ਨਵੀਂ ਦਿੱਲੀ — ਦੁਨੀਆ ਦੀ ਇਕ ਵੱਡੀ ਆਬਾਦੀ ਏਸ਼ੀਆ ਮਹਾਦੀਪ ’ਚ ਨਿਵਾਸ ਕਰਦੀ ਹੈ। ਵਿਸ਼ਵ ਬੈਂਕ ਦੀ ਰਿਪੋਰਟ ਮੁਤਾਬਕ ਸਾਲ 2018 ’ਚ ਕਰੀਬ 78.3 ਕਰੋਡ਼ ਲੋਕ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਹਨ। ਇਨ੍ਹਾਂ ’ਚੋਂ 33 ਫੀਸਦੀ ਸਾਊਥ ਏਸ਼ੀਆ ’ਚ, ਜਦੋਂਕਿ 9 ਫੀਸਦੀ ਈਸਟ ਏਸ਼ੀਆ ਅਤੇ ਏਸ਼ੀਆ ਪੈਸੇਫਿਕ ’ਚ ਰਹਿੰਦੇ ਹਨ।
ਹਾਲਾਂਕਿ ਅਜਿਹਾ ਨਹੀਂ ਹੈ ਕਿ ਏਸ਼ੀਆ ਮਹਾਦੀਪ ’ਚ ਪੈਸਾ ਨਹੀਂ ਹੈ ਪਰ ਏਸ਼ੀਆ ਦਾ ਜ਼ਿਆਦਾਤਰ ਪੈਸਾ ਕੁਝ ਅਮੀਰ ਪਰਿਵਾਰਾਂ ਤੱਕ ਸੀਮਤ ਹੈ। ਜੇਕਰ ਗੱਲ ਏਸ਼ੀਆ ਮਹਾਦੀਪ ਦੀ ਕਰੀਏ ਤਾਂ ਇੱਥੇ ਦੇ 20 ਅਮੀਰ ਪਰਿਵਾਰਾਂ ਕੋਲ ਜਿੰਨੀ ਜਾਇਦਾਦ ਹੈ, ਉਹ ਕਰੀਬ ਏਸ਼ੀਆ ਦੇ 20 ਗਰੀਬ ਦੇਸ਼ਾਂ ਦੀ ਗ੍ਰਾਸ ਡੋਮੈਸਟਿਕ ਪ੍ਰੋਡਕਟ (ਜੀ. ਡੀ. ਪੀ.) ਦੇ ਬਰਾਬਰ ਹੈ।
ਬਲੂਮਬਰਗ ਦੀ ਰਿਪੋਰਟ ਮੁਤਾਬਕ ਇਨ੍ਹਾਂ 20 ਪਰਿਵਾਰਾਂ ਕੋਲ ਕੁਲ 450 ਬਿਲੀਅਨ ਡਾਲਰ (38.9 ਲੱਖ ਕਰੋਡ਼ ਰੁਪਏ) ਦੀ ਜਾਇਦਾਦ ਹੈ। ਇਸ ਲਿਸਟ ’ਚ 3 ਇੰਡੀਅਨ ਪਰਿਵਾਰ ਵੀ ਸ਼ਾਮਲ ਹਨ, ਜਿਨ੍ਹਾਂ ’ਚ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦਾ ਪਰਿਵਾਰ ਟਾਪ ’ਤੇ ਹੈ। ਉਥੇ ਹੀ ਇਨ੍ਹਾਂ ਦੇ ਛੋਟੇ ਭਰਾ ਅਨਿਲ ਅੰਬਾਨੀ ਇਸ ਲਿਸਟ ’ਚ 17ਵੇਂ ਸਥਾਨ ’ਤੇ ਕਾਬਜ਼ ਹਨ। ਇਸ ਲਿਸਟ ’ਚ ਸ਼ਪੂਰਜੀ ਪਲੋਨਜੀ ਸਮੂਹ ਅਤੇ ਹਿੰਦੁਜਾ ਬ੍ਰਦਰਸ ਵੀ ਸ਼ਾਮਲ ਹਨ।
20 ਗਰੀਬ ਦੇਸ਼ਾਂ ਦੀ ਜੀ. ਡੀ. ਪੀ.
