ਅਚਾਨਕ ਮੇਰੀ ਨਿਮਰ ਤਰਜਨੀ ਉਂਗਲੀ ਮਾਣ ਕਰਨ ਲੱਗੀ ਹੈ। ਇੰਨੇ ਸਾਲਾਂ ’ਚ ਇਹ ਇਕ ਆਗਿਆਕਾਰੀ ਛੋਟਾ ਜਿਹਾ ਜੀਵ ਰਿਹਾ ਹੈ। ਦਿਸ਼ਾ ਦੱਸਦਾ, ਲਿਫਟ ਦੇ ਬਟਨ ਦਬਾਉਂਦਾ, ਚਾਹ ’ਚ ਖੰਡ ਮਿਲਾਉਂਦਾ ਅਤੇ ਕਦੇ-ਕਦੇ ਮੇਰੇ ਕੁੱਤੇ ਨੂੰ ਹਿਲਾਉਂਦਾ ਜਦੋਂ ਉਹ ਮੇਰੀ ਚੱਪਲ ਚਬਾਉਂਦਾ ਹੈ। ਕਿਉਂਕਿ ਜਦੋਂ ਚੋਣਾਂ ਨੇੜੇ ਆ ਰਹੀਆਂ ਹਨ ਤਾਂ ਇਸ ਉਂਗਲੀ ਨੇ ਇਕ ਨਵਾਂ ਰਵੱਈਆ ਅਪਣਾ ਲਿਆ ਹੈ।
ਜਿਵੇਂ ਹੀ ਮੈਂ ਸਵੇਰ ਦਾ ਕੱਪ ਚੁੱਕਿਆ, ਉਸ ਨੇ ਕਿਹਾ, ‘‘ਹੁਣ ਮੈਂ ਸਭ ਤੋਂ ਮਹੱਤਵਪੂਰਨ ਹਾਂ! ਮੇਰਾ ਇਕ ਛੋਟਾ ਜਿਹਾ ਦਬਾਅ ਪੂਰੇ ਦੇਸ਼ ਨੂੰ ਬਦਲ ਸਕਦਾ ਹੈ!’’ ਮੈਂ ਤਰਕ ਕਰਨ ਦੀ ਕੋਸ਼ਿਸ਼ ਕੀਤੀ। ਮੈਂ ਕਿਹਾ, ‘‘ਤੁਸੀਂ ਵਧਾ-ਚੜ੍ਹਾ ਕੇ ਕਹਿ ਰਹੇ ਹੋ। ਤੁਸੀਂ 10 ਉਂਗਲੀਆਂ ’ਚੋਂ ਬਸ ਇਕ ਉਂਗਲੀ ਹੋ।’’
ਉਂਗਲੀ ਨੇ ਆਤਮ-ਸੰਤੁਸ਼ਟ ਹੋ ਕੇ ਕਿਹਾ, ‘‘ਹਾਂ, ਪਰ ਮੈਂ ਚੁਣੀ ਹੋਈ ਹਾਂ। ਚੋਣ ਕਮਿਸ਼ਨ ਨੇ ਖੁਦ ਇਹ ਹੁਕਮ ਦਿੱਤਾ ਹੈ। ਵੋਟਾਂ ਵਾਲੇ ਦਿਨ ਉਹ ਮੈਨੂੰ ਇਕ ਸ਼ਾਹੀ ਬੈਂਗਨੀ ਨਿਸ਼ਾਨ ਨਾਲ ਸਨਮਾਨਿਤ ਕਰਨਗੇ। ਇਹ ਇਸ ਗੱਲ ਦਾ ਪ੍ਰਮਾਣ ਹੈ ਕਿ ਲੋਕਤੰਤਰ ਮੇਰੇ ਅੱਗੇ ਨਤਮਸਤਕ ਹੈ। ਤੁਹਾਡੇ ਹੱਥ ਦੀ ਕੋਈ ਹੋਰ ਉਂਗਲੀ ਇਹ ਦਾਅਵਾ ਨਹੀਂ ਕਰ ਸਕਦੀ।’’
ਸੱਚ ਹੈ, ਹੈ ਨਾ? ਖੱਬੀ ਤਰਜਨੀ ਉਂਗਲੀ ’ਤੇ ਲਗਾਈ ਗਈ ਉਹ ਅਮਿਟ ਸਿਆਹੀ, ਇਸ ਸਾਧਾਰਨ ਉਂਗਲੀ ਨੂੰ ਰਾਸ਼ਟਰੀ ਨਾਇਕ ਬਣਾ ਦਿੰਦੀ ਹੈ। ਕੁਝ ਦਿਨਾਂ ਤੱਕ ਉਹ ਬੈਂਗਨੀ ਰੰਗ ਦੇ ਮਾਣ ਨਾਲ ਸਜੀ ਘੁੰਮਦੀ ਰਹਿੰਦੀ ਹੈ ਜਦਕਿ ਬਾਕੀ ਸਾਰੀਆਂ ਉਂਗਲੀਆਂ ਖਾਮੋਸ਼ ਈਰਖਾ ਨਾਲ ਦੇਖਦੀਆਂ ਰਹਿੰਦੀਆਂ ਹਨ।
