੋਰਿਕਸ਼ਾ ਚਾਲਕ ਨੇ ਸੜਕ 'ਤੇ ਖੜੀ ਇਕ ਮੋਟਰਸਾਈਕਲ ਨੂੰ ਲੈ ਕੇ ਇਤਰਾਜ਼ ਕੀਤਾ। ਜਦੋਂ ਉਸ ਨੇ ਮੋਟਰਸਾਈਕਲ ਦੇ ਮਾਲਕ ਨੂੰ ਇਸ ਨੂੰ ਸੜਕ ਤੋਂ ਹਟਾਉਣ ਲਈ ਕਿਹਾ ਤਾਂ ਉਨ੍ਹਾਂ ਦੇ ਵਿਚਕਾਰ ਬਹਿਸ ਸ਼ੁਰੂ ਹੋ ਗਈ।
ਇਸ ਨਾਲ ਹੀ ਉਨ੍ਹਾਂ ਨੇ ਦੱਸਿਆ, ''ਇਸ ਤੋਂ ਬਾਅਦ ਦੋਵਾਂ ਭਾਈਚਾਰਿਆਂ ਦੇ ਲੋਕਾਂ ਨੇ ਇਕ-ਦੂਜੇ 'ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਅਸੀਂ ਮੌਕੇ 'ਤੇ ਪਹੁੰਚੇ ਅਤੇ ਹਾਲਾਤਾਂ ਨੂੰ ਕੰਟਰੋਲ ਕਰਨ ਲਈ ਅੱਥਰੂ ਗੈਸ ਦੇ ਗੋਲੇ ਛੱਡੇ।'' ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਸੰਬੰਧ 'ਚ ਇਕ ਮਾਮਲਾ ਦਰਜ ਕੀਤਾ ਗਿਆ ਹੈ। ਇਸ ਘਟਨਾ ਦੇ ਸੰਬੰਧ 'ਚ ਹੁਣ ਤੱਕ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ।
ਲੜਕੀ ਦਾ ਬਲਾਤਕਾਰ ਕਰ ਕੇ ਸੁੱਟਿਆ ਜੰਗਲ 'ਚ, ਦੋਸ਼ੀ ਫਰਾਰ
NEXT STORY