ਆਈ. ਐੱਮ. ਐੱਫ. ਦੇ ਅੰਕੜਿਆਂ ਮੁਤਾਬਕ ਸਾਲ 2018 ’ਚ ਏਸ਼ੀਆ ਦੇ 20 ਸਭ ਤੋਂ ਗਰੀਬ ਦੇਸ਼ਾਂ ਦੀ ਜੀ. ਡੀ. ਪੀ. 468.5 ਅਰਬ ਡਾਲਰ ਸੀ। ਇਨ੍ਹਾਂ ਦੇਸ਼ਾਂ ਦੀ ਸੰਯੁਕਤ ਜਨਸੰਖਿਆ 21.63 ਕਰੋਡ਼ ਸੀ। ਏਸ਼ੀਆ ’ਚ ਸਭ ਤੋਂ ਘੱਟ (2.6 ਅਰਬ ਡਾਲਰ) ਜੀ. ਡੀ. ਪੀ. ਵਾਲਾ ਦੇਸ਼ ਭੂਟਾਨ ਹੈ।
ਕੁੱਝ ਪਰਿਵਾਰਾਂ ’ਚ ਸਿਮਟੀ ਦੇਸ਼ ਦੀ ਦੌਲਤ
ਏਸ਼ੀਆ ਦੇ ਕਈ ਬਿਜ਼ਨੈੱਸ ਘਰਾਣੇ ਘੱਟ ਅਤੇ ਮੱਧ ਆਮਦਨੀ ਵਾਲੇ ਦੇਸ਼ਾਂ ਜਿਵੇਂ ਇੰਡੀਆ, ਇੰਡੋਨੇਸ਼ੀਆ, ਫਿਲੀਪੀਨਸ ਨਾਲ ਆਉਂਦੇ ਹਨ, ਜਿੱਥੇ ਜਾਇਦਾਦ ਵੰਡ ’ਚ ਬਹੁਤ ਅਸਮਾਨਤਾ ਹੈ। ਕ੍ਰੈਡਿਟ ਸੁਈਸ ਦੀ ਇਕ ਸਟੱਡੀ ਅਨੁਸਾਰ 2012 ’ਚ ਭਾਰਤ ’ਚ 10 ਫੀਸਦੀ ਪਰਿਵਾਰਾਂ ਕੋਲ 62 ਫੀਸਦੀ ਜਾਇਦਾਦ ਸੀ, ਜਦੋਂਕਿ 2014 ’ਚ ਇੰਡੋਨੇਸ਼ੀਆ ’ਚ 10 ਫੀਸਦੀ ਪਰਿਵਾਰਾਂ ਕੋਲ 38 ਫੀਸਦੀ ਜਾਇਦਾਦ ਸੀ। ਅਜਿਹਾ ਹੀ ਅੰਤਰ ਹਾਂਗਕਾਂਗ ’ਚ ਵੀ ਹੈ।
ਪ੍ਰਾਪਰਟੀ ਤੋਂ ਬਣਾ ਰਹੇ ਹਨ ਪੈਸਾ
ਬਲੂਮਬਰਗ ਦੀ ਰਿਪੋਰਟ ਇਸ ਵੱਲ ਵੀ ਇਸ਼ਾਰਾ ਕਰਦੀ ਹੈ ਕਿ ਏਸ਼ੀਆ ਦੇ ਟਾਪ 20 ’ਚੋਂ ਕਿੰਨੇ ਉਦਯੋਗਪਤੀ ਪਰਿਵਾਰ ਆਪਣੀ ਜਾਇਦਾਦ ਦਾ ਸਾਰਾ ਹਿੱਸਾ ਪ੍ਰਾਪਰਟੀ ਡਿਵੈੱਲਪਮੈਂਟ ਤੋਂ ਇਕੱਠੇ ਕਰ ਰਹੇ ਹਨ। ਇਸ ਲਿਸਟ ’ਚ ਸ਼ਾਮਲ ਹਾਂਗਕਾਂਗ ਦੇ ਪਰਿਵਾਰਾਂ ਲਈ ਵੀ ਇਹੀ ਸੱਚ ਹੈ। ਉਨ੍ਹਾਂ ਲਈ ਇਹ ਚਿੰਤਾ ਦੀ ਗੱਲ ਹੈ ਕਿ ਹਾਂਗਕਾਂਗ ’ਚ ਮੌਜੂਦਾ ਗੁੱਸੇ ਪਿੱਛੇ ਇਕ ਵਜ੍ਹਾ ਪ੍ਰਾਪਰਟੀ ਦੀ ਜ਼ਿਆਦਾ ਕੀਮਤ ਵੀ ਹੈ। ਹੋ ਸਕਦਾ ਹੈ ਕਿ ਪ੍ਰਾਪਰਟੀ ਮਾਰਕੀਟ ਉੱਤੇ ਉਨ੍ਹਾਂ ਦੀ ਪਕੜ ਢਿੱਲੀ ਕਰਨ ਲਈ ਕੁੱਝ ਰੈਗੂਲੇਸ਼ਨ ਲਾਏ ਜਾਣ।