ਅਤੇ ਉਹ ਸਿਆਹੀ ਕਿੰਨੀ ਚਮਕਦੀ ਹੈ! ਕੋਈ ਵੀ ਸਾਬਣ, ਸੈਨੀਟਾਈਜ਼ਰ ਜਾਂ ਰਗੜ ਕੇ ਉਸ ਨੂੰ ਮਿਟਾ ਨਹੀਂ ਸਕਦਾ। ਜੇਕਰ ਤੁਸੀਂ ਗਲਤ ਵਿਅਕਤੀ ਨੂੰ ਵੋਟ ਦਿੱਤੀ ਹੈ ਤਾਂ ਅਪਰਾਧਬੋਧ ਵੀ ਉਸ ਨੂੰ ਨਹੀਂ ਧੋ ਸਕਦਾ। ਇਹ ਇਕ ਅਜਿਹਾ ਟੈਟੂ ਹੈ ਜੋ ਨਾ ਸਿਰਫ ਇਹ ਦਰਸਾਉਂਦਾ ਹੈ ਕਿ ਤੁਸੀਂ ਕਿਥੇ ਰਹੇ ਹੋ ਸਗੋਂ ਇਹ ਵੀ ਕਿ ਤੁਸੀਂ ਕੀ ਕੀਤਾ ਹੈ, ਤੁਹਾਡੀ ਪਸੰਦ ਕੀ ਹੈ। ਇਹ ਆਪਣੀ ਆਵਾਜ਼ ਅਤੇ ਆਪਣੀ ਜ਼ਿੰਮੇਵਾਰੀ ਦਾ ਪ੍ਰਤੀਕ ਹੈ।
ਪਰ ਮੈਨੂੰ ਮੰਨਣਾ ਪਵੇਗਾ ਕਿ ਮੇਰੀ ਉਂਗਲੀ ਦਾ ਮਾਣ ਗਲਤ ਨਹੀਂ ਹੈ ਕਿਉਂਕਿ ਇਕ ਪਲ ਦੇ ਲਈ ਇਹ ਲੋਕਤੰਤਰ ਹੀ ਹੈ ਜੋ ਸਿੱਧਾ ਖੜ੍ਹਾ ਹੈ, ਦੋਸ਼ ਲਗਾਉਣ ਲਈ ਨਹੀਂ ਸਗੋਂ ਪੁਸ਼ਟੀ ਕਰਨ ਲਈ ਇਸ਼ਾਰਾ ਕਰ ਰਿਹਾ ਹੈ ਕਿ ਮੈਂ ਵੋਟ ਦਿੱਤੀ ਹੈ।
ਅਤੇ ਫਿਰ ਵੀ ਅਸੀਂ ਕਿੰਨੀ ਜਲਦੀ ਉਸ ਮਾਣ ਨੂੰ ਮਿਟਣ ਦਿੰਦੇ ਹਾਂ! ਇਕ ਵਾਰ ਸਿਆਹੀ ਗਾਇਬ ਹੋ ਜਾਏ ਤਾਂ ਉਸ ਦੀ ਅਸਲੀ ਕੀਮਤ ਵੀ ਮਿਟ ਜਾਂਦੀ ਹੈ। ਅਸੀਂ ਭ੍ਰਿਸ਼ਟਾਚਾਰ, ਜਬਰ-ਜ਼ਨਾਹ, ਲਿੰਚਿੰਗ ਅਤੇ ਟੁੱਟੇ ਵਾਅਦਿਆਂ ’ਤੇ ਉਂਗਲੀ ਉਠਾਉਣਾ ਬੰਦ ਕਰ ਦਿੰਦੇ ਹਾਂ। ਇਸ ਦੀ ਬਜਾਏ ਅਸੀਂ ਸੋਸ਼ਲ ਮੀਡੀਆ ’ਤੇ ਸਕ੍ਰਾਲ ਕਰਨ ਅਤੇ ਸਿਆਸੀ ਚੁਟਕੁਲੇ ਫਾਰਵਰਡ ਕਰਨ ’ਚ ਇਸ ਦੀ ਵਰਤੋਂ ਕਰਦੇ ਹਾਂ।
