ਇਸਲਾਮਾਬਾਦ/ਨਵੀਂ ਦਿੱਲੀ— ਜੇਕਰ ਕੋਈ ਤੁਹਾਨੂੰ ਪੁੱਛੇ ਕਿ ਤੁਸੀਂ ਪੁਲਸ ਨੂੰ ਗਸ਼ਤ ਲਾਉਦੇ ਦੇਖਿਆ ਹੈ ਤਾਂ ਤੁਹਾਡੇ ਦਿਮਾਗ ’ਚ ਮੋਟਰਸਾਈਕਲ ਜਾਂ ਚਾਰ ਪਹੀਆ ਵਾਹਨਾਂ ’ਚ ਘੁੰਮਦੇ ਪੁਲਸੀਆਂ ਦੀ ਇਮੇਜ ਆਵੇਗੀ। ਪਰ ਤੁਹਾਡਾ ਇਹ ਦੇਖ ਕੇ ਹਾਸਾ ਨਹੀਂ ਰੁਕੇਗਾ ਕਿ ਕੰਗਾਲ ਪਾਕਿਸਤਾਨ ਦੀ ਪੁਲਸ ਸਾਈਕਲ ’ਤੇ ਗਸ਼ਤ ਕਰ ਰਹੀ ਹੈ। ਇਸ ਸਬੰਧੀ ਪਾਕਿਸਤਾਨੀ ਮੂਲ ਦੇ ਲੇਖਕ ਤੇ ਪੱਤਰਕਾਰ ਤਾਰਿਕ ਫਤਿਹ ਨੇ ਟਵੀਟ ਕਰ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ’ਚ ਇਹ ਨਜ਼ਾਰਾ ਦਿਖਾਈ ਦੇ ਰਿਹਾ ਹੈ।
ਵਾਇਰਲ ਹੋ ਰਹੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਤਾਰਿਕ ਫਤਿਹ ਨੇ ਲਿਖਿਆ ਕਿ ਪਾਕਿਸਤਾਨ ਦੇ ਪੁਲਸ ਕਰਮਚਾਰੀ ਖਰਾਬ ਅਰਥਵਿਵਸਥਾ ਦੇ ਵਿਚਾਲੇ ਸਾਈਕਲ ਰਾਹੀਂ ਗਸ਼ਤ ਕਰਨ ’ਤੇ ਮਜਬੂਰ ਹਨ। ਇਸ ਵੀਡੀਓ ’ਚ ਦਿਖ ਰਿਹਾ ਹੈ ਕਿ ਇਕ ਪਾਕਿਸਤਾਨੀ ਪੁਲਸ ਕਰਮਚਾਰੀ ਭੀੜ ਵਾਲੇ ਇਲਾਕੇ ’ਚ ਸਾਈਕਲ ’ਤੇ ਗਸ਼ਤ ਕਰ ਰਿਹਾ ਹੈ। ਉਸ ਦੀ ਸਾਈਕਲ ’ਤੇ ਪਾਕਿਸਤਾਨ ਦਾ ਝੰਡਾ ਲੱਗਿਆ ਹੋਇਆ ਹੈ। ਉਥੇ ਹੀ ਕਿਸੇ ਮੋਟਰਸਾਈਕਲ ਦੀ ਤਰ੍ਹਾਂ ਉਸ ਦੀ ਸਾਈਕਲ ’ਤੇ ਲਾਲ-ਨੀਲੀ ਬੱਤੀ ਤੇ ਸਾਇਰਨ ਵੀ ਲੱਗਿਆ ਹੈ।
ਇਸ ਵੀਡੀਓ ਨੂੰ ਸੋਸ਼ਲ ਮੀਡੀਆ ’ਤੇ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਹੁਣ ਤੱਕ ਇਸ ਵੀਡੀਓ ਨੂੰ ਕਰੀਬ 2 ਲੱਖ ਲੋਕਾਂ ਨੇ ਦੇਖਿਆ ਹੈ ਤੇ ਕਰੀਬ 2000 ਲੋਕਾਂ ਨੇ ਇਸ ਨੂੰ ਰੀਟਵੀਟ ਕੀਤਾ ਹੈ। ਦੱਸ ਦਈਏ ਕਿ ਪਾਕਿਸਤਾਨ ਦੀ ਮਾਲੀ ਹਾਲਤ ਠੀਕ ਨਹੀਂ ਹੈ। ਬਾਵਜੂਦ ਇਸ ਦੇ ਉਹ ਭਾਰਤ ਨੂੰ ਜੰਗ ਦੀਆਂ ਧਮਕੀਆਂ ਦੇ ਰਿਹਾ ਹੈ।
ਇਕ ਹੋਰ ਐਵਾਰਡ ਨਾਲ ਸਨਮਾਨਤ ਹੋਣਗੇ PM ਮੋਦੀ
NEXT STORY