ਏਸ਼ੀਆ ਦੇ 20 ਪਰਿਵਾਰਾਂ ਕੋਲ 20 ਗਰੀਬ ਦੇਸ਼ਾਂ ਦੇ ਬਰਾਬਰ ਦੌਲਤ
ਟਾਪ 10 ਅਮੀਰ ਪਰਿਵਾਰ
1. ਭਾਰਤ ਮੁਕੇਸ਼ ਅੰਬਾਨੀ 50.4 ਅਰਬ ਡਾਲਰ
ਰਿਲਾਇੰਸ ਇੰਡਸਟਰੀਜ਼,
ਐਨਰਜੀ, ਟੈਲੀਕਾਮ
ਰਿਟੇਲ ਆਦਿ
ਪੀੜ੍ਹੀ 3
2. ਹਾਂਗਕਾਂਗ ਕਵਾਕ 38 ਅਰਬ ਡਾਲਰ
ਸੰਨ ਹੰਗ ਕਾਈ ਪ੍ਰਾਪਰਟੀਜ਼
ਰੀਅਲ ਅਸਟੇਟ
3. ਚੇਰਾਵੇਨੋਂਟ ਥਾਈਲੈਂਡ 37.9 ਅਰਬ ਡਾਲਰ
ਚੇਰੋਨ, ਪੋਕਫੰਡ ਗਰੁੱਪ
ਫੂਡ, ਰਿਟੇਲ, ਟੈਲੀਕਾਮ ਆਦਿ
4. ਇੰਡੋਨੇਸ਼ੀਆ ਹਾਰਟੋਨੋ 32.5 ਅਰਬ ਡਾਲਰ
ਜੋਰਮ, ਬੈਂਕ ਸੈਂਟਰਲ ਏਸ਼ੀਆ
ਤੰਬਾਕੂ, ਬੈਂਕਿੰਗ
5. ਸਾਊਥ ਕੋਰੀਆ ਲੀ 28.5 ਅਰਬ ਡਾਲਰ
ਸੈਮਸੰਗ
ਇਲੈਕਟ੍ਰਾਨਿਕਸ,
ਸ਼ਿਪ ਬਿਲਡਿੰਗ ਆਦਿ
6. ਥਾਈਲੈਂਡ ਯੋਵਿਧਆ 24.5 ਅਰਬ ਡਾਲਰ
ਟੀ. ਸੀ. ਪੀ. ਗਰੁੱਪ।
ਵੇਚਰੇਜ (ਰੇਡਬੁਕ ਮੇਕਰਸ)
7. ਭਾਰਤ ਮਿਸਤਰੀ 21.1 ਅਰਬ ਡਾਲਰ
ਸ਼ਾਪੂਰਜੀ ਪਾਲੋਨਜੀ ਗਰੁੱਪ।
ਇੰਜੀਨੀਅਰਿੰਗ, ਕੰਸਟਰਕਸ਼ਨ ਆਦਿ।
8. ਫਿਲੀਪੀਨਸ ਸਾਯ 20.9 ਅਰਬ ਡਾਲਰ
ਐੱਸਐੱਮ ਇਨਵੈਸਟਮੈਂਟਸ, ਰਿਟੇਲ
ਬੈਂਕਿੰਗ, ਪ੍ਰਾਪਰਟੀ ਆਦਿ।
9. ਥਾਈਲੈਂਡ ਚਿਰਾਥੀਵਟ 20.3 ਅਰਬ ਡਾਲਰ
ਸੈਂਟਰਲ ਗਰੁੱਪ, ਰੀਅਲ ਅਸਟੇਟ,
ਰਿਟੇਲ, ਹਾਸਪਿਟੈਲਿਟੀ ਆਦਿ
10. ਹਾਂਗਕਾਂਗ ਕਾਦੂਰੀ 18.5 ਅਰਬ ਡਾਲਰ
ਪਾਵਰ ਜੈਨਰੇਸ਼ਨ,
ਹਾਸਪਿਟੈਲਿਟੀ
16. ਹਿੰਦੁਜਾ ਇੰਡੀਆ
ਹਿੰਦੁਜਾ ਗਰੁੱਪ। ਆਟੋਮੋਟਿਵ,
ਆਇਲ ਐਂਡ ਗੈਸ ਆਦਿ।
ਰੂਸ 'ਚ ਈਸਟਰਨ ਇਕਾਨਮਿਕ ਫੋਰਮ 'ਚ ਹਿੱਸਾ ਲੈਣਗੇ PM ਮੋਦੀ (ਪੜ੍ਹੋ 4 ਸਤੰਬਰ ਦੀਆਂ ਖਾਸ ਖਬਰਾਂ)
NEXT STORY