‘‘ਕੀ ਤੁਹਾਨੂੰ ਪਤਾ ਹੈ ਕਿ ਮੈਨੂੰ ਸਭ ਤੋਂ ਵੱਧ ਕੀ ਦੁੱਖ ਦਿੰਦਾ ਹੈ? ਅੱਜ ਮੇਰੀ ਉਂਗਲੀ ਨੇ ਰੁੱਸ ਕੇ ਪੁੱਛਿਆ, 5 ਸਾਲ ’ਚ ਬਸ ਇਕ ਵਾਰ ਹੀ ਮੇਰੀ ਅਹਿਮੀਅਤ ਹੁੰਦੀ ਹੈ! ਤੁਸੀਂ ਮੈਨੂੰ ਸੈਲਫੀ ਲਈ ਦਿਖਾਉਂਦੇ ਹੋ, ਫਿਰ ਭੁੱਲ ਜਾਂਦੇ ਹੋ ਕਿ ਮੈਂ ਹਾਂ ਵੀ!’’ ਹੁਣ ਕੀ? ਮੈਂ ਆਹ ਭਰੀ,
ਮੈਂ ਇਸ ਤੋਂ ਇਨਕਾਰ ਨਹੀਂ ਕਰ ਸਕਦਾ ਕਿਉਂਕਿ ਇਹ ਸੱਚ ਹੈ। ਮੇਰੀ ਇਹ ਛੋਟੀ ਜਿਹੀ ਉਂਗਲੀ, ਜੇਕਰ ਸਹੀ ਤਰੀਕੇ ਨਾਲ ਇਸਤੇਮਾਲ ਕੀਤੀ ਜਾਏ ਤਾਂ ਸਰਕਾਰਾਂ ਨੂੰ ਡੇਗ ਸਕਦੀ ਹੈ, ਇਮਾਨਦਾਰਾਂ ਨੂੰ ਉੱਪਰ ਉਠਾ ਸਕਦੀ ਹੈ ਅਤੇ ਸੱਤਾ ’ਚ ਬੈਠੇ ਲੋਕਾਂ ਨੂੰ ਯਾਦ ਦਿਵਾ ਸਕਦੀ ਹੈ ਕਿ ਉਨ੍ਹਾਂ ਨੂੰ ਕਿਸ ਨੇ ਇਥੇ ਬਿਠਾਇਆ ਹੈ।
ਤਾਂ ਹਾਂ ਮੇਰੀ ਨਿਮਰ ਤਰਜਨੀ ਉਂਗਲੀ ਨੂੰ ਮਾਣ ਕਰਨ ਦਾ ਪੂਰਾ ਹੱਕ ਹੈ ਕਿਉਂਕਿ ਦੋਸ਼ ਦਿਖਾਉਣ ਵਾਲੀਆਂ ਉਂਗਲੀਆਂ ਨਾਲ ਭਰੇ ਇਸ ਦੇਸ਼ ’ਚ, ਇਹ ਉਂਗਲੀ ਦੇਸ਼ ਨੂੰ ਸਹੀ ਦਿਸ਼ਾ ਦਿਖਾ ਰਹੀ ਹੈ ਅਤੇ ਜਦੋਂ ਤੁਸੀਂ ਆਪਣੀ ਤਸਵੀਰ ਬੈਂਗਨੀ ਰੰਗ ਦੀ ਉਸ ਰਾਜਸੀ ਛਟਾ ’ਚ ਗੁਦਵਾਉਂਦੇ ਹੋਏ ਦੇਖੋ ਤਾਂ ਉਸ ਨੂੰ ਉੱਚਾ ਲਹਿਰਾਉਣ ਦੇਵੋ, ਹੰਕਾਰ ’ਚ ਨਹੀਂ, ਸਗੋਂ ਧੰਨਵਾਦ ’ਚ।
ਕਿਉਂਕਿ ਇਹ ਸਿਰਫ ਤੁਹਾਡੀ ਉਂਗਲੀ ’ਤੇ ਲਿਖਿਆ ਇਕ ਨਿਸ਼ਾਨ ਨਹੀਂ ਹੈ। ਇਹ ਇਕ ਰਾਸ਼ਟਰ ਦੀ ਕਹਾਣੀ ’ਤੇ ਇਕ ਨਾਗਰਿਕ ਦੇ ਹਸਤਾਖਰ ਹਨ। ਹੁਣ ਕੀ ਇਹ ਅੰਗੂਠੇ ਦੀ ਸਲਾਮੀ ਵੀ ਨਹੀਂ ਹੋਵੇਗੀ?
-ਰਾਬਰਟ ਕਲੀਮੈਂਟਸ
ਅਫਗਾਨਿਸਤਾਨ ਨੂੰ ਕਿਉਂ ਹਰਾ ਨਹੀਂ ਸਕਦਾ ਪਾਕਿਸਤਾਨ?
NEXT STORY