ਰਾਏਪੁਰ- ਭਾਜਪਾ ਨੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਅਹੁਦੇ ਦੇ ਨਾਂ ਦਾ ਐਲਾਨ ਕਰ ਦਿੱਤਾ ਹੈ। ਵਿਸ਼ਨੂੰਦੇਵ ਸਾਈ ਨੂੰ ਸੂਬੇ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਭਾਜਪਾ ਨੇ ਵੱਡਾ ਦਾਅ ਖੇਡਦੇ ਹੋਏ ਆਦੀਵਾਸੀ ਨੇਤਾ ਨੂੰ ਸੂਬੇ ਦਾ ਮੁੱਖ ਮੰਤਰੀ ਐਲਾਨਿਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੇ ਮੁੱਖ ਮੰਤਰੀ ਅਹੁਦੇ ਲਈ ਵਿਸ਼ਨੂੰਦੇਵ ਸਾਈਂ ਦੇ ਨਾਂ ਦਾ ਪ੍ਰਸਤਾਵ ਰੱਖਿਆ ਹੈ। ਇਸ ਤਰ੍ਹਾਂ ਸਾਰੀਆਂ ਅਟਕਲਾਂ ਦਾ ਅੰਤ ਹੋ ਗਿਆ ਹੈ।
ਇਹ ਵੀ ਪੜ੍ਹੋ- ਕਾਂਗਰਸੀ MP ਦੇ ਘਰੋਂ ਮਿਲਿਆ ਪੈਸਿਆਂ ਦਾ ਪਹਾੜ, 300 ਕਰੋੜ ਤੱਕ ਹੋਈ ਗਿਣਤੀ, ਹੋਰ ਵਧ ਸਕਦੈ ਅੰਕੜਾ
ਵਿਧਾਇਕ ਦਲ ਦੀ ਬੈਠਕ 'ਚ ਲਏ ਗਏ ਇਸ ਫੈਸਲੇ 'ਚ ਕੇਂਦਰੀ ਮੰਤਰੀ ਸਰਬਾਨੰਦ ਸੋਨੋਵਾਲ ਅਤੇ ਅਰਜੁਨ ਮੁੰਡਾ ਅਤੇ ਦੁਸ਼ਯੰਤ ਕੁਮਾਰ ਗੌਤਮ ਤੋਂ ਇਲਾਵਾ ਛੱਤੀਸਗੜ੍ਹ ਭਾਜਪਾ ਇੰਚਾਰਜ ਓਮ ਮਾਥੁਰ ਵੀ ਮੌਜੂਦ ਰਹੇ। ਕੇਂਦਰੀ ਅਬਜ਼ਰਵਰ ਸਵੇਰੇ ਕਰੀਬ 9 ਵਜੇ ਰਾਏਪੁਰ ਪੁੱਜੇ। ਦੁਪਹਿਰ 12 ਵਜੇ ਤੋਂ ਮੁੱਖ ਮੰਤਰੀ ਦੇ ਨਾਂ 'ਤੇ ਵਿਧਾਇਕਾਂ ਨਾਲ ਬਹਿਸ ਸ਼ੁਰੂ ਹੋ ਗਈ ਸੀ।
ਕਿਹਾ ਜਾ ਰਿਹਾ ਹੈ ਕਿ ਵਿਧਾਇਕ ਦਲ ਦੀ ਬੈਠਕ 'ਚ ਮੁੱਖ ਮੰਤਰੀ ਦਾ ਨਾਂ ਤੈਅ ਹੋਣ ਤੋਂ ਬਾਅਦ ਦਿੱਲੀ ਤੋਂ ਮੋਹਰ ਲੱਗੀ। ਜਿਵੇਂ ਕਿ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਭਾਜਪਾ ਕਿਸੇ ਆਦੀਵਾਸੀ ਨੇਤਾ ਨੂੰ ਸੂਬੇ ਦਾ ਮੁੱਖ ਮੰਤਰੀ ਬਣਾਏਗੀ। ਕਿਹਾ ਇਹ ਵੀ ਜਾ ਰਿਹਾ ਸੀ ਕਿ ਕਿਸੇ ਮਹਿਲਾ ਨੇਤਾ ਨੂੰ ਵੀ ਮੌਕਾ ਮਿਲ ਸਕਦਾ ਹੈ। ਭਾਜਪਾ ਨੇ ਇਸ ਵਾਰ ਕਿਸੇ ਵੀ ਸੂਬੇ 'ਚ ਮੁੱਖ ਮੰਤਰੀ ਅਹੁਦੇ ਦਾ ਚਿਹਰਾ ਪ੍ਰੋਜੈਕਟ ਨਹੀਂ ਕੀਤਾ ਸੀ।
ਇਹ ਵੀ ਪੜ੍ਹੋ- ਵਿਆਹ 'ਚ ਗਰਭਵਤੀ ਨਿਕਲੀ ਲਾੜੀ, ਮੰਗਣੀ ਤੋਂ ਬਾਅਦ ਹੋ ਗਿਆ ਸੀ ਇਹ ਕਾਂਡ
ਛੱਤੀਸਗੜ੍ਹ ਸੀ.ਐੱਮ. ਅਹੁਦੇ ਦੇ ਕਈ ਦਾਵੇਦਾਰ ਸਨ। ਇਸ ਵਿਚ ਖੁਦ ਰਮਨ ਸਿੰਘ ਦਾ ਨਾਂ ਵੀ ਸ਼ਾਮਲ ਸੀ। ਨਾਲ ਹੀ ਅਰੁਣ ਸਾਵ, ਓ.ਪੀ. ਚੌਧਰੀ ਅਤੇ ਰੇਣੁਕਾ ਸਿੰਘ ਦੇ ਨਾਲ ਸ਼ਾਮਲ ਸਨ। ਆਦੀਵਾਸੀ ਸੀ.ਐੱਮ. ਦੇ ਰੂਪ 'ਚ ਸਾਬਕਾ ਕੇਂਦਰੀ ਮੰਤਰੀ ਵਿਸ਼ਨੂੰਦੇਵ ਸਾਈ ਦੇ ਨਾਲ ਹੀ ਰੇਣੁਕਾ ਸਿੰਘ ਦਾ ਨਾਂ ਅੱਗੇ ਚੱਲ ਰਿਹਾ ਸੀ। ਦੱਸ ਦੇਈਏ ਕਿ ਛੱਤੀਸਗੜ੍ਹ 'ਚ ਸਾਰੇ ਅੰਦਾਜ਼ਿਆਂ ਨੂੰ ਪਲਟਦੇ ਹੋਏ ਭਾਜਪਾ ਨੇ ਸ਼ਾਨਦਾਰ ਜਿੱਤ ਹਾਸਿਲ ਕਰਦੇ ਹੋਏ 54 ਸੀਟਾਂ ਹਾਸਿਲ ਕੀਤੀਆਂ ਹਨ। ਜਦੋਂਕਿ ਕਾਂਗਰਸ 34 ਸੀਟਾਂ ਜਿੱਤ ਸਕੀ।
ਤੇਲੰਗਾਨਾ ਦੇ CM ਰੇਵੰਤ ਰੈੱਡੀ ਨੇ ਹਸਪਤਾਲ 'ਚ ਚੰਦਰਸ਼ੇਖਰ ਰਾਵ ਨਾਲ ਕੀਤੀ ਮੁਲਾਕਾਤ
NEXT STORY