ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ਦੇ ਫਾਰੂਖਾਬਾਦ ਜ਼ਿਲ੍ਹੇ ਤੋਂ ਇੱਕ ਅਜਿਹੀ ਤਸਵੀਰ ਸਾਹਮਣੇ ਆਈ ਹੈ ਜਿਸ ਨੇ ਸਰਕਾਰੀ ਪ੍ਰਣਾਲੀ 'ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਇੱਕ ਬਜ਼ੁਰਗ ਔਰਤ ਨੂੰ ਉਸਦੇ ਪੋਤੇ ਨੇ ਆਪਣੀ ਪੈਨਸ਼ਨ ਲੈਣ ਲਈ ਇੱਕ ਰੇਹੜੀ 'ਤੇ ਬੈਂਕ ਲਿਜਾਇਆ। ਬਜ਼ੁਰਗ ਔਰਤ ਛੱਤਰੀ ਫੜੀ ਹੋਈ ਰੇਹੜੀ 'ਤੇ ਪਈ ਰਹੀ।
ਇਹ ਪੂਰੀ ਘਟਨਾ ਫਤਿਹਗੜ੍ਹ ਖੇਤਰ ਦੀ ਹੈ। ਇਕ ਬਜ਼ੁਰਗ ਔਰਤ ਕਿਸ਼ਨ ਪਿਆਰੀ ਦੇ ਪਤੀ ਦੀ ਮੌਤ 26 ਸਾਲ ਪਹਿਲਾਂ ਹੋ ਗਈ ਸੀ, ਜੋ ਬਿਜਲੀ ਵਿਭਾਗ 'ਚ ਕੰਮ ਕਰਦੇ ਸਨ। ਉਦੋਂ ਤੋਂ ਹੀ ਔਰਤ ਨੂੰ ਪੈਨਸ਼ਨ ਮਿਲ ਰਹੀ ਹੈ। 31 ਮਈ ਨੂੰ ਇੱਕ ਹਾਦਸੇ ਵਿੱਚ ਔਰਤ ਦੀ ਲੱਤ ਟੁੱਟ ਗਈ ਸੀ। ਔਰਤ ਦੇ ਪੋਤੇ ਮਨੂ, ਜੋ ਕਿ ਇੱਕ ਯੂਟਿਊਬਰ ਹੈ। ਉਸਨੇ ਦੱਸਿਆ ਕਿ ਉਹ 4 ਜੂਨ ਨੂੰ ਬੈਂਕ ਗਿਆ ਸੀ ਪਰ ਬੈਂਕ ਮੈਨੇਜਰ ਨੇ ਕਿਹਾ ਕਿ ਖਾਤਾਧਾਰਕ ਨੂੰ ਨਾਲ ਲਿਆਉਣ 'ਤੇ ਹੀ ਅੰਗੂਠਾ ਲਗਵਾ ਕੇ ਪੈਸੇ ਦਿੱਤੇ ਜਾਣਗੇ। ਪੋਤੇ ਨੇ ਦੱਸਿਆ ਕਿ ਐਂਬੂਲੈਂਸ ਦਾ ਪ੍ਰਬੰਧ ਨਹੀਂ ਹੋ ਸਕਿਆ ਅਤੇ ਲੱਤ ਟੁੱਟੀ ਹੋਣ ਕਾਰਨ ਦਾਦੀ ਕਾਰ 'ਚ ਨਹੀਂ ਬੈਠ ਸਕਦੀ ਸੀ। ਇਸ ਲਈ ਮਜਬੂਰ ਹੋ ਕੇ ਉਸ ਨੂੰ ਆਪਣੇ ਪਿਤਾ ਸੰਜੀਵ ਪਾਲ ਦੀ ਰੇਹੜੀ 'ਤੇ ਦਾਦੀ ਨੂੰ ਲਿਟਾ ਕੇ ਬੈਂਕ ਪਹੁੰਚਣਾ ਪਿਆ। ਇਸ ਦੌਰਾਨ ਬਜ਼ੁਰਗ ਮਹਿਲਾ ਧੁੱਪ ਤੋਂ ਬਚਣ ਲਈ ਹੱਥ ਵਿੱਚ ਛਤਰੀ ਫੜੀ ਰੇਹੜੀ 'ਤੇ ਲੇਟੀ ਰਹੀ।
ਬੈਂਕ ਪ੍ਰਬੰਧਕਾਂ ਨੇ ਦੋਸ਼ਾਂ ਨੂੰ ਨਕਾਰਿਆ
ਇਧਰ ਬੈਂਕ ਮੈਨੇਜਰ ਪ੍ਰਵੇਸ਼ ਕੁਮਾਰ ਵਰਮਾ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਪਰਿਵਾਰ ਨੂੰ ਘਰ ਬੈਠੇ ਭੁਗਤਾਨ ਦਾ ਵਿਕਲਪ ਦਿੱਤਾ ਗਿਆ ਸੀ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਨੇ ਪਰਿਵਾਰ ਨੂੰ ਇੱਕ-ਦੋ ਦਿਨ ਉਡੀਕ ਕਰਨ ਲਈ ਕਿਹਾ ਸੀ ਤਾਂ ਜੋ ਕਿਸੇ ਕਰਮਚਾਰੀ ਨੂੰ ਘਰ ਭੇਜ ਕੇ ਭੁਗਤਾਨ ਦੀ ਪ੍ਰਕਿਰਿਆ ਪੂਰੀ ਕੀਤੀ ਜਾ ਸਕੇ ਪਰ ਉਹ ਫਿਰ ਵੀ ਔਰਤ ਨੂੰ ਬੈਂਕ ਲੈ ਆਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਅਮਰੀਕਾ 'ਚ ਭਾਰਤੀ ਨੌਜਵਾਨ ਦਾ ਕਤਲ ! ਪਿੱਜ਼ਾ ਡਿਲੀਵਰੀ ਦੇ ਬਹਾਨੇ ਸੁੰਨੇ ਇਲਾਕੇ 'ਚ ਸੱਦ ਕੇ ਮਾਰ'ਤੀਆਂ ਗੋਲ਼ੀਆਂ
NEXT STORY