ਨਵੀਂ ਦਿੱਲੀ- ਨਵਾਂ ਸਾਲ 2025 'ਚ ਵਿਆਹ ਦੇ 76 ਸ਼ੁੱਭ ਮਹੂਰਤ ਹਨ। ਦਰਅਸਲ ਮਕਰ ਸੰਕ੍ਰਾਂਤੀ 'ਤੇ ਸੂਰਜ ਦੇ ਮਕਰ ਰਾਸ਼ੀ ਵਿਚ ਗੋਚਰ ਕਰਨ ਮਗਰੋਂ ਖਰਮਾਸ ਮਹੀਨਾ ਖ਼ਤਮ ਹੋ ਗਿਆ ਹੈ। 16 ਜਨਵਰੀ ਤੋਂ ਸ਼ੁੱਭ ਕੰਮਾਂ ਦੀ ਸ਼ੁਰੂਆਤ ਹੋ ਗਈ ਹੈ। ਵਿਆਹ ਦੇ ਸ਼ੁੱਭ ਮਹੂਰਤ ਨੂੰ ਲੈ ਕੇ ਲੋਕ ਉਤਸ਼ਾਹਿਤ ਹਨ। ਸਰਾਫ਼ਾ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਵਿਆਹਾਂ ਦਾ ਸੀਜ਼ਨ ਸ਼ੁਰੂ ਹੋਣ ਨਾਲ ਕਾਰੋਬਾਰ ਵੱਧਣ ਦੀ ਉਮੀਦ ਹੈ। ਵਿਆਹ ਦੇ ਸ਼ੁੱਭ ਮਹੂਰਤਾਂ ਦਾ ਕ੍ਰਮ ਜਨਵਰੀ ਤੋਂ ਦਸੰਬਰ ਤੱਕ ਚਲੇਗਾ। ਹਾਲਾਂਕਿ ਵਿਚਾਲੇ ਕੁਝ ਮਹੀਨੇ ਅਜਿਹੇ ਵੀ ਹਨ, ਜਿਨ੍ਹਾਂ ਵਿਚ ਇਕ ਵੀ ਵਿਆਹ ਦਾ ਮਹੂਰਤ ਨਹੀਂ ਹੈ। ਵਿਆਹ ਦੇ ਮਹੂਰਤ 16 ਜਨਵਰੀ ਤੋਂ ਸ਼ੁਰੂ ਹੋ ਗਏ ਹਨ।
ਇਹ ਵੀ ਪੜ੍ਹੋ- ਹੁਣ 260 ਸਰਕਾਰੀ ਸਕੂਲਾਂ ਨੂੰ ਲੱਗ ਗਏ ਤਾਲੇ, ਜਾਣੋ ਕੀ ਹੈ ਵਜ੍ਹਾ
ਸ਼ੁੱਕਰ-ਗੁਰੂ ਗ੍ਰਹਿ ਦੇ ਅਸਤ ਹੋਣ 'ਤੇ ਵਿਆਹ ਨਹੀਂ ਹੁੰਦੇ
ਸਾਲ 2025 'ਚ ਗੁਰੂ 12 ਜੂਨ ਤੋਂ 9 ਜੁਲਾਈ ਤੱਕ 27 ਦਿਨ ਲਈ ਅਸਤ ਹੋਣ ਵਾਲੇ ਹਨ। ਇਸ ਤੋਂ ਇਲਾਵਾ ਸ਼ੁੱਕਰ ਗ੍ਰਹਿ 19 ਮਾਰਚ ਤੋਂ 23 ਮਾਰਚ ਤੱਕ 4 ਦਿਨਾਂ ਲਈ ਅਸਤ ਰਹੇਗਾ। ਇਸ ਤੋਂ ਬਾਅਦ ਮੁੜ ਤੋਂ ਸ਼ੁੱਕਰ 12 ਦਸੰਬਰ ਤੋਂ 31 ਦਸੰਬਰ ਤੱਕ 24 ਦਿਨਾਂ ਲਈ ਫਿਰ ਤੋਂ ਅਸਤ ਰਹੇਗਾ। ਇਸ ਦੌਰਾਨ ਕੋਈ ਵੀ ਸ਼ੁਭ ਕੰਮ ਨਹੀਂ ਹੋਵੇਗਾ। ਨਵੇਂ ਸਾਲ ਵਿਚ ਫਰਵਰੀ ਮਹੀਨੇ ਅਤੇ ਮਈ ਮਹੀਨੇ ਵੀ ਮਹੂਰਤ ਨਾਲ ਭਰਿਆ ਰਹੇਗਾ।
