ਸ਼ਿਮਲਾ- ਹਿਮਾਚਲ 'ਚ ਸੇਬ ਬਾਗਬਾਨਾਂ ਦੇ ਹਿੱਤ 'ਚ ਵੱਡਾ ਫ਼ੈਸਲਾ ਲਿਆ ਹੈ। ਹਿਮਾਚਲ 'ਚ ਹੁਣ ਸੇਬ ਵਜ਼ਨ ਦੇ ਹਿਸਾਬ ਨਾਲ ਵੇਚਿਆ ਜਾਵੇਗਾ। ਸਰਕਾਰ ਦੇ ਐਗਰੀਕਲਚਰਲ ਮਾਰਕੀਟਿੰਗ ਬੋਰਡ ਨੇ ਇਕ ਸਰਕੂਲਰ ਜਾਰੀ ਕੀਤਾ ਹੈ। ਇਸ ਤਹਿਤ ਸੇਬ ਦੀ ਵਿਕਰੀ ਵਜ਼ਨ ਦੇ ਆਧਾਰ 'ਤੇ ਕਰਨ ਦਾ ਨਿਰਦੇਸ਼ ਦਿੱਤਾ ਹੈ। ਬੋਰਡ ਨੇ ਇਸ ਸਬੰਧ 'ਚ 4 ਅਪ੍ਰੈਲ ਨੂੰ ਫ਼ੈਸਲਾ ਲਿਆ ਸੀ ਅਤੇ ਇਸ ਨੂੰ ਸਰਕੂਲਰ ਨੂੰ ਵੀਰਵਾਰ ਸ਼ਾਮ ਜਾਰੀ ਕੀਤਾ ਗਿਆ।
ਸਰਕੂਲਰ ਮੁਤਾਬਕ ਵਿਕਰੇਤਾ ਸੇਬ ਅਤੇ ਹੋਰ ਫਲਾਂ ਨੂੰ ਯੂਨੀਵਰਸਲ ਡੱਬਿਆਂ ਅਤੇ ਬਕਸਿਆਂ ਵਿਚ ਪੈਕ ਕਰਨ ਲਈ ਲਿਆਉਣਗੇ। ਹਾਲਾਂਕਿ ਹਰੇਕ ਡੱਬੇ ਵਿਚ ਵਜ਼ਨ ਕਿਸੇ ਵੀ ਹਾਲਤ ਵਿਚ 24 ਕਿਲੋ ਤੋਂ ਵੱਧ ਨਹੀਂ ਹੋਣਾ ਚਾਹੀਦਾ ਹੈ। ਇਸ ਤੋਂ ਪਹਿਲਾਂ, ਉਤਪਾਦਕਾਂ ਅਤੇ ਵਿਕਰੇਤਾ ਦੋਵਾਂ ਵਿਚ ਸੇਬ ਦਾ ਭਾਰ ਵਧਾਉਣ ਲਈ ਸੇਬ ਦੀਆਂ ਨਿਰਧਾਰਤ ਪਰਤਾਂ ਤੋਂ ਵੱਧ ਪੈਕੇਜ ਕਰਨ ਦਾ ਰੁਝਾਨ ਸੀ। ਵਿਕਰੇਤਾ ਨੂੰ ਹੁਣ ਇਕ ਸਥਾਈ ਮਾਰਕਰ ਦੇ ਨਾਲ ਡੱਬੇ/ਬਾਕਸ ਉੱਤੇ ਉਪਜ ਦਾ ਉਚਿਤ ਵਜ਼ਨ ਦਰਸਾਉਣਾ ਹੋਵੇਗਾ।
ਦਰਅਸਲ ਇਸ ਸਬੰਧ ਵਿਚ ਬਾਗਬਾਨੀ ਮੰਤਰੀ ਜਗਤ ਸਿੰਘ ਨੇਗੀ ਨੇ ਇਸ ਬਾਰੇ ਸਟੱਡੀ ਕੀਤੀ ਸੀ। ਉਨ੍ਹਾਂ ਨੇ ਵੇਖਿਆ ਕਿ ਸੇਬ ਦੀ ਇਕ ਪੇਟੀ 24 ਅਤੇ 28 ਕਿਲੋ ਦੀ ਹੁੰਦੀ ਹੈ। ਕਈ ਬਾਗਬਾਨ 30 ਕਿਲੋ ਤੱਕ ਸੇਬ ਦੀਆਂ ਪੇਟੀਆਂ ਭਰ ਦਿੰਦੇ ਹਨ ਪਰ ਬਾਗਬਾਨਾਂ ਨੂੰ ਕੀਮਤ ਪੇਟੀ ਦੇ ਹਿਸਾਬ ਨਾਲ ਦਿੱਤੀ ਜਾਂਦੀ ਹੈ। ਅਜਿਹੇ ਵਿਚ ਸਰਕਾਰ ਨੇ ਕਾਫੀ ਸੋਚ ਵਿਚਾਰ ਕੀਤਾ ਅਤੇ ਫ਼ੈਸਲਾ ਲਿਆ ਕਿ ਹਿਮਾਚਲ ਵਿਚ ਬਾਗਬਾਨ ਹੁਣ ਵਜ਼ਨ ਅਤੇ ਪ੍ਰਤੀ ਕਿਲੋ ਦੇ ਹਿਸਾਬ ਨਾਲ ਆਪਣਾ ਸੇਬ ਦਾ ਰੇਟ ਤੈਅ ਕਰਨਗੇ।
ਅਦਾਲਤ ਨੇ 11 ਆਦਿਵਾਸੀ ਔਰਤਾਂ ਨਾਲ ਜਬਰ ਜ਼ਿਨਾਹ ਦੇ ਮੁਲਜ਼ਮ 21 ਪੁਲਸ ਮੁਲਾਜ਼ਮਾਂ ਨੂੰ ਕੀਤਾ ਬਰੀ
NEXT STORY