ਸ਼ਾਸਤਰਾਂ ਮੁਤਾਬਕ ਵਿਆਹ ਵਿਚ ਗੁਰੂ ਗ੍ਰਹਿ ਦਾ ਉਦੈ ਹੋਣਾ ਜ਼ਰੂਰੀ ਮੰਨਿਆ ਜਾਂਦਾ ਹੈ। ਵਿਆਹ ਦਾ ਦਿਨ ਅਤੇ ਲਗਨ ਨਿਸ਼ਚਿਤ ਕਰਦੇ ਸਮੇਂ ਮੁੰਡੇ-ਕੁੜੀ ਦੀ ਜਨਮ ਪੱਤਰੀ ਮੁਤਾਬਕ ਸੂਰਜ, ਚੰਦਰ ਅਤੇ ਗੁਰੂ ਦੀ ਗੋਚਰ ਸਥਿਤੀ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ।
ਇਹ ਵੀ ਪੜ੍ਹੋ- ਇੰਨੀ ਤਾਰੀਖ਼ ਤੱਕ ਬੰਦ ਰਹਿਣਗੇ ਸਕੂਲ; ਜਾਰੀ ਹੋਏ ਹੁਕਮ, ਬੱਚਿਆਂ ਦੀਆਂ ਮੌਜਾਂ
2025 ਵਿਆਹ ਲਈ ਸ਼ੁੱਭ ਮਹੂਰਤ
ਜਨਵਰੀ: 16, 17, 18, 19, 21, 22, 24, 26, 30
ਫਰਵਰੀ: 3, 4, 6, 7, 13, 14, 15, 18, 19, 20, 21, 25
ਮਾਰਚ: 3, 5, 6, 7, 11, 12, 13, 14
ਅਪ੍ਰੈਲ: 14, 15, 16, 18, 19, 20, 21, 25, 29, 30
ਮਈ: 1, 5, 6, 7, 8, 9, 10, 11, 12, 13, 14, 15, 16, 17, 18, 22, 23, 24, 28
ਜੂਨ: 1, 2, 4, 5, 6, 7, 8
ਨਵੰਬਰ: 21, 22, 23, 24, 25, 26, 30
ਦਸੰਬਰ: 1, 4, 5, 6
ਇਹ ਵੀ ਪੜ੍ਹੋ- ਬਿਜਲੀ ਹੋਈ ਮਹਿੰਗੀ, ਹੁਣ ਦੇਣੇ ਪੈਣਗੇ ਇੰਨੇ ਰੁਪਏ
ਫਰਵਰੀ ਅਤੇ ਮਈ 2025 'ਚ ਸਭ ਤੋਂ ਵੱਧ ਵਿਆਹ
ਫਰਵਰੀ ਅਤੇ ਮਈ ਦੇ ਮਹੀਨੇ ਵਿਆਹ ਲਈ ਸਭ ਤੋਂ ਸ਼ੁੱਭ ਮਹੂਰਤ ਹਨ। ਇਨ੍ਹਾਂ ਮਹੀਨਿਆਂ 'ਚ ਜੁਲਾਈ, ਅਗਸਤ, ਸਤੰਬਰ ਅਤੇ ਅਕਤੂਬਰ ਸ਼ਾਮਲ ਹਨ। ਇਸ ਦੇ ਨਾਲ ਹੀ ਭਗਵਾਨ ਵਿਸ਼ਨੂੰ ਜੂਨ ਵਿਚ ਯੋਗ ਨਿਦ੍ਰਾ ਵਿਚ ਜਾਣਗੇ। ਇਸ ਤੋਂ ਬਾਅਦ ਨਵੰਬਰ ਅਤੇ ਦਸੰਬਰ 'ਚ ਵਿਆਹ ਲਈ ਸ਼ੁਭ ਮਹੂਰਤ ਰਹੇਗਾ। ਇਸ ਵਾਰ 12 ਫਰਵਰੀ ਤੱਕ ਗੁਰੂ ਮਕਰ ਰਾਸ਼ੀ 'ਚ ਰਹਿਣਗੇ। ਵਿਆਹ ਲਈ ਇਨ੍ਹਾਂ ਗ੍ਰਹਿਆਂ ਦੀ ਗਣਨਾ ਦੇਖੀ ਜਾਂਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਾਜਨਾਥ ਸਿੰਘ ਨੇ ਸੰਗਮ 'ਚ ਲਗਾਈ ਡੁਬਕੀ, ਵੈਦਿਕ ਮੰਤਰਾਂ ਵਿਚਾਲੇ ਕੀਤਾ ਇਸ਼ਨਾਨ
NEXT STORY